ਹਾਈਕੋਰਟ ਦੇ ਹੁਕਮ ਦੀ ਉ¦ਘਣਨਾਂ ਪਾਬੰਧੀ ਦੇ ਵਾਵਜੂਦ ਠੇਕੇਦਾਰਾਂ ਵੱਲੋਂ ਮਿੱਟੀ ਦੀ ਢੋਆਈ ਕਰ ਕੀਤੀ ਜਾ ਰਹੀ ਹੈ ਹਾਈਕੋਰਟ ਦੇ ਹੁਕਮਾਂ ਦੀ ਉਲਘੰਣਨਾ

Wednesday, November 28, 20120 comments


ਭਦੌੜ/ਸ਼ਹਿਣਾ 28 ਨਵੰਬਰ (ਸਾਹਿਬ ਸੰਧੂ) ਮਾਣਯੋਗ ਹਰਿਆਣਾ-ਪੰਜਾਬ ਹਾਈਕੋਰਟ ਵੱਲੋਂ ਮਿੱਟੀ ਚੁੱਕਣ ਤੇ ਲਾਈ ਪਬੰਧੀ ਦੇ ਵਾਵਜੂਦ ਵੀ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਠੇਕੇਦਾਰਾਂ  ਵੱਲੋਂ ਰੋਜਾਨਾ ਮਿੱਟੀ ਚੁੱਕੀ ਜਾ ਰਹੀ ਹੈ ਅਤੇ ਹਾਈਕੋਰਟ ਦੇ ਹੁਕਮਾਂ ਦੀ ਉ¦ਘਣਨਾ ਕੀਤੀ ਜਾ ਰਹੀ ਹੈ। ਇਸ ਤਰਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਲ•ਾ ਬਰਨਾਲਾ ਦੇ ਅਧੀਨ ਪਿੰਡ ਮੌੜ ਨਾਭਾ ਵਿਖੇ ਜਿਥੇ ਪਿਛਲੇ ਕਈ ਮਹੀਨਿਆਂ ਤੋਂ ਧੜੱਲੇ ਨਾਲ ਮਿੱਟੀ ਦੀ ਢੋਆ ਢੁਆਈ ਕਰਕੇ ਹਾਈਕੋਰਟ ਦੇ ਹੁਕਮਾਂ ਦੀ ਉਲਘੰਣਨਾ ਕੀਤੀ ਜਾ ਰਹੀ ਹੈ।ਭਾਂਵੇ ਬੀਤੇ 7-8 ਮਹੀਨਿਆਂ ਤੋਂ ਪੰਜਾਬ ਵਿਚ ਰੇਤਾ, ਬ¤ਜਰੀ ਅਤੇ ਮਿ¤ਟੀ ਦੀ ਖੁਦਾਈ ‘ਤੇ ਪਾਬੰਦੀ ਲ¤ਗੀ ਹੋਣ ਕਾਰਨ ਭਵਨ ਉਸਾਰੀ ਦੇ ਕੰਮ ਬੰਦ ਹੋਣ ਨਾਲ ਪੰਜਾਬ ਵਿਚ ਲ¤ਖਾਂ ਰਾਜ ਮਿਸਤਰੀ-ਮਜ਼ਦੂਰਾਂ ਲਈ ਰੋਟੀ ਦੇ ਲਾਲੇ ਪਏ ਹੋਏ ਹਨ। ਚਾਹੇ ਇਹ ਪਾਬੰਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨਾਲ ਲ¤ਗੀ ਹੋਈ ਹੈ ਤੇ ਦੂਸਰੇ ਪਾਸੇ ਸਰਕਾਰ ਦੀ ਢਿ¤ਲ-ਮ¤ਠ ਨੀਤੀ ਕਾਰਨ ਜਿਥੇ ਪਹਿਲਾਂ ਪਹਿਲ ਰਾਤ-ਬਰਾਤੇ ਰੇਤਾ,ਬਜ਼ਰੀ,ਮਿੱਟੀ ਚੁ¤ਕਣ ਦਾ ਨਾਜਾਇਜ਼ ਧੰਦਾ ਚ¤ਲ ਰਿਹਾ ਹੈ ਅਤੇ ਬਲੈਕ ਮਾਰਕੀਟ ਵਿਚ ਰੇਤਾ, ਬ¤ਜਰੀ ਤੇ ਮਿ¤ਟੀ ਦੀ ਟਰਾਲੀ ਦੇ ਰੇਟ ਤਿੰਨ ਗੁਣਾ ਵਧਾ ਕੇ ਵੇਚੇ ਜਾ ਰਹੇ ਸਨ। ਹੁਣ ਇਹ ਧੰਦਾ ਸ਼ਰੇਆਮ ਦਿਨ ਰਾਤ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਨਹੀ ਜਾਂ ਫਿਰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਇਸ ਤਰਾਂ ਦਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਮੌੜ ਨਾਭਾ ਵਿਖੇ ਜਿਥੇ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਬਣ ਰਹੇ ਗੁਦਾਮਾ ਵਿੱਚ ਠੇਕੇਦਾਰ ਵੱਲੋਂ ਪਾਬੰਧੀ ਦੇ ਵਾਵਜੂਦ ਵੱਡੀ ਗਿਣਤੀ ਵਿੱਚ ਟਰੈਕਟਰਾਂ, ਟਰੱਕਾਂ ਅਤੇ ਮਸ਼ੀਨਾ ਰਾਹੀ ਪਿੰਡ ਮੌੜਨਾਭਾ, ਅਤੇ ਖੁੱਡੀ ਖੁਰਦ ਦੇ ਖੇਤਾਂ ਵਿੱਚੋਂ ਮਿੱਟੀ ਲਿਾ ਕੇ ਮਿੱਟੀ ਦੀ ਢੋਆ ਢੁਆਈ ਕਰ ਭਰਤ ਪਾਈ ਜਾ ਰਹੀ ਹੈ ਅਤੇ ਆਪਣਾ ਕੰਮ ਚਲਦਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਦ ਸਾਡੇ ਪੱਤਰਕਾਰਾਂ ਨੇ ਉਕਤ ਠੇਕੇਦਾਰ ਨਾਲ ਉਸ ਦੇ ਮੋਬਾ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਉਸ ਨਾਲ ਬੈਠ ਕੇ ਗੱਲ ਕਰ ਲਵੋ ਅਤੇ ਬਆਦ ਵਿੱਚ ਉਕਤ ਠੇਕੇਦਾਰ ਦੇ ਭੇਜ਼ੇ ਬੰਦੇ ਪੱਤਰਕਾਰਾਂ ਨਾਲ ਰਾਬਤਾ ਕਾਇਮ ਕਰ ਮਾਮਲੇ ਨੂੰ ਨਿਬੇੜਨ ਲਈ ਲੈ ਦੇਕੇ ਪੈਸ਼ਿਆ ਨਾਲ ਮਾਮਲਾ ਰਫ਼ਾ ਦਫਾ ਕਰਨ ਦੀ ਗੱਲ ਕਰਨ ਅਤੇ ਫੋਨਾਂ ਰਾਹੀ ਪੱਤਰਕਾਰਾਂ ਤੇ ਪ੍ਰੈਸ਼ਰ ਪਵਉਣਾ ਸ਼ੁਰੂ ਕਰ ਦਿੱਤਾ ਤੇ ਜਦ ਉਹਨਾਂ ਨੂੰ ਲੱਗਿਆ ਕਿ ਖ਼ਬਰ ਨਹੀ ਰੁਕਣ ਵਾਲੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਬਲੈਕਮੈਲ ਕਰਨ ਦੇ ਕੇਸ ਵਿੱਚ ਪਰਚਾ ਦਰਜ਼ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ ਤੇ ਕਿਹਾ ਕਿ ਤੁਸੀ ਖ਼ਬਰਾਂ ਲਵਾ ਕੇ ਦੇਖੇ ਅਸੀਂ ਤੁਹਾਨੂੰ ਬਆਦ ’ਚ ਦੇਖਲਾਂਗੇ ਅਸੀਂ ਸਹੀ ਕੰਮ ਕਰ ਰਹੇ ਹਾਂ। ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜ਼ੀਆ ਕਾਰਨ ਜਦ ਏ. ਡੀ. ਸੀ ਜੋਰਾ ਸਿੰਘ ਥਿੰਦ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀ ਚੁੱਕਿਆ ਤੇ ਇਸ ਬਾਬਤ ਜਦ ਬਰਨਾਲਾ ਦਾ ਵਾਧੂ ਚਾਰਜ਼ ਸੰਭਾਲ ਰਹੇ ਡੀ. ਸੀ ਕੁਮਾਰ ਰਾਹੁਲ ਸੰਗਰੂਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਇਹ ਪਾਬੰਧੀ ਦੀ ਉਲਘੰਣਨਾ ਹੈ ਤੇ ਇਸ ਦੀ ਜਲਦ ਰਿਪੋਟ ਬਣਾ ਕਾਰਵਾਈ ਕੀਤੀ ਜਾਵੇਗੀ ਤੇ ਇਸ ਸਬੰਧੀ ਤਰੁੰਤ ਓਹ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਰਹੇ ਤੇ ਬਆਦ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਚਹਿਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਜਲਦੀ ਹੀ ਜਾਂਚ ਕੀਤੀ ਜਾਵੇਗੀ ਅਤੇ ਮਾਈਨਿੰਗ ਅਧੀਨ ਆਉਣ ਵਾਲੇ ਮਾਮਲੇ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀ ਜਾਵੇਗਾ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger