ਤਿੰਨ ਰੋਜ਼ਾਂ ਚੰਦੀ 19ਵਾਂ ਸਲਾਨਾ ਚੰਦੀ ਯਾਦਗਾਰੀ ਟੂਰਨਾਮੈਂਟ ਕਾਸੂਪੁਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ

Friday, November 30, 20120 comments


ਮਲਸੀਆਂ, 30 ਨਵੰਬਰ (ਸਚਦੇਵਾ) ਸ੍ਰ.ਚਾਨਣ ਸਿੰਘ ਚੰਦੀ ਅਤੇ ਮਾਤਾ ਕ੍ਰਿਸ਼ਨ ਕੌਰ ਚੰਦੀ ਦੀ ਯਾਦ ਵਿੱਚ ਪਿੰਡ ਕਾਸੂਪੁਰ ਵਿਖੇ ਕਰਵਾਇਆ ਜਾਂ ਰਿਹਾ ਤਿੰਨ ਰੋਜ਼ਾਂ ਸਲਾਨਾ 19ਵਾਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਸ਼ੁੱਕਰਵਾਰ ਨੂੰ ਸ੍ਰ. ਚਾਨਣ ਸਿੰਘ ਚੰਦੀ ਯਾਦਗਾਰੀ ਖੇਡ ਸਟੇਡੀਅਮ ਕਾਸੂਪੁਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ । ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਵਧੀਕ ਡਿਪਟੀ ਕਮੀਸ਼ਨ ਜਲੰਧਰ ਸ਼੍ਰੀ ਪ੍ਰਨੀਤ ਭਾਰਦਵਾਜ ਨੇ ਰੀਬਨ ਕੱਟ ਕੇ ਕੀਤਾ । ਉਪਰੰਤ ਉਨ•ਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਾਂਤੀ ਦੇ ਪ੍ਰਤੀਕ ਕਬੂਤਰ ‘ਤੇ ਗੁਬਾਰੇ ਉਡਾਏ । ਇਸ ਮੌਕੇ ਉਨ•ਾਂ ਸਕੂਲੀ ਵਿਦਿਆਰਥੀਆਂ ਦੀ ਪ੍ਰੇਡ ਤੋਂ ਸਲਾਮੀ ਲਈ । ਇਸ ਮੌਕੇ ਟੂਰਨਾਮੈਂਟ ਦੀ ਪ੍ਰਧਾਨਗੀ ਕਰਨ ਵਿਸ਼ੇਸ਼ ਮਹਿਮਾਨ ਸ੍ਰ. ਸੰਤੋਖ ਸਿੰਘ ਸਰਨਾ ਚੀਫ ਇੰਜ਼ੀਨੀਅਰ ਓਪਰੇਸ਼ਨ ਨੌਰਥ ਜੋਨ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਜਲੰਧਰ ਅਤੇ ਸ੍ਰ. ਤਰਸੇਮ ਸਿੰਘ ਥਿੰਦ ਰਿਟਾਇਰਡ ਚੀਫ ਇੰਜ਼ੀਨੀਅਰ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਨੇ ਕੀਤੀ । ਇਸ ਮੌਕੇ ਮੁੱਖ ਮਹਿਮਾਨ ਵਧੀਕ ਡਿਪਟੀ ਕਮੀਸ਼ਨਰ ਪ੍ਰਨੀਤ ਭਾਰਦਵਾਜ ਨੇ ਕਿਹਾ ਕਿ ਚੰਦੀ ਪਰਿਵਾਰ ਵੱਲੋਂ ਸਲਾਨਾ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਮਿਲ ਰਹੀ ਹੈ । ਉਨ•ਾਂ ਕਿਹਾ ਕਿ ਟੂਰਨਾਮੈਂਟ ਕਰਵਾਉਣ ਨਾਲ ਨੌਜਵਾਨ ਪੀੜ•ੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਵੇਗੀ । ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰ. ਸੰਤੋਖ ਸਿੰਘ ਸਰਨਾ ਚੀਫ ਇੰਜ਼ੀਨੀਅਰ ਓਪਰੇਸ਼ਨ ਨੌਰਥ ਜੋਨ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਜਲੰਧਰ ਨੇ ਵੀ ਟੂਰਨਾਮੈਂਟ ਪ੍ਰਤੀ ਆਪਣੇ ਵਿਚਾਰ ਖਿਡਾਰੀਆਂ ਅਤੇ ਮਹਿਮਾਨਾਂ ਨਾਲ ਸਾਂਝੇ ਕੀਤੇ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਅਤੇ ਜਥੇਬੰਧਕ ਸੈਕਟਰੀ ਕੰਵਰਜੀਤ ਸਿੰਘ ਲਵਲੀ ਚੰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆ ਆਖਿਆ । ਇਸ ਮੌਕੇ ਉਨ•ਾਂ ਟੂਰਨਾਮੈਂਟ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਫੁਲਵਾੜੀ ਪਬਲਿਕ ਸਕੂਲ ਲੋਹੀਆ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਵਰਗਾਂ ਦੇ ਕਬੱਡੀ ਅਤੇ ਵਾਲੀਬਾਲ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਗਏ, ਜਿਨ•ਾਂ ਦੇ ਫਾਈਨਲ ਮੈਂਚ 1ਅਤੇ 2 ਦਸੰਬਰ ਨੂੰ ਹੋਣਗੇ । ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ, ਮਾਰਚ ਪਾਸਟ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਹਰਬੰਸ ਸਿੰਘ ਚੰਦੀ, ਜਨਰਲ ਸੈਕਟਰੀ ਸੁਰਿੰਦਰ ਸਿੰਘ ਵਿਰਦੀ, ਗਿਆਨ ਸੈਦਪੁਰੀ, ਕੰਵਰਜੀਤ ਸਿੰਘ ਚੰਦੀ, ਕੇਵਲ ਸਿੰਘ ਰੂਪੇਵਾਲੀ ਐਮ.ਡੀ, ਸਵਰਨ ਸਿੰਘ ਚੰਦੀ, ਮਨੋਜ ਭਾਰਜ ਸੀਨੀਅਰ ਅਧਿਕਾਰੀ ਦੁਰਦਰਸ਼ਨ ਕੇਂਦਰ ਜਲੰਧਰ, ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ, ਸ਼ਤੀਸ਼ ਰਿਹਾਨ, ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆ ਮੈਂਬਰ ਐਸ.ਜੀ.ਪੀ.ਸੀ, ਸਾਧੂ ਸਿੰਘ ਬਜਾਜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਬਿਕ੍ਰਮਜੀਤ ਸਿੰਘ ਬਜਾਜ, ਲੈਕਚਰਾਰ ਬਲਕਾਰ ਸਿੰਘ ਮਲਸੀਆ, ਅੰਮ੍ਰਿਤਪਾਲ ਸਿੰਘ ਡੀ.ਪੀ.ਈ, ਅਮਰਜੀਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਲਸੂੜੀ, ਅਜੀਤ ਸਿੰਘ ਧੰਜੂ, ਅਮਨ ਸੈਦਪੁਰੀ, ਠੇਕੇਦਾਰ ਤਰਸੇਮ ਸਿੰਘ, ਰਛਪਾਲ ਸਿੰਘ ਯੂ.ਐਸ.ਏ, ਸੁਖਰਾਜ ਸਿੰਘ, ਸਦਾ ਰਾਮ, ਜਸਵਿੰਦਰ ਸਿੰਘ ਰਾਮਪੁਰ, ਡਾਕਟਰ ਅਰਵਿੰਦਰ ਸਿੰਘ ਰੂਪਰਾ ਸਾਬਕਾ ਐਮ.ਸੀ, ਪਰਗਨ ਸਿੰਘ ਸਰਪੰਚ ਕਾਸੂਪੁਰ ਆਦਿ ਹਾਜ਼ਰ ਸਨ । ਇਸ ਮੌਕੇ ੳੇੱਘੇ ਕੁਮੈਟਰ ਅਰਵਿੰਦਰ ਕੋਛੜ ਅਤੇ ਜੀ.ਐਸ ਕਲੇਰ ਨੇ ਆਪਣੇ ਹਾਸੋ-ਹੀਣੇ ਟੋਟਕਿਆ ਰਾਹੀ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । 


ਪਿੰਡ ਕਾਸੂਪੁਰ ਵਿਖੇ ਚੰਦੀ ਯਾਦਗਾਰੀ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਵਧੀਕ ਡਿਪਟੀ ਕਮੀਸ਼ਨ ਜਲੰਧਰ ਪ੍ਰਨੀਤ ਭਾਰਦਵਾਜ, ਹਰਬੰਸ ਸਿੰਘ ਚੰਦੀ, ਸੰਤੋਖ ਸਿੰਘ ਸਰਨਾ, ਤਰਸੇਮ ਸਿੰਘ ਥਿੰਦ ਅਤੇ ਹੋਰ । ਨਾਲ ਮਾਰਚ ਪਾਸਟ ਤੋਂ ਸਲਾਮੀ ਲੈਦੇ ਮੁੱਖ ਮਹਿਮਾਨ ਅਤੇ ਹੋਰ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger