ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ, ਸਮਾਜਿਕ ਕੁਰੀਤੀਆਂ ਵਿਰੁੱਧ ਲਾਮਬੰਦ ਹੋਣਾ ਹੀ ਸਮੇਂ ਦੀ ਮੁੱਖ ਲੋੜ-ਬਾਬਾ ਅਰਜਨ ਸਿੰਘ ਦੌਧਰ।

Wednesday, November 28, 20120 comments


 ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਆਸ਼ਰਮ ਗਿਆਰ•ਵੀਂ ਵਾਲੇ ਦੌਧਰ ਵਿਖੇ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਅਰਜਨ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਪ੍ਰਵਚਨ ਕਰਦਿਆਂ ਸੰਤ ਬਾਬਾ ਅਰਜਨ ਸਿੰਘ ਨੇ ਸਮੁੱਚੇ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੱਦਾ ਦਿੰਦਿਆਂ ਲੋਕਾਈ ਨੂੰ ਉਸ ਸੱਚੇ ਅਕਾਲ ਪੁਰਖ ਦੇ ਲੜ• ਲੱਗਣ ਦਾ ਹੋਕਾ ਦਿੰਦਿਆਂ, ਪਾਖੰਡਵਾਦ ਨੂੰ ਠੱਲ• ਪਾਈ। ਉਨ•ਾਂ ਕਿਹਾ ਕਿ ਜਿਸ ਤਰ•ਾਂ ਗੁਰੂ ਸਾਹਿਬ ਨੇ ਪੌਣ, ਪਾਣੀ, ਧਰਤੀ ਆਦਿ ਕੁਦਰਤੀ ਸੋਮਿਆਂ ਨੂੰ ਮਹੱਤਤਾ ਦਿੱਤੀ, ਔਰਤ ਵਰਗ ਨੂੰ ਸਨਮਾਨ ਦਿੱਤਾ, ਉਸੇ ਤਰ•ਾਂ ਸਾਨੂੰ ਅੱਜ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਂਵਾਂ ’ਤੇ ਅਮਲ ਕਰਦਿਆਂ, ਸਮਾਜਿਕ ਬੁਰਾਈਆਂ ਭਰੂਣ ਹੱਤਿਆ, ਨਸ਼ੇ, ਅਨਪੜ•ਤਾ, ਮਜ•ਬਾਂ ਦੇ ਨਾਂ ’ਤੇ ਹੋ ਰਹੇ ਝਗੜਿਆਂ ਨੂੰ ਠੱਲ•ਣ ਲਈ ਸਾਰਥਿਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਉਦੇ ਸਿੰਘ ਦੌਧਰ, ਭਾਈ ਸਬਸਾਚਨ ਸਿੰਘ ਸਿੱਧੂ, ਸੋਹਣ ਸਿੰਘ, ਹਕੀਕਤ ਸਿੰਘ, ਕੌਲ ਸਿੰਘ, ਜੱਥੇਦਾਰ ਨਾਜ਼ਰ ਸਿੰਘ, ਸੁਖਨਿਰਮਲ ਸਿੰਘ, ਨਿਰਮਲ ਸਿੰਘ ਹੀਰੋ ਵਾਲੇ ਆਦਿ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger