ਸਹਿਕਾਰੀ ਸਭਾ ਚੂੜਲ ਕਲਾਂ ਦੇ ਛੇ ਮੈਂਬਰਾਂ ਨੇ ਰੋਸ ਵਜੋਂ ਅਸਤੀਫਾ

Friday, November 30, 20120 comments

ਲਹਿਰਾਗਾਗਾ (ਸੰਗਰੂਰ) 30 ਨਵੰਬਰ (ਸੂਰਜ ਭਾਨ ਗੋਇਲ)-ਬਹੁ-ਮੰਤਵੀ ਸਹਿਕਾਰੀ ਸਭਾ ਚੂੜਲ ਕਲਾਂ ਦੇ ਛੇ ਮੈਂਬਰਾਂ ਨੇ ਰੋਸ ਵਜੋਂ ਅਸਤੀਫਾ ਦੇ ਦਿੱਤਾ। ਅੱਜ ਸਥਾਨਕ ਸਭਾ ਵਿੱਚ ਮੀਤ ਪ੍ਰਧਾਨ ਲਛਮਣ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਖਾਦ ਦੀ ਸਹੀ ਵੰਡ ਨਾ ਹੋਣ ਦੇ ਰੋਸ ਵਜੋਂ ਛੇ ਮੈਂਬਰਾਂ ਲਛਮਣ ਸਿੰਘ, ਭਾਗ ਸਿੰਘ, ਜਗਸੀਰ ਸਿੰਘ, ਲਾਭ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਨੇ ਆਪਣੇ ਅਸਤੀਫੇ  ਦਿੰਦਿਆਂ ਕਿਹਾ ਕਿ ਉਹ ਮੈਂਬਰੀ ਤੋ ਅਸਤੀਫੇ ਦਿੰਦੇ ਹਨ ਅਤੇ ਅੱਗੇ ਤੋਂ ਸਭਾ ਦੇ ਕੰਮ ਕਾਰ ਦੇ ਜਿੰਮੇਵਾਰ ਸਭਾ ਸਕੱਤਰ ਅਤੇ ਸੇਲਜਮੈਨ ਹੋਣਗੇ। ਇਸ ਸੰਬੰਧੀ ਜਦੋਂ ਸਭਾ ਦੇ ਸਕੱਤਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਖਾਦ ਚੂੜਲ ਖੁਰਦ ਕਿਸੇ ਵੱਲੋਂ ਉਤਾਰ ਲਈ ਗਈ ਸੀ ਜੋ ਕਿ ਵਾਪਿਸ ਮੰਗਵਾਈ ਗਈ ਹੈ।ਇਸ ਸਮੇਂ ਅਮਰੀਕ ਸਿੰਘ ਸਰਪੰਚ ਗੁਰੂ ਨਾਨਕ ਨਗਰ ਚੂੜਲ, ਜਗਸੀਰ ਸਿੰਘ, ਬੂਟਾ ਸਿੰਘ, ਬਾਬੂ ਸਿੰਘ, ਗੁਲਾਬ ਸਿੰਘ, ਕਰਨੈਲ ਸਿੰਘ,ਆਦਿ ਹਾਜ਼ਰ ਸਨ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger