ਸੰਗਰੂਰ, 30 ਨਵੰਬਰ (ਸੂਰਜ ਭਾਨ ਗੋਇਲ)-ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋ ਜ਼ਿਲਾ• ਪਧਰੀ ਐਡਵਾਈਜਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਕੀਤੀ । ਇਸ ਸਮੇਂ ਨਹਿਰੂ ਯੁਵਾ ਕੇਂਦਰ ਦੇ ਜ਼ਿਲ ਯੂਥ ਕੋਆਰਡੀਨੇਟਰ ਸ. ਅਮਰਜੀਤ ਸਿੰਘ ਪੁਰੇਵਾਲ ਨੇ ਨਹਿਰੂ ਯੂਵਾ ਕੇਦਰ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ।ਇਸ ਸਮੇਂ ਜ਼ਿਲੇ ਦੀ ਬੈਸਟ ਯੂਥ ਕਲਬ ਦੀ ਚੋਣ ਕੀਤੀ ਗਈ । ਜਿਸ ਨੂੰ ਨਹਿਰੂ ਯੁਵਾ ਕੇਂਦਰ ਵ¤ਲੋਂ ਦਸ ਹਜ਼ਾਰ ਰੁਪਏ ਦਾ ਚੈ¤ਕ ਅਤੇ ਪ੍ਰਸੰਸਾ ਪ¤ਤਰ ਜ਼ਿਲ•ਾ ਪਧਰੀ ਕਨਵੈਨਸ਼ਨ ਵਿਚ ਦਿਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਨਹਿਰੂ ਯੁਵਾ ਕੇਂਦਰ ਵ¤ਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰਾਂ ਅਤੇ ਜ਼ਿਲੇ• ਵਿਚ ਚਲ ਰਹੇ ਨਸ਼ਿਆਂ ਵਿਰੋਧੀ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਲਈ ।ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ, ਜ਼ਿਲ ਪ੍ਰੋਜੈਕਟ ਅਫ਼ਸਰ ਕਮਲਵੀਰ ਕੌਰ, ਅਕਾਊਂਟੈਂਟ ਬਲਵਿੰਦਰ ਕੁਮਾਰ, ਸਹਾਇਕ ਡਾਇਰੈਕਟਰ ਸ੍ਰੀ ਗੁਰਚਰਨ ਸਿੰਘ ਸਮਾਘ ਆਦਿ ਹਾਜ਼ਰ ਸਨ ।
Post a Comment