ਗੁਰਪੂਰਵ ਮੌਕੇ ਭੰਮੇ ਖੁਰਦ ‘ਚ ਲਗਾਇਆ ਖੂਨਦਾਨ ਕੈਂਪ

Wednesday, November 28, 20120 comments


ਝੁਨੀਰ 28 ਨਵੰਬਰ ( ਸੰਜੀਵ ਸਿੰਗਲਾ ): ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ ਉਤਸੁਵ ਦੇ ਮੌਕੇ ਜਿੱਥੇ ਭੰਮੇ ਖੁਰਦ ਦੇ ਲੋਕਲ ਗੁਰਦੁਆਰਾ ਕਮੇਟੀ, ਲੋਕ ਭਲਾਈ ਕਲੱਬ ਅਤੇ ਪਿੰਡ ਵਾਸੀਆ ਵੱਲੋ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉੱਥੇ ਇਕ ਖੂਨਦਾਨ ਕੈਂਪ ਵੀ ਲਗਾਇਆਂ ਗਿਆ।ਇਸ ਦੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਅਤੇ ਖੂਨਦਾਨੀ ਗੁਰਪ੍ਰੀਤ ਸਿੰਘ ਭੰਮਾ ਨੇ ਦੱਸਿਆਂ ਕਿ ਗੁਰਪੂਰਵ ਦੇ ਮੌਕੇ  ਲੋਕਲ ਗੁਰਦੁਆਰਾ ਕਮੇਟੀ, ਲੋਕ ਭਲਾਈ ਕਲੱਬ ਅਤੇ ਪਿੰਡ ਵਾਸੀਆ ਵੱਲੋ ਯੁਨਾਇਟਿਡ ਵੈਲਫੇਅਰ ਸੁਸਾਇਟੀ ਬਠਿਡਾਂ ਦੇ ਸਹਿਯੋਗ ਨਾਲ ਭੰਮੇ ਖੁਰਦ ਦੇ ਗੁਰੂਘਰ ‘ਚ ਇਕ ਖੂਨਦਾਨ ਕੈਂਪ ਲਗਾਇਆਂ ਗਿਆ ਜਿਸ ‘ਚ 24 ਯੂਨਿਟ ਸਵੈ-ਇੱਛਤ ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਕੈਂਪ ਦਾ ਉਦਘਾਟਨ ਡਾਕਟਰ ਕੰਵਲਪ੍ਰੀਤ ਕੌਰ ਬਰਾੜ ਅਤੇ ਪਿੰਡ ਦੀ ਸਰਪੰਚ ਗੁਰਬਚਨ ਕੌਰ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ।ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਵੱਲੋ ਡਾਕਟਰ ਕੰਵਲਪ੍ਰੀਤ ਕੌਰ ਬਰਾੜ ਦੀ ਅਗਵਾਈ ‘ਚ ਵਿਜੈ ਕੁਮਾਰ ਐਲ.ਟੀ., ਨੈਨਾ ਬਾਂਸਲ ਐਲ.ਟੀ. ਸੋਸਲ ਵਰਕਰ ਮਨਪੀਤ ਕੌਰ ਅਤੇ ਗੁਰਦੀਪ ਸਿੰਘ ਆਦਿ ਦੀ ਟੀਮ ਨੇ ਪਹੁੰਚ ਕੇ ਖੁੂਨ ਇਕੱਠਾ ਕੀਤਾ।ਇਸ ਮੌਕੇ ਯੁਨਾਇਟਿਡ ਵੈਲਫੇਅਰ ਸੁਸਾਇਟੀ ਬਠਿਡਾਂ ਵੱਲੋ ਵਿਸ਼ੇਸ ਤੌਰ ਤੇ ਪਹੁੰਚੇ ਕ੍ਰਿਸ਼ਨ ਕੁਮਾਰ ਕੋਟ ਸਮੀਰ ਨੇ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ।ਇਸ ਕੈਂਪ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਸਾਬਕਾ ਐਸ.ਐਮ.ਓ. ਮਨਜੀਤ ਸਿੰਘ ਧਾਲੀਵਾਲ ਵਿਸ਼ੇਸ ਤੌਰ ਤੇ ਪਹੁੰਚੇ ਉਹਨਾਂ ਇਸ ਮੌਕੇ ਬੋਲਦਿਆ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ ਅਸੀ ਆਪਣੇ ਦਾਨ ਕੀਤੇ ਖੂਨ ਨਾਲ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ।ਖੂਨ ਕਿਸੇ ਫੈਕਟਰੀ ‘ਚ ਤਿਆਰ ਨਹੀ ਕੀਤਾ ਜਾ ਸਕਦਾ ਇਸ ਲਈ ਸਾਨੂੰ ਹਾਦਸਿਆਂ ਜਾਂ ਬਿਮਾਰੀ ਦਾ ਸਿਕਾਰ ਹੋਏ ਲੋੜਬੰਦ ਵਿਆਕਤੀਆਂ ਦੇ ਖੂਨ ਦੀ ਪੂਰਤੀ ਲਈ ਬਿਨਾਂ ਕਿਸੇ ਭੇਦ-ਭਾਵ ਦੇ ਖੂਨਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਖੂਨਦਾਨੀ ਡਾਂ:ਹਰਦੇਵ ਸਿੰਘ ਕੋਰਵਾਲਾ, ਬਲਜੀਤ ਸਿੰਘ ਰਾਮਾਂ ਨੰਦੀ, ਡਾਂ:ਗੁਰਮੇਲ ਸਿੰਘ, ਮਨਜੀਤ ਸਿੰਘ ਲੈਬੋਟਰੀ ਭੰਮੇ ਕਲਾ, ਇੰਦਰਜੀਤ ਸਿੰਘ ਭੰਮੇ ਕਲਾਂ,ਡਾਂ: ਗੁਰਜੰਟ ਸਿੰਘ,ਬੁੱਧ ਸਿੰਘ, ਤਰਸੇਮ ਸਿੰਘ, ਮਿੱਠੂ ਸਿੰਘ, ਬਾਬਾ ਭਜਨ ਸਿੰਘ,ਜੱਥੇਦਾਰ ਭਾਨ ਸਿੰਘ ਧਾਲੀਵਾਲ, ਲਖਵੀਰ ਸਿੰਘ, ਮਲਕੀਤ ਸਿੰਘ, ਲੱਡੂ ਸਿੰਘ, 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger