ਕੰਡਕਟਰ ਦੀ ਕੁਟਮਾਰ ਕਰਨ ‘ਤੇ 8 ਖ਼ਿਲਾਫ਼ ਪਰਚਾ ਦਰਜ

Friday, November 30, 20120 comments


ਸ਼ਹਿਣਾ/ਭਦੌੜ 30 ਨਵੰਬਰ (ਸਾਹਿਬ ਸੰਧੂ)-ਬੀਤੇ ਦਿਨ ਪਖੋਂ ਕੈਂਚੀਆਂ ਤੇ ਬਸ ਕੰਡਕਟਰ ਦੀ ਟਿਕਟ ਕਟਣ ਦੇ ਝਗੜੇ ਨੂੰ ਲੈ ਕੇ ਪੜਨ ਵਾਲਿਆਂ ਵਲੋਂ ਕੀਤੀ ਗਈ ਕੁਟਮਾਰ ਕਾਰਨ ਪੁਲਿਸ ਨੇ ਅਠ ਜਾਣਿਆ ‘ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਸ਼ਹਿਣਾ ਦੇ ਐਸ.ਐਚ.ਓ. ਹਰਵਿੰਦਰ ਸਿੰਘ ਨੇ ਦਸਿਆਂ ਕਿ ਪੁਲਿਸ ਵਲੋਂ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵਲੋਂ ਪੜਨ ਵਾਲਿਆਂ ‘ਤੇ ਪਰਚਾ ਦਰਜ ਕੀਤੇ ਜਾਣ ਦੇ ਵਿਰੋਧ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਸੰਘਰਸ਼ ਦਾ ਬਿਗੁਲ ਵਜਾ ਦਿਤਾ ਹੈ। ਜ਼ਿਲ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਥਾਣੇ ਅਗੇ ਧਰਨਾ ਦੇਣ ਲਈ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਪਰਚਾ ਰਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger