ਆਉਂਦੇ ਛੇ ਮਹੀਨਿਆਂ ’ਚ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਆਸਾਮੀਆਂ ਭਰ ਦਿੱਤੀਆਂ ਜਾਣਗੀਆਂ- ਮਲੂਕਾ

Wednesday, November 28, 20120 comments


ਨਾਭਾ, 27 ਨਵੰਬਰ:( ਜਸਬੀਰ ਸਿੰਘ ਸੇਠੀ )-ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਉਂਦੇ ਤਿੰਨ ਸਾਲਾਂ ਅੰਦਰ ਪੰਜਾਬ ਦੇ ਸਾਰੇ ਸਕੂਲਾਂ ’ਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬਾਕੀ ਰਹਿੰਦਾ ਅਧਾਰਗਤ ਢਾਂਚਾ ਵੀ ਮੁਕੰਮਲ ਕਰ ਦਿਤਾ ਜਾਵੇਗਾ ਜਦੋਂਕਿ ਖਾਲੀ ਪਈਆਂ ਸਾਰੀਆਂ ਆਸਾਮੀਆਂ ਆਉਂਦੇ ਛੇ ਮਹੀਨਿਆਂ ’ਚ ਭਰ ਦਿੱਤੀਆਂ ਜਾਣਗੀਆਂ। ਸ. ਮਲੂਕਾ ਅੱਜ ਨਾਭਾ ਦੇ ਸਰਕਾਰੀ ਸੈਕੰਡਰੀ ਸਕੂਲ (ਗਰਲਜ਼) ਵਿਖੇ ਸੰਤੋਸ਼ ਦੇਵੀ ਚੈਰੀਟੇਬਲ ਟਰੱਸਟ ਵੱਲੋਂ 91.25 ਲੱਖ ਦੀ ਲਾਗਤ ਨਾਲ ਉਸਾਰੇ ਜਾ ਰਹੇ ਸ਼੍ਰੀਮਤੀ ਸੰਤੋਸ਼ ਦੇਵੀ ਯਾਦਗਾਰੀ ਬਿਲਡਿੰਗ ਬਲਾਕ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ। ਸ. ਮਲੂਕਾ ਨੇ ਕਿਹਾ ਕਿ ਭਾਂਵੇਂ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚੇ ਦੇ ਵਿਸ਼ੇ ’ਚ ਪੰਜਾਬ ਦਾ ਦੇਸ਼ ਅੰਦਰ ਪਹਿਲਾ ਸਥਾਨ ਹੈ ਪਰ ਅਜੇ ਵੀ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਜਿਸ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਮੌਕੇ ਸ. ਮਲੂਕਾ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਦੀ ਲੋਕਾਂ ਦੇ ਮਨਾਂ ਅੰਦਰ ਮੁੜ ਤੋਂ ਵਿਸ਼ਵਾਸ਼ ਬਹਾਲੀ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ ਪਰੰਤੂ ਇਸ ਕੰਮ ’ਚ ਸਭ ਤੋਂ ਵੱਡਾ ਯੋਗਦਾਨ ਇਨ•ਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਪਾਇਆ ਜਾਣਾ ਹੈ ਜਦਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨ•ਾਂ ਇਹ ਬਿਲਕੁਲ ਵੀ ਸੰਭਵ ਨਹੀਂ। ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਪੈਦਾ ਹੋਈ ਖੜੋਤ ਹੁਣ ਟੁੱਟਣ ਲੱਗ ਪਈ ਹੈ, ਜਿਸ ਲਈ ਹਰ ਵਰ•ੇ ਚੰਗੀਆਂ ਪ੍ਰਾਪਤੀਆਂ ਵਾਲੇ ਤਿੰਨ ਪ੍ਰਾਇਮਰੀ ਅਤੇ 3 ਸੈਕੰਡਰੀ ਸਕੂਲਾਂ ਨੂੰ ਰਾਜ ਪੱਧਰ ’ਤੇ ਅਤੇ 6 ਸਕੂਲਾਂ ਨੂੰ ਜ਼ਿਲ•ਾ ਪੱਧਰ ’ਤੇ ਸਨਮਾਨਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਆਮ ਲੋਕਾਂ ਦੇ ਬੱਚੇ ਪੜ•ਦੇ ਹਨ, ਜੇਕਰ ਇਨ•ਾਂ ਵੱਲ ਧਿਆਨ ਨਾਂ ਦਿੱਤਾ ਗਿਆ ਤਾਂ ਸਮਾਜ ਅੰਦਰ ਇਕ ਵੱਡਾ ਖਲਾਅ ਪੈਦਾ ਹੋ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਵੱਲੋਂ ਇਸ ਵਿਸ਼ੇ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਸ. ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਯੋਗਤਾ ਦਾ ਟੈਸਟ ਪੰਜਾਬ ਵੱਲੋਂ ਜਨਵਰੀ 2013 ’ਚ ਮੁੜ ਕਰਵਾਇਆ ਜਾਵੇਗਾ ਅਤੇ ਪਹਿਲਾਂ ਦੇ ਟੀ.ਈ.ਟੀ. ਪਾਸ 3400 ਅਧਿਆਪਕਾਂ ਨੂੰ ਆਉਂਦੇ ਕੁਝ ਦਿਨਾਂ ਅੰਦਰ ਨਿਯੁਕਤੀ ਪੱਤਰ ਸੌਂਪੇ ਜਾ ਰਹੇ ਹਨ। ਸਿੱਖਿਆ ਦੇ ਅਧਿਕਾਰ ਕਾਨੂੰਨ ਬਾਰੇ ਪੁੱਛੇ ਗਏ ਇਕ ਸਵਾਲ ਦੇ ਜੁਆਬ ’ਚ ਸ. ਮਲੂਕਾ ਨੇ ਕਿਹਾ ਕਿ ਕੇਂਦਰ ਦੀਆਂ ਸਕੀਮਾਂ ਦਾ ਲਾਭ ਪੰਜਾਬ ਨੂੰ ਨਹੀਂ ਮਿਲ ਰਿਹਾ ਜਿਸ ਲਈ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਕੇ ਮਿਡ ਡੇ ਮੀਲ ਅਤੇ ਹੋਰ ਸਕੀਮਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਲਈ ਲਾਹੇਵੰਦਾ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਮਿਡਲ ਤੱਕ ਕਿਸੇ ਨੂੰ ਫੇਲ ਨਾ ਕਰਨਾ ਅਤੇ ਕਿਸੇ ਬੱਚੇ ਦਾ ਨਾਮ ਨਾ ਕੱਟਣਾ ਵੀ ਪੰਜਾਬ ਲਈ ਯੋਗ ਸਕੀਮਾਂ ਨਹੀਂ ਹਨ, ਜਿਸ ਕਾਰਨ ਕਈ ਤਰ•ਾਂ ਦੀਆਂ ਗੜਬੜੀਆਂ ਪੈਦਾ ਹੋਣ ਦੇ ਆਸਾਰ ਬਣ ਜਾਂਦੇ ਹਨ। ਉਨ•ਾਂ ਇਕ ਹੋਰ ਸਵਾਲ ਦੇ ਜੁਆਬ ’ਚ ਆਖਿਆ ਕਿ 4800 ਅਧਿਆਪਕਾਂ ਦੀਆਂ ਤਾਇਨਾਤੀਆਂ ਨੂੰ ਤਰਕਸੰਗਤ ਬਣਾ ਕੇ ਪਿੰਡਾਂ ਦੇ ਸਕੂਲ ’ਚ ਭੇਜਿਆ ਗਿਆ ਹੈ ਅਤੇ ਆਉਂਦੇ ਸਮੇਂ ਅੰਦਰ ਸਕੂਲਾਂ ’ਚ ਕੋਈ ਅਸਾਮੀ ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸਕੂਲ ’ਚ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਸਿਕੰਦਰ ਸਿੰਘ ਮਲੂਕਾ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਅੰਤਰਝਾਤ ਮਾਰਨ ਕਿ ਉਹ ਆਪਣੀ ਡਿਊਟੀ ਪ੍ਰਤੀ ਕਿੰਨੀ ਇਮਾਨਦਾਰੀ ਦਿਖਾਉਂਦੇ ਹਨ? ਉਨ•ਾਂ ਕਿਹਾ ਕਿ ਚੰਗੀ ਕਾਰਗੁਜਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਅਤੇ ਮਾੜੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਲਈ ਸਖ਼ਤ ਸਜਾਵਾਂ ਵੀ ਮੁਕੱਰਰ ਹਨ, ਇਸ ਲਈ ਅਧਿਆਪਕ ਪ੍ਰਣ ਕਰਨ ਕਿ ਉਹ ਵਿਦਿਆਰਥੀਆਂ, ਰਾਜ ਅਤੇ ਆਪਣੇ ਕਿੱਤੇ ਨਾਲ ਵਫ਼ਾਦਾਰੀ ਪੂਰੀ ਤਰ•ਾਂ ਨਿਭਾਉਣਗੇ ਤਾਂ ਜੋ ਸਰਕਾਰੀ ਸਕੂਲਾਂ ’ਚ ਪੜ•ਾਈ ਨਾ ਹੋਣ ਦਾ ਲੱਗਾ ਧੱਭਾ ਧੋਤਾ ਜਾ ਸਕੇ। ਇਸ ਮੌਕੇ ਉਨ•ਾਂ ਸਕੂਲ ’ਚ ਨਿਜੀ ਟਰਸਟ ਵੱਲੋਂ ਉਸਾਰੇ ਗਏ ਬਲਾਕ ਲਈ ਟਰਸਟ ਦੇ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਰਕਾਰ ਨੇ ਇਕ ਸਕੀਮ ਬਣਾਈ ਹੈ ਕਿ ਕੋਈ ਵੀ ਪਰਿਵਾਰ ਤਿੰਨ ਲੱਖ ਰੁਪਏ ਲਗਾ ਕੇ ਸਕੂਲ ਦੀ ਕਿਸੇ ਇਮਾਰਤ ’ਤੇ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਮ ਦਾ ਪੱਥਰ ਲਗਵਾ ਸਕਦਾ ਹੈ। ਇਸ ਮੌਕੇ ਉਨ•ਾਂ ਨੇ ਸਕੂਲ ਵਾਸਤੇ ਸਹੂਲਤਾਂ ਦੇਣ ਲਈ ਦੋ ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਵੀ ਸੌਂਪਿਆ। 
ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਸ. ਕਾਹਨ ਸਿੰਘ ਪੰਨੂੰ ਨੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਇਨ•ਾਂ ਦੇ ਪ੍ਰਬੰਧ ’ਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਨਾਭਾ ਦੇ ਸਕੂਲ ਤੋਂ ਸੇਧ ਲੈਕੇ ਬਾਕੀ ਸਕੂਲਾਂ ਅੰਦਰ ਵੀ ਅਜਿਹਾ ਕੀਤਾ ਜਾ ਸਕਦਾ ਹੈ। ਇਸ ਮੌਕੇ ਸੰਤੋਸ਼ ਦੇਵੀ ਚੈਰੀਟੇਬਲ ਟਰਸਟ ਦੀ ਅਹੁਦੇਦਾਰ ਅਤੇ ਸਾਬਕਾ ਆਈ.ਆਰ.ਐਸ. ਅਧਿਕਾਰੀ ਸ਼੍ਰੀਮਤੀ ਸਰੋਜ ਬਾਲਾ ਨੇ ਟਰਸਟ ਅਤੇ ਇਸ ਸਕੂਲ ਨਾਲ ਆਪਣੀ ਸਾਂਝ ਦਾ ਜਿਕਰ ਕੀਤਾ, ਜਦਕਿ ਸ਼੍ਰੀ ਰਾਕੇਸ਼ ਬਾਂਸਲ ਨੇ ਟਰਸਟ ਵੱਲੋਂ ਆਏ ਪਤਵੰਤਿਆਂ ਦਾ ਧਨਵਾਦ ਕੀਤਾ। ਉਨ•ਾਂ ਦੱਸਿਆ ਕਿ ਇਸ ਨਵੇਂ ਬਣ ਰਹੇ ਬਿਲਡਿੰਗ ਬਲਾਕ ਅੰਦਰ 12 ਕਲਾਸ ਰੂਮਜ, ਇਕ ਲੈਬਾਰਟਰੀ, ਬਾਥਰੂਮਜ਼ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਉਪਰ ਕਰੀਬ 92 ਲੱਖ ਰੁਪਏ ਦੀ ਲਾਗਤ ਆਉਣੀ ਹੈ, ਜਿਸ ’ਚ ਟਰਸਟ ਵੱਲੋਂ 40 ਲੱਖ ਰੁਪਏ ਦੇ ਕਰੀਬ ਅਤੇ ਰਮਸਾਂ ਅਧੀਨ 11.26 ਲੱਖ ਦੀ ਗ੍ਰਾਂਟ, 20 ਲੱਖ ਰੁਪਏ ਸਕੂਲ ਫੰਡ ਅਤੇ 25 ਲੱਖ ਰੁਪਏ ਨਾਭਾ ਨਿਵਾਸੀਆਂ ਵੱਲੋਂ ਇਕੱਠਾ ਕੀਤਾ ਜਾਣਾ ਹੈ ਅਤੇ ਬਾਕੀ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾ ਰੰਗ ਪ੍ਰੋਗਰਾਮ ਦੀ ਵੀ ਦਿਲਕਸ਼ ਪੇਸ਼ਕਾਰੀ ਕੀਤੀ ਅਤੇ ਟਰਸਟ ਅਤੇ ਸਕੂਲ ਵੱਲੋਂ ਸ. ਮਲੂਕਾ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਮੱਖਣ ਸਿੰਘ ਲਾਲਕਾ, ਪੰਜਾਬ ਮੁਲਾਜਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸ. ਸੁਰਿੰਦਰ ਸਿੰਘ ਪਹਿਲਵਾਨ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਟਰਸਟ ਦੇ ਮੈਂਬਰ ਡਾ. ਮਧੂ ਮੰਗਲ, ਸ਼੍ਰੀ ਆਦਰਸ਼ ਵੀਰ, ਸ਼੍ਰੀ ਐਸ.ਡੀ. ਭਰਤ, ਸ਼੍ਰੀ ਰਾਕੇਸ਼ ਕੁਮਾਰ, ਭਾਜਪਾ ਦੇ ਕਿਸਾਨ ਮੋਰਚਾ ਸੈਲ ਦੇ ਸੂਬਾ ਮੀਤ ਪ੍ਰਧਾਨ ਸ. ਰਣਧੀਰ ਸਿੰਘ ਖੰਗੂੜਾ, ਸਕੂਲ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਠੇਕੇਦਾਰ, ਭਾਜਪਾ ਆਗੂ ਸ਼੍ਰੀ ਭੂਸ਼ਨ ਬਾਂਸਲ, ਸ਼੍ਰੀ ਲਲਿਤ ਸ਼ਰਮਾ, ਐਸ.ਡੀ.ਐਮ. ਸ਼੍ਰੀਮਤੀ ਪੂਨਮਦੀਪ ਕੌਰ, ਸਰਕਲ ਸਿੱਖਿਆ ਅਫ਼ਸਰ ਸ਼੍ਰੀਮਤੀ ਗੁਰਮੀਤ ਕੌਰ ਧਾਲੀਵਾਲ, ਡੀ.ਈ.ਓ. (ਸ) ਸ਼੍ਰੀਮਤੀ ਬਲਬੀਰ ਕੌਰ ਗਿੱਲ, ਡੀ.ਈ.ਓ. (ਐ) ਸ਼੍ਰੀਮਤੀ ਹਰਿੰਦਰ ਕੌਰ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਿਸ਼ੀ ਜਲੋਟਾ, ਪਿੰ੍ਰਸੀਪਲ ਬੁਆਏਜ ਸਕੂਲ ਸ. ਜਰਨੈਲ ਸਿੰਘ ਕਾਲੇਕਾ, ਰਿਪੂਦਮਨ ਕਾਲਜ ਦੇ ਪਿੰ੍ਰਸੀਪਲ ਪ੍ਰੋ. ਵਿਜੇ ਸ਼ਰਮਾ, ਸਾਬਕਾ ਚੇਅਰਮੈਨ ਸ. ਲਖਬੀਰ ਸਿੰਘ ਲੌਟ, ਸ਼੍ਰੀ ਅਸ਼ੋਕ ਬਾਂਸਲ, ਸ਼੍ਰੀ ਜੀਵਨ ਬਾਂਸਲ, ਜਥੇਦਾਰ ਕਰਤਾਰ ਸਿੰਘ ਅਲੌਹਰਾਂ, ਐਸ.ਓ.ਆਈ. ਦੇ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ, ਐਮ.ਸੀ. ਪੂਨਮ ਜੁਡੇਜਾ, ਅਨਿਲ ਰਾਨਾ, ਮਹੰਤ ਤਪੀਆ ਅਵਧ ਬਿਹਾਰੀ, ਸਮੇਤ ਹੋਰ ਬਹੁਤ ਸਾਰੇ ਪਤਵੰਤੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਅਤੇ ਵਰਕਰ ਮੌਜੂਦ ਸਨ।






Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger