ਪੀ.ਪੀ.ਐਸ. ਦੀ ਸਵੀਨ ਕੁਲਾਰ ਬਣੀ ਵਧੀਆ ਐਨ.ਸੀ.ਸੀ.ਕੈਡਿਟ

Friday, November 30, 20120 comments


ਨਾਭਾ, 30 ਨਵੰਬਰ (ਜਸਬੀਰ ਸਿੰਘ ਸੇਠੀ)- ਪੰਜਾਬ ਪਬਲਿਕ ਸਕੂਲ ਨਾਭਾ ਦੀ ਹੋਣਹਾਰ ਵਿਦਿਆਰਥਣ ਅਤੇ ਐਨ.ਸੀ.ਸੀ. ਕੈਡਿਟ ਸਵੀਨ ਕੁਲਾਰ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਐਨ.ਸੀ.ਸੀ. ਡਾਇਰੈਕਟੋਰੇਟ ਦੀ ਪ੍ਰਤੀਨਿਧਤਾ ਕਰਦੇ ਹੋਏ ਵਿਸ਼ਾਖਾਪਟਨਮ  ਵਿਖੇ ਆਯੋਜਿਤ ਆਲ ਇੰਡੀਆ ਨਾਓ ਸੈਨਿਕ ਕੈਂਪ ਵਿੱਚ ਸਭ ਤੋਂ ਵਧੀਆ ਐਨ.ਸੀ.ਸੀ. ਕੈਡਿਟ (ਲੜਕੀਆਂ) ਹੋਣ ਦਾ ਮਾਣ ਪ੍ਰਾਪਤ ਕੀਤਾ। ਦੇਸ ਦੇ 17 ਐਨ.ਸੀ.ਸੀ. ਡਾਇਰੈਕਟੋਰੇਟਾਂ ਦੇ 650 ਤੋਂ ਵੱਧੈ ਕੈਡਿਟਾਂ ਨੇ ਇਸ ਕੈਂਪ ਵਿੱਚ ਭਾਗ ਲਿਆ, ਜਿਸ ਵਿੱਚ 150 ਤੋਂ ਵੱਧ ਲੜਕੀਆਂ ਸਨ। ਸਵੀਨ ਨੇ ਆਪਣੀ ਹੀ ਸਕੂਲ ਦੀ ਅਮਨਪ੍ਰੀਤ ਕੌਰ ਅਤੇ ਹੋਰ ਲੜਕੀਆਂ ਨਾਲ ਰਲਕੇ ਕਿਸਤੀ ਚਲਾਉਣ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਂਦੇ ਹੋਏ 16 ਟੀਮਾਂ ਨੂੰ ਪਛਾੜ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਸਵੀਨ ਦੀ ਟੀਮ ਨੇ ਤੱਟੀ ਇਲਾਕਿਆਾਂ ਦੀਆਂ ਟੀਮਾਂ ਨੂੰ ਵੀ ਹਰਾਇਆ ਜੋ ਅਜਿਹੇ ਮੁਕਾਬਲਿਆਂ ਵਿੱਚ ਅਕਸਰ ਹੀ ਭਾਗ ਲੈਦੀਆਂ ਰਹਿੰਦੀਆਂ ਹਨ। ਸਵੀਨ ਇਸ ਤਂੋ ਪਹਿਲਾਂ ਵੀ 6 ਐਨ.ਸੀ.ਸੀ. ਕੈਪਾਂ ਵਿੱਚ ਵੀ ਭਾਗ ਲੈ ਚੁੱਕੀ ਹੈ ਅਤੇ ਕੈਪਾਂ ਦੌਰਾਨ ਕਈ ਮੁਕਾਬਲਿਆਂ-ਸ਼ੂਟਿੰਗ, ਹਾਈਜੀਨ, ਕਿਸ਼ਤੀ ਚਲਾਉਣਾ, ਸੀਮਾਫੋਰ ਆਦਿ ਵਿੱਚ ਇਨਾਮ ਪ੍ਰਾਪਤ ਕਰ ਚੁੱਕੀ ਹੈ। ਐਨ.ਸੀ.ਸੀ. ਤੋਂ ਇਲਾਵਾ ਉਹ ਐਥਲੈਟਿਕ ਵਿੱਚ ਵੀ ਵੱਧ ਚੜਕੇ ਭਾਗ ਲੈਂਦੀ ਹੈ। ਉਸਨੇ ਪੰਜਾਬ ਪੱਧਰ ਦੇ ਅਤੇ ਰਾਸ਼ਟਰੀ ਪੱਧਰ ਦੇ ਸਕੂਲ ਐਥਲੈਟਿਕ ਮੁਕਾਬਲਿਆਂ ਵਿੱਚ ਵੀ ਕਈ ਇਲਾਮ ਪ੍ਰਾਪਤ ਕੀਤੇ ਹਨ। ਪਿੱਛੇ ਜਿਹੇ ਉਸਨੇ ਆਲ ਇੰਡੀਆ ਅੰਤਰ ਪਬਲਿਕ ਸਕੂਲ ਐਥਲੈਟਿਕ ਮੁਕਾਬਲਿਆਂ ਵਿੱਚ ਪੰਜਾਬ ਪਬਲਿਕ ਸਕੂਲ ਨਾਭਾ ਦੀ ਪ੍ਰਤੀਨਿਧਤਾ ਕਰਦੇ ਹੋਏ ਇੱਕ ਸੋਨੇ ਦਾ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਸਵੀਨ ਆਰਮੀ ਵਿੱਚ ਭਰਤੀ ਹੋ ਕੇ ਦੇਸ ਦੀ ਸੇਵਾ ਲਈ ਤੱਤਪਰ ਹੈ। ਸਕੂਲ ਦੇ ਮੁੱਖ ਅਧਿਆਪਕ ਸ੍ਰੀ ਜਗਪ੍ਰੀਤ ਸਿੰਘ ਨੇ ਕਿਹਾ ਕਿ ਸਵੀਨ ਵਰਗੇ ਵਿਦਿਆਰਥੀ ਕਿਸੇ ਵੀ ਵਿਦਿਅਕ ਅਦਾਰੇ ਦੀ ਸ਼ਾਨ ਹੁੰਦੇ ਹਨ। ਸਾਰੇ ਸਕੂਲ ਨੂੰ ਸਵੀਨ ਦੀਆਂ ਪ੍ਰਾਪਤੀਆਂ ਤੇ ਗਰਵ ਹੈ। ਉਨਾਂ ਨੇ ਸਕੂਲ ਦੇ ਅਧਿਆਪਕ ਅਤੇ ਐਨ.ਸੀ.ਸੀ. ਦੀ ਏ.ਐਨ. ਓ. ਸਬ ਲੈਫਟੀਨੈਂਟ ਮੋਹਿਤ ਜੋਸ਼ੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਸਕੂਲ ਦੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਵਿੱਚ ਵੱਧ ਚੜਕੇ ਹਿੱਸਾ ਲੈਣ ਲਈ ਪ੍ਰੇਰਦੇ ਰਹਿੰਦੇ ਹਨ। 

ਪੰਜਾਬ ਪਬਲਿਕ ਸਕੂਲ ਨਾਭਾ ਦੀ ਵਿਦਿਆਰਥਨ ਸਵੀਨ ਕੁਲਾਰ ਜਿਸ ਨੇ ਆਲ ਇੰਡੀਆ ਨਾਓ ਸੈਨਾ ਕੈਂਪ ਵਿੱਚ ਸਭ ਤੋਂ ਵਧੀਆ ਐਨ.ਸੀ.ਸੀ. ਕੈਡਿਟ (ਲੜਕੀਆਂ) ਹੋਣ ਦਾ ਮਾਨ ਪ੍ਰਾਪਤ ਕੀਤਾ। ਤਸਵੀਰ: ਜਸਬੀਰ ਸਿੰਘ ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger