30 ਤਾਰੀਖ ਨੂੰ ਸਿਰਸਾ ਪੁੱਜਣਗੇ ਜਥੇਦਾਰ ਨੰਦਗੜ੍ਹ। (ਸਿੱਖ ਜਥੇਬੰਦੀਆਂ ਵੱਲੋਂ ਡੇਰਾ ਸਿਰਸਾ ਵਿਰੁੱਧ ਰੱਖੀ ਮੀਟਿੰਗ ਵਿੱਚ ਕਰਨਗੇ ਸ਼ਮੂਲੀਅਤ)

Wednesday, November 28, 20120 comments


ਤਲਵੰਡੀ ਸਾਬੋ 28 ਨਵੰਬਰ (ਰਣਜੀਤ ਸਿੰਘ ਰਾਜੂ) ਬੀਤੇ ਦਿਨੀ ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਸਿੱਖ ਸੰਗਤ ਤੇ ਹਮਲਾ ਕਰਨ ਤੋਂ ਬਾਦ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਕਾਰ ਦੁਬਾਰਾ ਭੜਕੇ ਵਿਵੱਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ 30 ਤਾਰੀਖ ਨੂੰ ਸਿਰਸਾ ਜਾਣ ਦਾ ਐਲਾਨ ਕਰ ਦਿੱਤਾ।ਉਹ ਉੱਥੇ ਸਿੱਖ ਜਥੇਬੰਦੀਆਂ ਵੱਲੋਂ ਰੱਖੀ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ।
        ਅੱਜ ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਨਿਰੰਕਾਰੀ ਕਾਂਡ ਤੋਂ ਬਾਦ ਪੰਜਾਬ ਨੇ 20 ਸਾਲ੍ਹ ਸੰਤਾਪ ਭੋਗਿਆ ਹੈ ਅਤੇ ਕੇਂਦਰ ਅਤੇ ਹਰਿਆਣਾ ਦੀ ਕਾਂਗਰਸ ਸਰਕਾਰ ਫਿਰ ਇਹੋ ਜਿਹੇ ਹਾਲਾਤ ਪੈਦਾ ਕਰ ਰਹੀਆਂ ਹਨ ਜਿਸ ਨਾਲ ਸ਼ਾਂਤੀ ਨੂੰ ਲਾਂਬੂ ਲੱਗ ਸਕੇ।ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ ਇਸਦਾ ਸਬੂਤ ਇਸੇ ਗੱਲ ਤੋਂ ਲੱਗਦਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮਿਆਂ ਦੇ ਫੈਸਲੇ ਤਾਂ ਜਾਣਬੁੱਝ ਕੇ ਲਟਕਾਏ ਜਾ ਰਹੇ ਹਨ ਪ੍ਰੰਤੂ ਡੇਰਾ ਮੁਖੀ ਤੇ ਹਮਲਿਆਂ ਦੇ ਦੋਸ਼ਾਂ ਤਹਿਤ ਸਿੱਖਾਂ ਖਿਲਾਫ ਜੋ ਮੁਕੱਦਮੇ ਦਾਇਰ ਕੀਤੇ ਗਏ ਸਨ ਉਹਨ੍ਹਾਂ ਦੈ ਫੈਸਲੇ ਸੁਣਾ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਵੀ ਸੁੱਟ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮਾਮਲਾ ਭਾਂਵੇ ਡੇਰਾ ਮੁਖੀ ਖਿਲਾਫ ਡੇਰੇ ਦੀਆਂ ਸਾਧਵੀਆਂ ਵੱਲੋਂ ਸ਼ੋਸਣ ਕਰਨ ਬਾਰੇ ਅਦਾਲਤ ਨੂੰ ਲਿਖੀ ਚਿੱਠੀ ਦਾ ਹੋਵੇ ਜਾਂ ਪੱਤਰਕਾਰ ਛੱਤਰਪਤੀ ਨੂੰ ਕਤਲ ਕਰਨ ਦਾ ਅਦਾਲਤਾਂ ਨੇ ਕਿਸੇ ਕੇਸ ਦਾ ਅੱਜ ਤੱਕ ਫੈਸਲਾ ਨਹੀ ਸੁਣਾਇਆ ਹਾਲਾਂਕਿ ਕੇਸ ਚੱਲਦਿਆਂ ਨੂੰ ਕਈ ਕਈ ਸਾਲ ਗੁਜਰ ਚੁੱਕੇ ਹਨ।ਜਥੇਦਾਰ ਨੰਦਗੜ੍ਹ ਨੇ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਿਰਸਾ ਵਿਖੇ ਸਿੱਖ ਆਗੂਆਂ ਤੇ ਸੰਗਤਾਂ ਤੇ ਹਮਲਾ ਕਰਨ ਵਾਲਿਆਂ ਨੂੰ 30 ਤਾਰੀਖ ਤੱਕ ਗ੍ਰਿਫਤਾਰ ਨਾਂ ਕੀਤਾ ਗਿਆ ਤਾਂ ਉਹ ਸਿੱਖ ਸੰਗਤਾਂ ਵੱਲੋਂ ਸਿਰਸਾ ਦੇ ਗੁਰੂਦੁਆਰਾ ਸਾਹਿਬ ਵਿਖੇ ਰੱਖੀ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ ਅਤੇ ਸਿੱਖ ਜਥੇਬੰਦੀਆਂ ਦੇ ਸਲਾਹ ਮਸ਼ਵਰੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਅਗਲਾ ਪ੍ਰੋਗਰਾਮ ਉਲੀਕਣਗੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger