ਅਵਾਰਾ ਪਸ਼ੂਆਂ ਦੇ ਭੇੜ ’ਚ ਆਉਣ ਨਾਲ ਛੇਵੀ ’ਚ ਪੜ•ਦੀ ਲੜਕੀ ਦੀ ਮੌਤ।

Wednesday, November 28, 20120 comments


ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਪਿੰਡ ਲੋਪੋਂ ਵਿਖੇ ਅਵਾਰਾ ਗਊਆਂ ਦੇ ਆਪਸੀ ਭੇੜ• ’ਚ ਆਉਣ ਨਾਲ ਛੇਵੀਂ ਜਮਾਤ ’ਚ ਪੜ•ਦੀ ਇੱਕ ਲੜਕੀ ਦੀ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁੱਟਰ ਦੀ ਵਸਨੀਕ ਲੜਕੀ ਨੀਤੂ (15) ਲੋਪੋਂ ਵਿਖੇ ਇੱਕ ਸਮਾਗਮ ’ਚ ਸ਼ਾਮਲ ਹੋਣ ਗਈ ਸੀ ਤਾਂ ਉਥੇ ਬੈਠੇ ਕੁਝ ਅਵਾਰਾ ਪਸ਼ੂ ਭਿੜ ਪਏ ਅਤੇ ਨੰਨ•ੀ ਲੜਕੀ ਇੰਨ•ਾਂ ਪਸ਼ੂਆਂ ਦੀ ਲਪੇਟ’ ਚ ਆ ਗਈ ਅਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਿਸਨੂੰ ਮੋਗਾ ਵਿਖੇ ਹਸਪਤਾਲ ’ਚ ਲਿਆਂਦਾ ਗਿਆ, ਪ੍ਰੰਤੂ ਜ਼ਿਆਦਾ ਸੱਟਾਂ ਹੋਣ ਕਾਰਨ ਉਸਦੀ ਮੌਤ ਹੋ ਗਈ। ਇਸ ਸੰਬੰਧੀ ਪੁਲਸ ਚੌਂਕੀ ਲੋਪੋਂ ਦੇ ਇੰਚਾਰਜ਼ ਦਿਲਬਾਗ ਸਿੰਘ ਸਹਾਇਕ ਥਾਣੇਦਾਰ ਨੇ ਲੜਕੀ ਦੇ ਪਿਤਾ ਬਲਜੀਤ ਸਿੰਘ ਦੇ ਬਿਆਨਾਂ ’ਤੇ ਅਧੀਨ ਧਾਰਾ 174 ਆਈ. ਪੀ. ਸੀ. ਤਹਿਤ ਕਾਰਵਾਈ ਕਰਕੇ, ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਗਟਾਉਂਦੇ ਲੋਕਾਂ ਨੇ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਲੱਭਿਆ ਜਾਵੇ ਤਾਂ ਜੋ ਅਜ਼ਾਈਂ ਜਾਨਾਂ ਨਾਂ ਜਾਣ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger