ਕੁਰੱਪਸ਼ਨ ਕਰਨ ਲਈ ਸਿੱਖਿਆ ਮੰਤਰੀ ਦੁਪਹਿਰ ਦੇ ਖਾਣੇ ਨੂੰ ਠੇਕੇਦਾਰਾਂ ਹਵਾਲੇ ਕਰ ਰਹੇ ਹਨ : ਬੀਬੀ ਲੋਪੇ

Wednesday, November 28, 20120 comments


ਨਾਭਾ, 27 ਨਵੰਬਰ:( ਜਸਬੀਰ ਸਿੰਘ ਸੇਠੀ )- ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਭਾ ਬਲਾਕ ਦੇ ਪਿੰਡ ਰੈਸਲ ਦੇ ਸਰਪੰਚ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕਈ ਸਾਲਾਂ ਤੋਂ ਕੰਮ ਕਰਦੀ ਮਿਡ ਡੇ ਮੀਲ ਕੁੱਕ ਨੂੰ ਰਾਜਨੀਤਿਕ ਰੰਜਿਸ ਕਾਰਨ ਬਿਨ•ਾਂ ਕਿਸੇ ਵੀ ਕਾਰਨ ਦੇ ਸਕੂਲ ਵਿੱਚੋਂ ਕੱਢਕੇ ਕਿਸੇ ਹੋਰ ਨੂੰ ਰੱਖਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੁੱਕ ਨੂੰ ਉਕਿਤ ਸਰਪੰਚ ਵੱਲੋਂ ਸਕੂਲ ਵਿੱਚ ਜਾ ਕੇ ਜਲੀਲ ਕੀਤਾ ਜਾ ਰਿਹਾ ਹੈ। ਜਿਸ ਦਾ ਕੁੱਕ ਫਰੰਟ ਨੇ ਗੰਭੀਰ ਨੋਟਿਸ ਲਿਆ ਹੈ। ਬੀ ਡੀ ਪੀ ਉ ਨਾਭਾ ਨੂੰ ਵੀ ਲਿਖਤੀ ਤੌਰ ’ਤੇ ਫਰੰਟ ਵੱਲੋਂ ਪਹਿਲਾਂ ਹੀ ਜਾਣੂੰ ਕਰਵਾਇਆ ਜਾ ਚੁੱਕਾ ਹੈ। ਦੱਸਦਯੋਗ ਹੈ ਕਿ ਕਿਸੇ ਵੀ ਕੁੱਕ ਨੂੰ ਬਿਨ•ਾ ਕਿਸੇ ਕਾਰਨ ਦੇ ਡੀ ਈ ਉ ਦਫਤਰ ਰਾਹੀਂ ਲਿਖਤੀ ਨੋਟਿਸ ਦਿੱਤੇ ਬਿਨ•ਾਂ ਕੱਢਿਆ ਨਹੀਂ ਜਾ ਸਕਦਾ। ਇਸ ਤਰ•ਾਂ ਪਿੰਡ ਰੈਸਲ ਦਾ ਸਰਪੰਚ ਰਾਜਨੀਤਿਕ ਧੌਂਸ ਦੇ ਸਿਰ ’ਤੇ ਸਰੇਆਮ ਬਦਮਾਸੀ ਕਰ ਰਿਹਾ ਹੈ। ਸੂਬਾ ਪ੍ਰਧਾਨ ਨੇ ਅੱਗੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੀ ਡੀ ਪੀ ਉ ਦਫਤਾਰ ਨੇ ਮਸਲਾ ਹੱਲ ਨਾ ਕੀਤਾ, ਤਾਂ ਅਗਲੇ ਦਿਨਾਂ ਵਿੱਚ ਬੀ ਡੀ ਪੀ ਉ ਨਾਭਾ ਦਾ ਮੁੱਖ ਗੇਟ ਕੁੱਕ ਬੀਬੀਆਂ ਇਕੱਠੀਆਂ ਹੋ ਕੇ ਰੋਕਣਗੀਆਂ, ਜਿਸ ਲਈ ਖੁਦ ਦਫਤਰ ਜਿੰਮੇਵਾਰ ਹੋਵੇਗਾ।
ਬੀਬੀ ਲੋਪੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਸਹਿਰਾਂ ਵਿੱਚ ਮਿਡ ਡੇ ਮੀਲ ਦੀ ਸਕੀਮ ਨੂੰ ਠੇਕੇਦਾਰਾਂ ਹਵਾਲੇ ਕਰਨ ਦੇ ਫੈਸਲੇ ਦੀ ਕੁੱਕ ਫਰੰਟ ਵੱਲੋਂ ਨਿਖੇਧੀ ਕਰਦੇ ਹਾਂ। ਉਨ•ਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਸਹਿਰਾਂ ਵਿੱਚ ਮਿਡ ਡੇ ਮੀਲ ਸਕੀਮ ਨੂੰ ਠੇਕੇਦਾਰਾਂ ਹਵਾਲੇ ਕਰਕੇ ਗਰੀਬ ਬੱਚਿਆਂ ਦੇ ਮੂੰਹਾਂ ਵਿੱਚ ਪੈਂਦੇ ਅਨਾਜ ਨੂੰ ਡੇਢੇ ਤਰੀਕੇ ਨਾਲ ਆਪ ਖਾਣ ਦਾ ਜੁਗਾੜ ਤਿਆਰ ਤਾਂ ਕੀਤਾ ਹੈ ਹੀ, ਨਾਲ ਹੀ ਪੰਜਾਬ ਵਿੱਚ ਸਾਡੇ ਗੁਰੂਆਂ ਵੱਲੋਂ ਹਜਾਰਾਂ ਕੁਰਬਾਨੀਆਂ ਕਰਕੇ ਪਾਈਆਂ ਪਰੰਪਰਾਵਾਂ ਦੀ ਵੀ ਖਿੱਲੀ ਉਡਾਈ ਹੈ। ਗਰੀਬਾਂ ਦੇ ਬੱਚਿਆਂ ਲਈ ਖਾਣੇ ਦੀ ਸਕੀਮ ਵਿੱਚੋਂ ਸ਼ਰੇਆਮ ਕੁਰੱਪਸ਼ਨ ਕਰਨ ਲਈ ਪੰਜਾਬ ਦਾ ਸਿੱਖਿਆਂ ਮੰਤਰੀ ਤਰਲੋ ਮੱਛੀ ਹੋਇਆ ਫਿਰਦਾ ਹੈ।  ਆਗੂਆਂ ਨੇ ਅੱਗੇ ਕਿਹਾ ਕਿ ਗਰੀਬ ਲੋਕਾਂ ਦੀ ਮੁਦੱਈ ਅਖਵਾਉਂਦੀ ਯੂ ਪੀ ਦੀ ਮਾਇਆਵਤੀ ਸਰਕਾਰ ਨੇ ਸਾਰੇ ਰਾਜ ਵਿੱਚ ਮਿਡ ਡੇ ਮੀਲ ਸਕੀਮ ਨੂੰ ਸ਼ਰਾਬ ਦੇ ਉਘੇ ਵਪਾਰੀ ਤੇ ਉਦਯੋਗਪਤੀ ਸਵ : ਪੌਂਟੀ ਚੱਡਾ ਦੇ ਹਵਾਲੇ ਕਰਕੇ ਇਸ ਸਕੀਮ ਵਿੱਚ ਸ਼ਰੇਆਮ ਮਨਮਾਨੀਆਂ ਕਰਕੇ ਗਰੀਬਾਂ ਦੇ ਬੱਚਿਆਂ ਦਾ ਗਲਾ ਘੁੱਟਿਆਂ ਸੀ, ਪਰ ਹੁਣ ਪੰਜਾਬ ਦੀ ਸਰਕਾਰ ਵੀ ਉਸੇ ਰਸਤੇ ’ਤੇ ਚਲ ਰਹੀ ਹੈ ਅਤੇ ਸਰਕਾਰ ਦਾ ਸਿੱਖਿਆ ਮੰਤਰੀ ਸੈਂਕੜੇ ਅਰਬਾਂ ਦੀ ਇਸ ਸਕੀਮ ਵਿੱਚੋਂ ਕਰੋੜਾਂ ਦੀ ਕਮਾਈ ਕਰਨ ਦੇ ਰਸਤੇ  ਚੱਲ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਕੁੱਕ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਲੜਨ ਦੀ ਰਣਨੀਤੀ ਬਣਾ ਲਈ ਹੈ। ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਕੁੱਕ ਦੇ ਪਿੱਠ ਵਿੱਚ ਛੁਰਾ ਮਾਰਨ ਦੀ ਕੀਤੀ ਕੌਸ਼ਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਆਉਣ ਵਾਲੀਆਂ ਜਿਲ•ਾ ਪਰਿਸਦ, ਬਲਾਕ ਸਮੰਤੀਆਂ ਦੀਆਂ ਚੋਣਾਂ ਸਮੇਂ ਲੋਕਾਂ ਨੂੰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ।
ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਸਰਕਾਰ ਨੇ ਹਾਲ ਹੀ ਸਭ ਮੁਲਾਜਮਾਂ ਅਤੇ ਆਂਗਨਬਾੜੀ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਮਹਿੰਗਾਈ ਨੂੰ ਮੁੱਖ ਰੱਖਕੇ ਵਾਧਾ ਕੀਤਾ ਹੈ, ਪ੍ਰੰਤੂ ਮਿਡ ਡੇ ਮੀਲ ਕੁੱਕ ਦੀਆਂ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ , ਇਸ ਲਈ ਵਧੀ ਮਹਿੰਗਾਈ ਅਨੁਸਾਰ ਕੁੱਕ ਦੀਆਂ ਤਨਖਾਹਾਂ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਠੇਕੇਦਾਰਾਂ ਹਵਾਲੇ ਜੋ ਸਹਿਰਾਂ ਦਾ ਮਿਡ ਡੇ ਮੀਲ ਦਿੱਤਾ ਗਿਆ ਹੈ, ਉਹ ਤੁਰੰਤ ਰੱਦ ਕਰਕੇ ਸਕੂਲਾਂ ਨੂੰ ਵਾਪਸ ਦਿੱਤਾ ਜਾਵੇ। ਕੁੱਕ ਦਾ ਘੱਟੋ ਘੱਟ ਦੋ ਲੱਖ ਦਾ ਮੁਫਤ ਬੀਮਾ ਕੀਤਾ ਜਾਵੇ। ਜੋ ਕੁੱਕ ਸਕੂਲਾਂ ਵਿੱਚੋਂ ਜਬਰੀ ਕੱਢੀਆਂ ਗਈਆਂ ਹਨ, ਉਹ ਤੁਰੰਤ ਵਾਪਸ ਸਕੂਲਾਂ ਵਿੱਚ ਰੱਖੀਆਂ ਜ੍ਯਾਣ। 







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger