ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜਿਕ ਬਰਾਈਆਂ ਦਾ ਖਾਤਮਾ ਕਰਨਾਂ ਸਮੇਂ ਦੀ ਲੋੜ - ਬੰਡੂਗਰ

Wednesday, November 28, 20120 comments


ਨਾਭਾ, 28 ਨਵੰਬਰ ( ਜਸਬੀਰ ਸਿੰਘ ਸੇਠੀ )-ਸਾਨੂੰ ਗੁਰੂਆਂ ਦੇ  ਦਰਸਾਏ ਮਾਰਗ ਤੇ ਚੱਲ ਕੇ ਸਮਾਜਿਕ ਬਰਾਈਆਂ ਦਾ ਖਾਤਮਾ ਕਰਨ ਲਈ ਆਉਣਾ ਅਤੇ ਸਮਾਜ ਸੇਵੀ ਕੰਮਾਂ ਵਿੱਚ ਵਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ , ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਚੌਧਰੀ ਮਾਜਰਾ ਰੋਡ ਉੱਪਰ ਪੈਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਲੋਕਲ ਗੁਰਦੁਆਰਾ ਕਮੇਟੀ ਵਲੋਂ ਪਹਿਲੇ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਂ. ਕਿਰਪਾਲ ਸਿੰਘ ਬੰਡੂਗਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕੀਤਾ । ਉਨਾਂ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਸਾਡੀ ਨੌਜਵਾਨ ਪੀੜ•ੀ ਸਿੱਖੀ ਤੋਂ ਦੂਰ ਹੁੰਦੀ ਹੋਈ ਨਸਿਆ ਅਤੇ ਸਮਾਜਿਕ ਬੁਰਾਈਆਂ ਵੱਲ ਜਾ ਰਹੀ ਹੈ ਇਸ ਲਈ ਬੱਚਿਆ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਆਪ ਗੁਰਸਿੱਖ ਬਣਨ ਤੇ ਫੇਰ ਆਪਣੇ ਬੱਚਿਆਂ ਨੂੰ ਗੁਰਸਿੱਖ ਬਣਨ ਦੀ ਪ੍ਰੇਰਨਾ ਦੇਣ ਤਾਂ ਜੋ ਨਸਿਆ ਵਿੱਚ ਗੁਲਤਾਨ ਹੁੰਦੀ ਜਾ ਰਹੀ ਨੌਜਵਾਨੀ ਨੂੰ ਬਚਾਇਆ ਜਾ ਸਕੇ । ਉਨਾਂ ਇਸ ਮੌਕੇ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਦੀ ਵਧਾਈ ਵੀ ਦਿੱਤੀ । ਇਸ ਮੌਕੇ ਕਮੇਟੀ ਪ੍ਰਧਾਨ ਦਰਸਨ ਸਿੰਘ ਬਿਰਧਨੋਂ , ਜਨਰਲ ਸਕੱਤਰ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਜੱਸੀ , ਖਜਾਨਚੀ ਦਲਬਾਰਾ ਸਿੰਘ ਟੋਡਰਵਾਲ ਅਤੇ ਜੋਧ ਸਿੰਘ ਨੌਹਰਾ ਨੇ ਪ੍ਰੋ. ਬੰਡੂਗਰ ਅਤੇ ਹੋਰ ਪ੍ਰਮੁੱਖ ਸਖਸੀਅਤਾਂ ਨੂੰ ਸਿਰਪਾਓ ਭੇਂਟ ਕੀਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਸੁਰਜੀਤ ਸਿੰਘ ਘਨੂੜਕੀ ਵਾਲੇ , ਐਸ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ , ਠੇਕੇਦਾਰ ਦਰਸ਼ਨ ਸਿੰਘ ਘਨੂੜਕੀ , ਕੁਲਵੰਤ ਸਿੰਘ ਸਿਆਣ , ਕਰਮਜੀਤ ਸਿੰਘ ਸਰਪੰਚ ਅਲੌਹਰਾਂ ਖੁਰਦ , ਸਾਬਕਾ ਸਰਪੰਚ ਜਸਵੀਰ ਸਿੰਘ ਜੱਸੀ , ਗੁਰਮੀਤ ਸਿੰਘ ਟੌਡਰਵਾਲ , ਚਮਕੌਰ ਸਿੰਘ , ਪਰਗਟ ਸਿੰਘ ਗੈਬੀ , ਸ਼ੇਰ ਸਿੰਘ ਢੀਸਡਾ , ਬਲਵੀਰ ਸਿੰਘ ਠੇਕੇਦਾਰ , ਇਸਪੈਕਟਰ ਲਾਭ ਸਿੰਘ , ਸੂਬੇਦਾਰ ਬਲਵੀਰ ਸਿੰਘ , ਤੇਜਾ ਸਿੰਘ ਧਨੌਰੀ ਅਤੇ ਕੈਪਟਨ ਗੁਰਦੀਪ ਸਿੰਘ , ਪਰਗਟ ਸਿੰਘ ਸਾਬਕਾ ਸਰਪੰਚ ਬੁਜੀਦਪੁਰ ਸਮੇਤ ਅਨੇਕਾਂ ਹੀ ਗੁਰਸਿੱਖ ਸੰਗਤਾਂ ਮੌਜੂਦ ਸਨ ।

ਨਾਭਾ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦਾ ਸਨਮਾਨ ਕਰਦੇ ਹੋਏ ਕਮੇਟੀ ਪ੍ਰਧਾਨ ਦਰਸਨ ਸਿੰਘ ਬਿਰਧਨੋਂ , ਜਸਵੀਰ ਸਿੰਘ ਜੱਸੀ ਅਤੇ ਜੋਧ ਸਿੰਘ ਨੌਹਰਾ ਆਦਿ ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger