ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਸੂਬੇ ਦੇ ਪਿੰਡਾਂ ਦਾ ਵਿਕਾਸ ਹੋਇਆ : ਜਥੇਦਾਰ ਦੌਧਰ

Wednesday, November 28, 20120 comments


ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਸਰਕਾਰ ਵੱਲੋ ਵੋਟਾ ਤੋ ਪਹਿਲਾ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਜਿਸ ਤੋ ਹਰ ਵਰਗ ਪੂਰੀ ਤਰ•ਾਂ ਖੁਸ ਹੈ। ਪੰਜਾਬ ਦੇ ਪਿੰਡਾ ਅਤੇ ਸ਼ਹਿਰਾ ਦਾ ਸਰਵਪੱਖੀ ਵਿਕਾਸ ਸ: ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸੀ ਸੋਚ ਸਦਕਾ ਹੀ ਹੋਇਆ ਜਿਸ ਨੂੰ ਪੰਜਾਬ ਦੀ ਕਿਸਾਨੀ ਨਾਲ ਦਿਲੋ ਪਿਆਰ ਹੈ ਅਤੇ ਕਿਸਾਨਾ ਦੀਆ ਮੁਸਕਲਾਂ ਨੂੰ ਸ: ਬਾਦਲ ਆਪ ਖੁਦ ਦੂਰ ਕਰਲ ਚ ਜੁਟੇ ਹੋਏ ਹਨ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੋਮਟੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਤੇ ਹਲਕਾ ਬੱਧਨੀ ਤੋ ਐਸ.ਜੀ.ਪੀ.ਸੀ ਮੈਬਰ ਜਥੇਦਾਰ ਜਗਰਾਜ ਦੌਧਰ ਨੇ ਚੋਣਵੇ ਪੱਤਰਕਾਰਾ ਨਾਲ ਵਿਸ਼ੇਸ ਗੱਲਬਾਤ ਕਰਦਿਆ ਕੀਤੇ ਉਨ•ਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੇ ਦੋਸ ਲਾਉਦਿਆ ਕਿਹਾ ਕਿ ਕਾਂਗਰਸ ਹੁਣ ਤੱਕ ਦੀਆ ਸਰਕਾਰਾ ’ਚੋ ਘੋਟਾਲਿਆਂ ਦੀ ਸਰਕਾਰ ਕਰਾਰ ਦਿੰਦਿਆ ਕਿਹਾ ਕਿ ਕਾਂਗਰਸ ਨੇ ਹਮੇਸਾ ਪੰਜਾਬ,ਪੰਜਾਬੀਅਤ ਅਤੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿੱਖਾ ਦੇ ਧਾਰਿਮਿਕ ਸਥਾਨਾਂ ਦੀ ਬੇਅਦਬੀ ਕੀਤੀ ਜਿਸ ਤੋ ਪੰਜਾਬ ਦੇ ਭਲੇ ਦੀ ਕਦੇ ਵੀ ਆਸ਼ ਨਹੀ ਕੀਤੀ ਜਾ ਸਕਦੀ। ਉਨ•ਾਂ ਆਖੀਰ ’ਚ ਕਿਹਾ ਕਿ ਪਿੰਡਾ ਦੇ ਅਧੂਰੇ ਵਿਕਾਸ ਕਾਰਜਾ ਲਈ ਜਲਦੀ ਹੀ ਬਿਨ•ਾਂ ਕਿਸੇ ਭੇਦ ਭਾਵ ਤੋ ਪੰਚਾਇਤਾ ਨੂੰ ਗ੍ਰਾਂਟਾ ਦੇ ਕੇ ਕੰਮ ਪੂਰੇ ਕੀਤੇ ਜਾਣਗੇ। ਇਸ ਸਮੇ ਉਨ•ਾਂ ਨਾਲ ਸਰਪੰਚ ਜਗਤਾਰ ਸਿੰਘ ਵੀ ਹਾਜਰ ਸਨ।

 ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਜਗਰਾਜ ਸਿੰਘ ਦੌਧਰ ਪ੍ਰੈਸ਼ ਨਾਲ ਗੱਲਬਾਤ ਕਰਦੇ ਹੋਏ।ਫੋਟੋ : ਚਮਕੌਰ ਲੋਪੋਂ
                       

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger