ਤੀਸਰੇ ਵਿਸ਼ਵ ਕੱਪ ਕਬੱਡੀ ਦੇ ਮਹਾਂਕੁੰਭ ਦੌਰਾਨ ਪਟਿਆਲਾ ਵਿਖੇ 2 ਦਸੰਬਰ ਨੂੰ ਹੋਣ ਵਾਲੇ ਸ਼ੁਰੂਆਤੀ ਮੈਚਾਂ ’ਚ ਖੇਡ ਪ੍ਰੇਮੀ ਹੁੰਮ-ਹੁਮਾ ਕੇ ਪੁੱਜਣ: ਰੱਖੜਾ

Tuesday, November 27, 20120 comments


ਪਟਿਆਲਾ, 27 ਨਵੰਬਰ: ਪਟਵਾਰੀ/   ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਦੇ ਵਾਈ.ਪੀ.ਐਸ. ਸਟੇਡੀਅਮ ਵਿਖੇ 2 ਦਸੰਬਰ ਨੂੰ ਹੋਣ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ ਦੇ ਸ਼ੁਰੂਆਤੀ ਮੈਚਾਂ ਵਿੱਚ ਪਟਿਆਲਾ ਜ਼ਿਲ•ੇ ਦੇ ਨਾਲ-ਨਾਲ ਪੰਜਾਬ ਭਰ ਦੇ ਖੇਡ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਵਧ ਚੜ• ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ•ੇ ਦੀਆਂ ਸਿਆਸੀ ਸਖ਼ਸ਼ੀਅਤਾਂ ਤੇ ਉਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਵਿਸ਼ਵ ਕੱਪ ਕਬੱਡੀ ਦੇ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਇਹ ਸਮੁੱਚੇ ਪਟਿਆਲਾ ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਕਬੱਡੀ ਦੇ ਇਸ ਮਹਾਂਕੁੰਭ ਦੇ ਪਹਿਲੇ ਤਿੰਨ ਮੈਚ ਹੀ ਪਟਿਆਲਾ ਦੀ ਇਤਿਹਾਸਕ ਧਰਤੀ ’ਤੇ ਹੋ ਰਹੇ ਹਨ ਇਸ ਲਈ ਜ਼ਿਲ•ੇ ਦੇ ਸਾਰੇ ਨਾਗਰਿਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਨ•ਾਂ ਮੁਕਾਬਲਿਆਂ ਦਾ ਆਨੰਦ ਮਾਨਣ ਲਈ ਵਧ ਚੜ• ਕੇ ਸ਼ਾਮਲ ਹੋਣ ਤਾਂ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਲਈ ਵਧ ਚੜ• ਕੇ ਯੋਗਦਾਨ ਪਾਇਆ ਜਾ ਸਕੇ । ਸ. ਰੱਖੜਾ ਨੇ ਕਿਹਾ ਕਿ ਕਬੱਡੀ ਕੱਪ ਵੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਇਸ ਲਈ ਜ਼ਿਲ•ਾ ਪ੍ਰਸ਼ਾਸ਼ਨ ਨਾਲ ਸੁਚੱਜਾ ਤਾਲਮੇਲ ਰੱਖਦੇ ਹੋਏ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਣੀ ਚਾਹੀਦੀ । ਉਨ•ਾਂ ਦੱਸਿਆ ਕਿ ਵਿਸ਼ਵ ਕੱਪ ਵਿੱਚ ਭਾਰਤ ਸਮੇਤ 18 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਅਤੇ ਪਟਿਆਲਾ ਵਿਖੇ 2 ਦਸੰਬਰ ਨੂੰ ਸ਼ਾਮੀਂ ਪੰਜ ਵਜੇ ਤੋਂ ਤਿੰਨ ਮੈਚ ਖੇਡੇ ਜਾਣਗੇ ਜਿਸ ਤਹਿਤ ਪਹਿਲਾ ਮੈਚ ਇੰਗਲੈਂਡ ਅਤੇ ਡੈਨਮਾਰਕ, ਦੂਜਾ ਮੈਚ ਨਿਊਜ਼ੀਲੈਂਡ ਅਤੇ ਨਾਰਵੇ ਦੀਆਂ ਟੀਮਾਂ ਵਿਚਾਲੇ ਅਤੇ ਤੀਜਾ ਮੈਚ ਭਾਰਤ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਦਰਮਿਆਨ ਖੇਡਿਆ ਜਾਵੇਗਾ।
          ਸ. ਰੱਖੜਾ ਨੇ ਕਿਹਾ ਕਿ ਕਿਸੇ ਵੇਲੇ ਪਿੰਡਾਂ ਵਿੱਚੋਂ ਵੀ ਲੁਪਤ ਹੋ ਚੁੱਕੀ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਪਹੁੰਚਾਉਣ ਵਿੱਚ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੱਡਾ ਯੋਗਦਾਨ ਪਾਇਆ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ । ਉਨ•ਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਨਾਲ-ਨਾਲ ਕਬੱਡੀ ਨੇ ਵਿਸ਼ਵ  ਭਰ ਵਿੱਚ ਇੱਕ ਵੱਖਰੀ ਪਛਾਣ ਸਥਾਪਤ ਕਰ ਲਈ ਹੈ ਇਸ ਨਾਲ ਜਿਥੇ ਇਸ ਖੇਡ ਨੂੰ ਬਣਦਾ ਮਾਣ ਹਾਸਲ ਹੋਇਆ ਹੈ ਉਥੇ ਹੀ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਦੂਰ ਰੱਖਕੇ ਖੇਡਾਂ ਦੀ ਚਿਣਗ ਲਾਉਣ ਲਈ ਵੀ ਰਾਹ ਪੱਧਰਾ ਹੋਇਆ ਹੈ । ਉਨ•ਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਰਾਜਸੀ ਪਾਰਟੀਆਂ ਦੇ ਆਗੂਆਂ ਤੇ ਪਤਵੰਤਿਆਂ ਨੂੰ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਇਸ ਖੇਡ ਸਮਾਗਮ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਲਈ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਬੱਸਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਸ਼ਵ ਕਬੱਡੀ ਟੂਰਨਾਮੈਂਟ ਵਿੱਚ ਦਾਖਲਾ ਬਿਲਕੁਲ ਮੁਫਤ ਹੋਵੇਗਾ । ਉਨ•ਾਂ ਇਹ ਵੀ ਦੱਸਿਆ ਕਿ ਇਨ•ਾਂ ਕਬੱਡੀ ਮੈਚਾਂ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ. ਚੈਨਲ ’ਤੇ ਕੀਤਾ ਜਾਵੇਗਾ ।
          ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਨੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ•ਨ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ । ਉਨ•ਾਂ ਦੱਸਿਆ ਕਿ ਕਬੱਡੀ ਕੱਪ ਦੇ ਸ਼ੁਰੂਆਤੀ ਮੈਚਾਂ ਸਮੇਂ ਪ੍ਰਬੰਧਾਂ ਪੱਖੋਂ ਪਟਿਆਲਾ ਵਿੱਚ ਅਜਿਹੀ ਮਿਸਾਲ ਕਾਇਮ ਕਰਨ ਦੀ ਲੋੜ ਹੈ ਜੋ ਕਬੱਡੀ ਕੱਪ ਦੇ ਬਾਕੀ ਮੈਚਾਂ ਸਮੇਂ ਹੋਰਨਾਂ ਜ਼ਿਲਿ•ਆਂ ਲਈ ਮਾਡਲ ਸਾਬਤ ਹੋ ਸਕਣ । ਉਨ•ਾਂ ਦੱਸਿਆ ਕਿ ਸਟੇਡੀਅਮ ਵਿੱਚ ਲੋਕਾਂ ਦੇ ਦਾਖਲੇ ਅਤੇ ਬੈਠਣ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ । ਇਸ ਮੌਕੇ ਐਸ.ਐਸ.ਪੀ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਵੀ.ਵੀ.ਆਈ.ਪੀਜ਼, ਵੀ.ਆਈ.ਪੀਜ਼ ਅਤੇ ਸਮੂਹ ਖੇਡ ਪ੍ਰ੍ਰੇਮੀਆਂ ਦੀ ਸੁਰੱਖਿਆ ਲਈ ਵੀ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ ।
          ਮੀਟਿੰਗ ਦੌਰਾਨ ਮੇਅਰ ਨਗਰ ਨਿਗਮ ਸ. ਜਸਪਾਲ ਸਿੰਘ ਪ੍ਰਧਾਨ, ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਏ ਚੌਧਰੀ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਜ਼ਿਲ•ਾ ਪਰਿਸ਼ਦ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਦਿਹਾਤੀ ਪ੍ਰਧਾਨ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ਼੍ਰੀ ਹਰਮੀਤ ਸਿੰਘ ਪਠਾਨਮਾਜਰਾ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿਲ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ. ਸੁਰਜੀਤ ਸਿੰਘ ਗੜ•ੀ, ਬਲਾਕ ਸੰਮਤੀ ਪਟਿਆਲਾ ਦੇ ਵਾਈਸ ਚੇਅਰਮੈਨ ਸ. ਬਲਵੰਤ ਸਿੰਘ ਬਾਰਨ, ਸ਼੍ਰੀ ਮੇਜਰ ਸਿੰਘ ਸੇਖੋਂ, ਸ਼੍ਰੀਮਤੀ ਜਸਬੀਰ ਕੌਰ ਸਿੱਧੂ ਪ੍ਰਧਾਨ ਨਗਰ ਕੌਂਸਲ ਪਾਤੜਾਂ, ਸ਼੍ਰੀਮਤੀ ਨਰਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਰਾਜਪੁਰਾ, ਸ਼੍ਰੀ ਜੋਗਾ ਸਿੰਘ ਸਿੱਧੂ, ਸ਼੍ਰੀ ਬਲਕਾਰ ਸਿੰਘ ਰਾਮਗੜ•, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਹਾਇਕ ਕਮਿਸ਼ਨਰ ਮੈਡਮ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਾਹਲ, ਐਸ.ਪੀ ਸਿਟੀ ਸ਼੍ਰੀ ਦਲਜੀਤ ਸਿੰਘ ਰਾਣਾ, ਡੀ.ਐਸ.ਪੀ ਸ਼੍ਰੀ ਕੇਸਰ ਸਿੰਘ ਤੇ ਸ਼੍ਰੀ ਹਰਪਾਲ ਸਿੰਘ ਤੋਂ ਇਲਾਵਾ ਹੋਰ ਸਿਆਸੀ ਆਗੂ ਤੇ ਅਧਿਕਾਰੀ ਹਾਜ਼ਰ ਸਨ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger