ਦੋ ਢੱਠਿਆ ਵਿਚਕਾਰ ਗਹਿਗਚ ਲੜਾਈ, ਕੀਮਤੀ ਮਸ਼ੀਨਰੀ ਦੇ ਲੱਤੜ ਕੇ ਇਕ ਦੂਸਰੇ ਨੂੰ ਮਾਰਨ ਲਈ ਉਤਾਰੂ

Friday, November 30, 20120 comments


ਕੋਟਕਪੂਰਾ/30 ਨਵੰਬਰ/ਜੇ.ਆਰ.ਅਸੋਕ/ਸਥਾਨਕ ਕਿਲ ਸਕੂਲ ਅਤੇ ਸ਼ਹੀਦ ਭਗਤ ਸਿੰਘ ਪਾਰਕ ਦੇ ਵਿਚਕਾਰ ਰੋਡ ਤੇ ਦੋ ਢੱਠਿਆ ਦੀ ਗਹਿਗਚ ਲੜਾਈ ਦੌਰਾਨ ਇਕ ਦੂਸਰੇ ਨੂੰ ਮਾਰਨ ਤਕ ਉਤਰ ਆਏ, ਮਹੱਲਾ ਵਾਸੀਆ ਨੇ ਹਟਾਉਣ ਦੀਆ ਕੋਸਿਸ਼ਾਂ ਵੀ ਨਾਕਾਮ ਰਹੀਆਂ ,ਪਰ ਉਕਤ ਲੜਾਈ ਦੌਰਾਨ  ਇਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਚੱਕਰ ਵਿੱਚ ਕੀਮਤੀ ਮਸ਼ੀਨਰੀ ਕਾਰ, ਸਕੂਟਰ, ਮੋਟਰ ਸਾਈਕਲ ਅਤੇ ਟਰੱਕਾ ਦੀ ਪ੍ਰਵਾਹ ਨਹੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਪਾਰਕ ਅਤੇ ਕਿਲ•ਾ ਸਕੂਲ ਦੇ ਵਿਚਕਾਰ ਕਿਲ•ਾ ਰੋਡ ਸੰਪਰਕ ਸੜਕ ਬਸ ਸਟੈਂਡ ਤੇ ਦੋ ਢੱਠਿਆ ਨੇ ਉਕਤ ਰੋਡ ਨੂੰ ਹਲਦੀ ਘਾਟ ਦਾ ਮੈਦਾਨ ਸਮਝ ਕੇ ਕੈਰੋ- ਪਾਡਵਾ ਵਾਂਗ ਖੁਲ• ਕੇ ਲੜਾਈ ਲੜੀ , ਲੋਕ ਆਪਣੀ ਜਾਣ ਬਚਾਉਦੇ ਹਟਾਉਣ ਦੇ ਯਤਨ ਕਰ ਰਹੇ ਸਨ। ਉਕਤ ਸਬੰਧੀ ਕੋਸ਼ਿਸ਼ਾਂ ਸਭ ਨਾਕਾਮ ਰਹੀਆਂ। ਗੱਲ ਇੱਥੋ ਤਕ ਪਹੁੰਚ ਗਈ ਕਿ ਸੜਕ ਤੇ ਖੜੇ ਟਰੱਕ , ਮੋਟਰ ਸਾਈਕਲ, ਸਕੂਟਰਾਂ ਨੂੰ ਲਤੱੜ ਰਹੇ ਸਨ। ਜਿਕਰਯੋਗ ਹੈ ਕਿ ਸ਼ਹਿਰ ਵਿੱਚ ਤਿੰਨ ਗਊਸਾਲਾ ਹੋਣ ਦੇ ਬਾਵਜੂਦ ਵੀ  ਆਵਰਾ ਪਸੂਆ ਨੇ ਆਤੰਕ ਮਚਾ ਰੱਖਿਆ ਹੈ। ਗਊਸਾਲਾ ਦੇ ਪ੍ਰਬੰਧਕ ਦੁਧਾਰੂ ਪਸੂ ਦਾ ਸਾਂਭ ਸਕਦੇ ਹਨ। ਦੁਧਾਰੂ ਪਸੂਆ ਦੁੱਧ ਪੀ ਕੇ ਫਿਰ ਲੋਕਾ ਦੇ ਡੰਡੇ ਖਾਣ ਵਾਸਤੇ ਅਤੇ ਢੱਠਿਆ ਦੀ ਦਹਿਸ਼ਤ ਕਾਰਨ, ਸੜਕਾਂ ਉਪਰ ਝੁੰਡ ਬਣਾ ਕੇ ਜੀ.ਟੀ ਰੋਡ , ਸਹਿਰ ਦੀਆ ਸੜਕਾਂ ਤੇ ਆਪਸੀ ਲੜਾਈ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਸਬੰਧੀ ਕਈ ਵਾਰ ਡਿਪਟੀ ਕਮਿਸ਼ਨਰ ਸਹਿਬ ਗੱਲਬਾਤ ਕਰਨ ਤੇ ਭਰੋਸਾ ਦਿੱਤਾ ਛੇਤੀ ਹੱਲ ਕੀਤਾ ਜਾਵੇਗਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger