4.54 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ ਕਪ ਕਬਡੀ ਪੰਜਾਬ-2012 ਵਿਚ ਹਿਸਾ ਲੈਣਗੇ 23 ਦੇਸ਼ - ਸੁਖਬੀਰ ਸਿੰਘ ਬਾਦਲ

Wednesday, November 28, 20120 comments


ਚੰਡੀਗੜ 28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਵ¤ਲੋਂ ਦੁਨੀਆਂ ਦੇ ਸਾਰੇ ਛੇ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੇ 23 ਮੁਲਕਾਂ ਦੀ ਸ਼ਮੂਲੀਅਤ ਵਾਲੇ ਅਤੇ 4.54 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਜੇ ਵਿਸ਼ਵ ਕ¤ਪ ਕਬ¤ਡੀ-2012 ਦੀ ਮੇਜ਼ਬਾਨੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅ¤ਜ ਇਥੇ ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਨਿ¤ਜੀ ਦਿਲਚਸਪੀ ਨਾਲ ਰਵਾਇਤੀ ਖੇਡ ਕਬ¤ਡੀ ਨੂੰ ਵਿਸ਼ਵ ਪ¤ਧਰ ‘ਤੇ ਸਫਲਤਾਪੂਰਵਕ ਮਕਬੂਲ ਕਰ ਰਹੇ ਹਨ, ਨੇ ਕਿਹਾ ਕਿ ਇਹ ਸਾਡੇ ਲਈ ਵ¤ਡੇ ਮਾਣ ਵਾਲੀ ਗ¤ਲ ਹੈ ਕਿ ਦੁਨੀਆਂ ਦੇ ਸਾਰੇ ਛੇ ਮਹਾਂਦੀਪਾਂ ਤੋਂ 16 ਦੇਸ਼ਾਂ ਦੀਆਂ ਪੁਰਸ਼ ਵਰਗ ਦੀਆਂ ਕਬ¤ਡੀ ਟੀਮਾਂ ਅਤੇ 7 ਦੇਸ਼ਾਂ ਦੀਆਂ ਔਰਤ ਵਰਗ ਦੀਆਂ ਕਬ¤ਡੀ ਟੀਮਾਂ ਤੀਸਰੇ ਵਿਸ਼ਵ ਕ¤ਪ ਕਬ¤ਡੀ ਵਿ¤ਚ ਹਿ¤ਸਾ ਲੈ ਰਹੀਆਂ ਹਨ ਅਤੇ ਇਸ ਦਾ ਨਿਵੇਕਲਾ ਪਹਿਲੂ ਇਹ ਹੈ ਕਿ 8 ਦੇਸ਼ਾਂ ਦੀਆਂ ਟੀਮਾਂ ਵਿ¤ਚ ਕੋਈ ਵੀ ਭਾਰਤੀ ਮੂਲ ਦਾ ਖਿਡਾਰੀ ਨਹੀਂ ਹੈ। ਉਨ੍ਹਾਂ ਦ¤ਸਿਆ ਕਿ 1 ਤੋਂ 15 ਦਸੰਬਰ ਤ¤ਕ ਕਰਵਾਏ ਜਾ ਰਹੇ ਪਰਲਜ਼ ਤੀਸਰੇ ਵਿਸ਼ਵ ਕ¤ਪ ਕਬ¤ਡੀ, ਪੰਜਾਬ 2012 ਵਿ¤ਚ ਪੁਰਸ਼ਾਂ ਦੇ ਵਰਗ ਵਿ¤ਚ ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂ ਕਬ¤ਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ। ਉਨ੍ਹਾਂ ਦ¤ਸਿਆ ਕਿ ਪੰਜਾਬ ਦੇ ਖੇਡ ਵਿਭਾਗ ਵ¤ਲੋਂ ਇਸ ਕਬ¤ਡੀ ਮਹਾਂ-ਕੁੰਭ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਬ¤ਡੀ ਪ੍ਰੇਮੀਆਂ ਨੂੰ ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਦੋਦਾ (ਮੁਕਸਤਰ), ਸੰਗਰੂਰ, ਰੂਪਨਗਰ, ਚੋਹਲਾ ਸਾਹਿਬ (ਤਰਨਤਾਰਨ), ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਜਲੰਧਰ ਅਤੇ ਲੁਧਿਆਣਾ ਵਿਖੇ ਵਿਸ਼ਵ ਦੇ ਪ੍ਰਸਿ¤ਧ ਖਿਡਾਰੀਆਂ ਦੇ ਜੌਹਰ ਦੇਖਣ ਨੂੰ ਮਿਲਣਗੇ। ਉਹਨਾਂ ਦ¤ਸਿਆ ਕਿ ਇਸ ਵਿਸ਼ਵ ਕ¤ਪ ਕਬ¤ਡੀ ਦਾ ਉਦਘਾਟਨੀ ਸਮਾਗਮ 1 ਦਸੰਬਰ 2012 ਨੂੰ ਬਠਿੰਡਾ ਵਿਖੇ ਹੋਵੇਗਾ ਅਤੇ ਇਸਦੇ ਮੁ¤ਖ ਮਹਿਮਾਨ ਪੰਜਾਬ ਦੇ ਮੁ¤ਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਹੋਣਗੇ। ਇਸੇ ਤਰਾਂ ਸਮਾਪਤੀ ਸਮਾਗਮ  ਅਤੇ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਮੁ¤ਖ ਮਹਿਮਾਨ ਪਾਕਿ ਪੰਜਾਬ ਦੇ ਮੁ¤ਖ ਮੰਤਰੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਹੋਣਗੇ ਜੋ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਵੀ ਅਦਾ ਕਰਨਗੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ 12 ਨਵੰਬਰ ਨੂੰ ਬਠਿੰਡਾ ਵਿਖੇ ਹੋਣਗੇ। ਸੈਮੀਫਾਈਨਲਾਂ ਵਿਚ ਹਾਰਨ ਵਾਲੀਆਂ ਟੀਮਾਂ ਤੀਸਰੇ ਅਤੇ ਚੌਥੇ ਸਥਾਨ ਦੇ ਮੁਕਾਬਲੇ ਅਤੇ ਔਰਤਾਂ ਦਾ ਫਾਈਨਲ 13 ਦਸੰਬਰ ਨੂੰ ਜਲੰਧਰ ਵਿਖੇ ਹੋਵੇਗਾ। ਉਪ ਮੁ¤ਖ ਮੰਤਰੀ ਨੇ ਦ¤ਸਿਆ ਕਿ ਉਦਘਾਟਨੀ ਸਮਾਗਮ ਵਿ¤ਚ ਬਾਲੀਵੁ¤ਡ ਦੇ ਪ੍ਰਸਿ¤ਧ ਸਿਤਾਰੇ ਅਕਸ਼ੈ ਕੁਮਾਰ ਦਰਸ਼ਕਾਂ ਦੀ ਖਿ¤ਚ ਦਾ ਕੇਂਦਰ ਬਣਨਗੇ ਅਤੇ ਪੰਜਾਬ ਦੇ ਲੋਕਾਂ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਸਮਾਪਤੀ ਸਮਾਗਮ ਲਈ ਅਜੇ ਦਿਲ ਰੋਕ ਕੇ ਇੰਤਜ਼ਾਰ ਕਰਨਾ ਪਵੇਗਾ। ਸ. ਬਾਦਲ ਨੇ ਦ¤ਸਿਆ ਕਿ ਔਰਤਾਂ ਦੇ ਵਰਗ ਵਿਚ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਨੂੰ ਦੁ¤ਗਣਾ ਕਰ ਦਿ¤ਤਾ ਗਿਆ ਹੈ ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਪਿਛਲੇ ਸਾਲ ਵਾਂਗ ਹੀ 2 ਕਰੋੜ ਰੁਪਏ ਮਿਲਣਗੇ। ਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲ¤ਖ ਰੁਪਏ ਇਨਾਮ ਵਜੋਂ ਮਿਲਣਗੇ। ਇਸੇ ਤਰਾਂ ਮਹਿਲਾ ਵਰਗ ਦੀ ਚੈਂਪੀਅਨ ਟੀਮ ਨੂੰ ਪਿਛਲੇ ਸਾਲ ਮਿਲੇ 25 ਲ¤ਖ ਰੁਪਏ ਦੀ ਬਜਾਏ ਇਸ ਵਾਰ 51 ਲ¤ਖ ਰੁਪਏ ਮਿਲਣਗੇ ਜਦੋਂ ਕਿ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਦੀ ਇਨਾਮੀ ਰਾਸ਼ੀ ਨੂੰ ਕ੍ਰਮਵਾਰ 15 ਲ¤ਖ ਰੁਪਏ ਤੇ 10 ਲ¤ਖ ਰੁਪਏ ਤੋਂ ਵਧਾ ਕੇ ਕ੍ਰਮਵਾਰ 31 ਲ¤ਖ ਰੁਪਏ ਅਤੇ 21 ਲ¤ਖ ਰੁਪਏ ਕਰ ਦਿ¤ਤਾ ਗਿਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੇ ਫਾਈਨਲ ਮੈਚ ਦੇ ਸਰਵੋਤਮ ਧਾਵੀ ਅਤੇ ਸਰਵੋਤਮ ਜਾਫੀ ਨੂੰ ਇਕ-ਇਕ ਟਰੈਕਟਰ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਬ¤ਡੀ ਨੂੰ ਨਸ਼ਾ ਮੁਕਤ ਕਰਵਾਉਣ ਦੇ ਆਪਣੇ ਨਿਸ਼ਚੇ ਨੂੰ ਦੁਹਰਾਉਂਦਿਆ ਉਪ ਮੁ¤ਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਤੀਜੇ ਕਬ¤ਡੀ ਵਿਸ਼ਵ ਕ¤ਪ ਵਿ¤ਚ ਡੋਪ ਟੈਸਟਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿ¤ਤੇ ਹਨ ਅਤੇ ਵਿਸ਼ਵ ਕ¤ਪ ਦੌਰਾਨ ਕੌਮੀ ਡੋਪ ਵਿਰੋਧੀ ਏਜੰਸੀ (ਨਾਡਾ) ਵ¤ਲੋਂ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ। ਉਨ੍ਹਾਂ ਦ¤ਸਿਆ ਕਿ ਡੋਪ ਟੈਸਟ ਵਿ¤ਚ ਦੋਸ਼ੀ ਪਾਏ ਜਾਣ ਵਾਲੇ ਖਿਡਾਰੀ ‘ਤੇ ਜਿ¤ਥੇ ਦੋ ਸਾਲ ਦੀ ਪਾਬੰਦੀ ਲ¤ਗੇਗੀ ਉਥੇ ਇਨਾਮੀ ਰਾਸ਼ੀ ਵਿ¤ਚ ਵੀ ਕਟੌਤੀ ਹੋਵੇਗੀ। ਇਸ ਮੌਕੇ ਤੀਸਰੇ ਵਿਸ਼ਵ ਕ¤ਪ ਕਬ¤ਡੀ ਦੇ ਮਾਸਕਟ ‘ਜ਼ਾਂਬਾਜ‘ ਨੂੰ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਮਾਸਕਟ ‘ਉ¤ਚੀ ਸੋਚ, ਉ¤ਚੀ ਪਰਵਾਜ਼, ਸ¤ਚੀ-ਸੁ¤ਚੀ ਖੇਡ ਭਾਵਨਾ ਅਤੇ ਨਸ਼ਿਆਂ ਵਿਰੁ¤ਧ ਮੁਹਿੰਮ‘ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗ¤ਲ ਦੀ ਵੀ ਖੁਸ਼ੀ ਹੈ ਕਿ ਕਬ¤ਡੀ ਦੇ ਹਰਮਨਪਿਆਰੀ ਹੋਣ ਨਾਲ ਪੇਂਡੂ ਨੌਜਵਾਨਾਂ ਨੇ ਇਸ ਖੇਡ ‘ਤੇ ਆਪਣਾ ਧਿਆਨ ਕੇਂਦਰਿਤ ਕਰਦਿਆਂ ਇਸ ਨੂੰ ਆਪਣਾ ਪੇਸ਼ਾ ਬਣਾਉਣ ਲਈ ਵੀ ਯਤਨ ਆਰੰਭ ਦਿ¤ਤੇ ਹਨ। ਸ. ਬਾਦਲ ਨੇ ਕਿਹਾ ਕਿ ਡੈਨਮਾਰਕ ਵ¤ਲੋਂ ਪਹਿਲਾਂ ਹੀ ਸਰਕਾਰੀ ਮਾਨਤਾ ਦੇ ਦਿ¤ਤੀ ਗਈ ਹੈ ਅਤੇ ਉਹ ਵਿਸ਼ਵ ਕ¤ਪ ਲਈ ਆਪਣੀ ਟੀਮ ਭੇਜ ਰਿਹਾ ਹੈ। ਉਨ੍ਹਾਂ ਦ¤ਸਿਆ ਕਿ ਡੈਨਮਾਰਕ ਵ¤ਲੋਂ ਚੌਥੇ ਵਿਸ਼ਵ ਕ¤ਪ ਦੀ ਮੇਜ਼ਬਾਨੀ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦ¤ਸਿਆ ਕਿ ਕੌਮਾਂਤਰੀ ਓਲੰਪਿਕ ਕਮੇਟੀ ਦੇ ਡਾਇਰੈਕਟਰ (ਖੇਡਾਂ) ਵ¤ਲੋਂ ਇਕ ਪ¤ਤਰ ਭੇਜ ਕੇ ਇਸ ਰਵਾਇਤੀ ਖੇਡ ਨੂੰ ਹਰਮਨਪਿਆਰਾ ਬਣਾਉਣ ਲਈ ਵਧਾਈ ਦਿ¤ਤੀ ਗਈ ਹੈ ਅਤੇ ਕਮੇਟੀ ਵ¤ਲੋਂ ਤੀਸਰੇ ਵਿਸ਼ਵ ਕ¤ਪ ਲਈ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗ¤ਲ ਦੀ ਖੁਸ਼ੀ ਹੈ ਕਿ ਕਬ¤ਡੀ ਨੂੰ ਕੌਮਾਂਤਰੀ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਇਸ ਨੂੰ ਏਸ਼ਿਆਈ ਅਤੇ ਓਲੰਪਿਕ ਖੇਡਾਂ ਵਿ¤ਚ ਸ਼ਾਮਲ ਕੀਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਪੁਰਸ਼ਾਂ ਦੇ ਵਰਗ ਵਿ¤ਚ ਟੀਮਾਂ ਨੂੰ ਚਾਰ ਪੂਲਾਂ ਵਿ¤ਚ ਵੰਡਿਆ ਗਿਆ ਹੈ। ਪੂਲ ‘ਏ‘ ਵਿ¤ਚ ਭਾਰਤ, ਇੰਗਲੈਂਡ, ਅਫਗਾਨਸਿਤਾਨ ਤੇ ਡੈਨਮਾਰਕ, ਪੂਲ ‘ਬੀ‘ ਵਿ¤ਚ ਕੈਨੇਡਾ, ਨਿਊਜੀਲੈਂਡ, ਸ੍ਰੀਲੰਕਾ ਤੇ ਨਾਰਵੇ, ਪੂਲ ‘ਸੀ‘ ਵਿ¤ਚ ਪਾਕਿਸਤਾਨ, ਸੀਅਰਾ ਲਿਓਨ, ਸਕਾਟਲੈਂਡ ਤੇ ਇਟਲੀ ਜਦੋਂ ਕਿ ਪੂਲ ‘ਡੀ‘ ਵਿ¤ਚ ਅਰਜਨਟੀਨਾ, ਅਮਰੀਕਾ, ਇਰਾਨ ਤੇ ਕੀਨੀਆ ਦੀਆਂ ਟੀਮਾਂ ਹੋਣਗੀਆਂ। ਇਸੇ ਤਰ•ਾਂ ਔਰਤਾਂ ਦੇ ਵਰਗ ਵਿ¤ਚ ਭਾਰਤ, ਕੈਨੇਡਾ ਤੇ ਡੈਨਮਾਰਕ ਨੂੰ ਪੂਲ ‘ਏ‘ ਵਿ¤ਚ ਜਦੋਂ ਕਿ ਇੰਗਲੈਂਡ, ਤੁਰਕਮੇਨਸਿਤਾਨ, ਅਮਰੀਕਾ ਤੇ ਮਲੇਸ਼ੀਆਂ ਦੀਆਂ ਟੀਮਾ ਨੂੰ ਪੂਲ ‘ਬੀ‘ ਵਿ¤ਚ ਰ¤ਖਿਆ ਗਿਆ ਹੈ। ਵ¤ਖ-ਵ¤ਖ ਖੇਡ ਸਟੇਡੀਅਮਾਂ ਵਿ¤ਚ ਮੁਕਾਬਲਿਆਂ ਦਾ ਵੇਰਵਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ 2 ਦਸੰਬਰ ਨੂੰ ਪਟਿਆਲਾ ਵਿਖੇ ਸ਼ਾਮ ਸਾਢੇ ਛੇ ਵਜੇ ਤੋਂ ਇੰਗਲੈਂਡ ਬਨਾਮ ਡੈਨਮਾਰਕ, ਨਿਊਜ਼ੀਲੈਂਡ ਬਨਾਮ ਨਾਰਵੇ ਅਤੇ ਭਾਰਤ ਬਨਾਮ ਅਫਗਾਨਸਿਤਾਨ ਮੁਕਾਬਲੇ ਹੋਣਗੇ। 3 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਦੁਪਹਿਰ 1 ਵਜੇ ਤੋਂ ਅਰਜਨਟੀਨਾ ਬਨਾਮ ਇਰਾਨ, ਸਕਾਟਲੈਂਡ ਬਨਾਮ ਇਟਲੀ ਅਤੇ ਪਾਕਿਸਤਾਨ ਬਨਾਮ ਸੀਅਰਾ ਲਿਓਨ ਮੈਚ ਹੋਣਗੇ। 4 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸ਼ਾਮ ਸਾਢੇ ਛੇ ਵਜੇ ਤੋਂ ਅਰਜਨਟੀਨਾ ਬਨਾਮ ਅਮਰੀਕਾ, ਇਰਾਨ ਬਨਾਮ ਕੀਨੀਆ ਅਤੇ ਪਾਕਿਸਤਾਨ ਬਨਾਮ ਸਕਾਟਲੈਂਡ, 5 ਦਸੰਬਰ ਨੂੰ ਦੋਦਾ (ਸ੍ਰੀ ਮੁਕਤਸਰ ਸਾਹਿਬ) ਦੁਪਹਿਰ 1 ਵਜੇ ਤੋਂ ਅਫਗਾਨਸਿਤਾਨ ਬਨਾਮ ਡੈਨਮਾਰਕ, ਕੈਨੇਡਾ ਬਨਾਮ ਡੈਨਮਾਰਕ (ਔਰਤਾਂ) ਅਤੇ ਸ੍ਰੀਲੰਕਾ ਬਨਾਮ ਨਾਰਵੇ, 6 ਦਸੰਬਰ ਨੂੰ ਸੰਗਰੂਰ ਵਿਖੇ ਦੁਪਹਿਰ 1 ਵਜੇ ਤੋਂ ਇੰਗਲੈਂਡ ਬਨਾਮ ਅਫਗਾਨਸਿਤਾਨ, ਭਾਰਤ ਬਨਾਮ ਡੈਨਮਾਰਕ (ਔਰਤਾਂ), ਤੁਰਕਮੇਨਸਿਤਾਨ ਬਨਾਮ ਅਮਰੀਕਾ (ਔਰਤਾਂ) ਅਤੇ ਕੈਨੇਡਾ ਬਨਾਮ ਸ੍ਰੀਲੰਕਾ, 7 ਦਸੰਬਰ ਨੂੰ ਰੂਪਨਗਰ ਵਿਖੇ ਦੁਪਹਿਰ 1 ਵਜੇ ਤੋਂ ਅਰਜਨਟੀਨਾ ਬਨਾਮ ਕੀਨੀਆ, ਅਮਰੀਕਾ ਬਨਾਮ ਮਲੇਸ਼ੀਆ (ਔਰਤਾਂ) ਅਤੇ ਇਰਾਨ ਬਨਾਮ ਅਮਰੀਕਾ, 8 ਦਸੰਬਰ ਨੂੰ ਚੋਹਲਾ ਸਾਹਿਬ (ਤਰਤ ਤਾਰਨ) ਵਿਖੇ ਦੁਪਹਿਰ 1 ਵਜੇ ਤੋਂ ਸੀਅਰਾ ਲਿਓਨ ਬਨਾਮ ਸਕਾਟਲੈਂਡ, ਇੰਗਲੈਂਡ ਬਨਾਮ ਅਮਰੀਕਾ (ਔਰਤਾਂ), ਪਾਕਿਸਤਾਨ ਬਨਾਮ ਇਟਲੀ, 9 ਦਸੰਬਰ ਨੂੰ ਫਾਜ਼ਿਲਕਾ ਵਿਖੇ ਸਾਢੇ 12 ਵਜੇ ਤੋਂ ਕੈਨੇਡਾ ਬਨਾਮ ਨਿਊਜੀਲੈਂਡ, ਇੰਗਲੈਂਡ ਬਨਾਮ ਮਲੇਸ਼ੀਆ (ਔਰਤਾਂ), ਭਾਰਤ ਬਨਾਮ ਕੈਨੇਡਾ (ਔਰਤਾਂ) ਅਤੇ ਭਾਰਤ ਬਨਾਮ ਇੰਗਲੈਂਡ, 10 ਦਸੰਬਰ ਨੂੰ ਗੁਰਦਾਸਪੁਰ ਵਿਖੇ ਸ਼ਾਮ ਸਾਢੇ 6 ਵਜੇ ਤੋਂ ਸੀਅਰਾ ਲਿਓਨ ਬਨਾਮ ਇਟਲੀ, ਇੰਗਲੈਂਡ ਬਨਾਮ ਤੁਰਕਮੇਨਸਿਤਾਨ (ਔਰਤਾਂ) ਅਤੇ ਕੀਨੀਆ ਬਨਾਮ ਅਮਰੀਕਾ, 11 ਦਸੰਬਰ ਨੂੰ ਮਾਨਸਾ ਵਿਖੇ ਦੁਪਹਿਰ ਸਾਢੇ 12 ਵਜੇ ਤੋਂ ਕੈਨੇਡਾ ਬਨਾਮ ਨਾਰਵੇ, ਨਿਊਜ਼ੀਲੈਂਡ ਬਨਾਮ ਸ੍ਰੀਲੰਕਾ, ਤੁਰਕਮੇਨਸਿਤਾਨ ਬਨਾਮ ਮਲੇਸ਼ੀਆ (ਔਰਤਾਂ) ਅਤੇ ਭਾਰਤ ਬਨਾਮ ਡੈਨਮਾਰਕ ਮੁਕਾਬਲੇ ਹੋਣਗੇ। ਉਨ੍ਹਾਂ ਦ¤ਸਿਆ ਕਿ ਪੂਲ ਏ ਅਤੇ ਡੀ ਦੀ ਜੇਤੂ ਅਤੇ ਪੂਲ ਸੀ ਤੇ ਬੀ ਦੀ ਜੇਤੂ ਟੀਮਾਂ ਦਰਮਿਆਨ 12 ਦਸੰਬਰ ਨੂੰ ਬਠਿੰਡਾ ਵਿਖੇ ਸੈਮੀ ਫਾਈਨਲ ਖੇਡੇ ਜਾਣਗੇ ਅਤੇ ਔਰਤਾਂ ਦੇ ਸੈਮੀ ਫਾਈਨਲ ਖੇਡੇ ਜਾਣਗੇ। ਉਪ ਮੁ¤ਖ ਮੰਤਰੀ ਨੇ ਦ¤ਸਿਆ ਕਿ ਪੁਰਸ਼ਾਂ ਦੇ ਵਰਗ ਦੇ ਤੀਜੇ ਤੇ ਚੌਥੇ ਸਥਾਨ ਲਈ 13 ਦਸੰਬਰ ਨੂੰ ਜਲੰਧਰ ਵਿਖੇ ਮੁਕਾਬਲੇ ਹੋਣਗੇ ਜਦੋਂ ਕਿ ਇਸੇ ਦਿਨ ਸ਼ਾਮ ਸਾਢੇ 8 ਵਜੇ ਔਰਤਾਂ ਦੇ ਵਰਗ ਦੇ ਤੀਜੇ ਤੇ ਚੌਥੇ ਸਥਾਨ ਦਾ ਮੈਚ ਅਤੇ ਫਾਈਨਲ ਵੀ ਹੋਵੇਗਾ। ਸ. ਬਾਦਲ ਨੇ ਦ¤ਸਿਆ ਕਿ ਪੁਰਸ਼ਾਂ ਦੇ ਵਰਗ ਦਾ ਫਾਈਨਲ ਮੁਕਾਬਲਾ 15 ਦਸੰਬਰ ਨੂੰ ਲੁਧਿਆਣਾ ਵਿਖੇ ਸਮਾਪਤੀ ਸਮਾਗਮ ਦੌਰਾਨ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਵਰਗਾਂ ਵਿ¤ਚ ਮੈਚ ਲੀਗ ਕਮ ਨਾਕ ਆਊਟ ਆਧਾਰ ‘ਤੇ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੇ ਵਰਗਾਂ ਵਿ¤ਚ ਹਰ ਪੂਲ ਦੀ ਇਕ ਜੇਤੂ ਟੀਮ ਸੈਮੀ ਫਾਈਨਲ ਖੇਡੇਗੀ ਅਤੇ ਪੀ.ਟੀ.ਸੀ. ਚੈਨਲ ਵ¤ਲੋਂ ਇਸ ਵਿਸ਼ਵ ਕ¤ਪ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਤੋਂ ਇਲਾਵਾ ਮੈਚਾਂ ਦੇ ਮੁਕਾਬਲਿਆਂ ਦਾ ਸਿ¤ਧਾ ਪ੍ਰਸਾਰਨ ਕੀਤਾ ਜਾਵੇਗਾ। ਇਸ ਵਿਸ਼ਵ ਕ¤ਪ ਦੀ ਪ੍ਰਬੰਧਕੀ ਕਮੇਟੀ ਦੇ ਪੰਜਾਬ ਦੇ ਮੁ¤ਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਮੁ¤ਖ ਸਰਪ੍ਰਸਤ ਹਨ ਜਦੋਂ ਕਿ ਉਪ ਮੁ¤ਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਚੇਅਰਮੈਨ ਹਨ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਸਿ¤ਖਿਆ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਸੀਨੀਅਰ ਵਾਈਸ ਚੇਅਰਮੈਨ ਅਤੇ ਮੁ¤ਖ ਸੰਸਦੀ ਸਕ¤ਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਸ੍ਰ ਪ੍ਰਗਟ ਸਿੰਘ ਵਾਈਸ ਚੇਅਰਮੈਨ ਜਦੋਂ ਕਿ ਸ੍ਰੀ ਸ਼ਿਵ ਦੁਲਾਰ ਸਿੰਘ ਢਿ¤ਲੋਂ, ਪੀ. ਸੀ. ਐਸ. ਡਾਇਰੈਕਟਰ ਖੇਡਾਂ ਇਸਦੇ ਪ੍ਰਬੰਧਕੀ ਸਕ¤ਤਰ ਬਣਾਏ ਗਏ ਹਨ। ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵ¤ਡੇ ਪ¤ਧਰ ‘ਤੇ ਉਤਸ਼ਾਹਿਤ ਕਰ ਕੇ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਪੂਰੀ ਤਰਾਂ ਤਤਪਰ ਹੈ। ਇਸ ਦਿਸ਼ਾ ਵਿਚ ਇਕ ਨਵੀਂ ਨਤੀਜਾ ਮੁਖੀ ਖੇਡ ਨੀਤੀ ਵੀ ਰਾਜ ਅੰਦਰ ਲਾਗੂ ਕੀਤੀ ਗਈ ਹੈ। ਪੰਜਾਬ ਦੇ ਮੁ¤ਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਰਾਜ ਸਰਕਾਰ ਨੇ 150 ਕਰੋੜ ਰੁਪਏ ਤੋਂ ਵ¤ਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ ਬੁਨਿਆਦੀ ਢਾਂਚਾ ਮੁਹ¤ਈਆ ਕਰਵਾਇਆ ਹੈ। ਬਠਿੰਡਾ, ਮੁਹਾਲੀ, ਫਰੀਦਕੋਟ ਅਤੇ ਸਪੋਰਟਸ ਸਕੂਲ ਘੁ¤ਦਾ (ਬਠਿੰਡਾ) ਵਿਖੇ 75 ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ ਹਾਕੀ ਸਟੇਡੀਅਮ ਬਣਾਏ ਗਏ ਹਨ ਜਦੋਂ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 3 ਹਾਕੀ ਸਟੇਡੀਅਮਾਂ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ। ਇਸੇ ਤਰਾਂ 50 ਕਰੋੜ ਰੁਪਏ ਦੀ ਲਾਗਤ ਨਾਲ 7 ਨਵੇਂ ਬਹੁ ਮੰਤਵੀ ਸਟੇਡੀਅਮ ਬਠਿੰਡਾ, ਮਾਨਸਾ, ਸੰਗਰੂਰ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਗਏ ਹਨ। ਸਪੋਰਟਸ ਸਕੂਲ ਘੁ¤ਦਾ (ਬਠਿੰਡਾ) ਵਿਖੇ ਇਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਵਿਛਾਇਆ ਗਿਆ ਹੈ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ  ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਅਪਡੇਟ ਕੀਤਾ ਗਿਆ ਹੈ ਜਦੋਂ ਕਿ 2.5 ਕਰੋੜ ਰੁਪਏ ਦੀ ਲਾਗਤ ਨਾਲ ਬਰਲਿਟਨ ਪਾਰਕ ਜਲੰਧਰ ਵਿਖੇ ਕੌਮਾਂਤਰੀ ਪ¤ਧਰ ਦਾ ਹੋਸਟਲ ਬਣਾਇਆ ਗਿਆ ਹੈ। ਪੇਂਡੂ ਲੋਕਾਂ ਦੇ ਕਬ¤ਡੀ ਪ੍ਰਤੀ ਜਨੂਨ ਅਤੇ ਇਸ ਖੇਡ ਦੀ ਹਰਮਨਪਿਆਰਤਾ ਬਾਰੇ ਗ¤ਲ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਇਸ ਖੇਡ ਨੂੰ ਰਾਜ ਦੀ ਖੇਡ ਦਰਜਾਬੰਦੀ ਨੀਤੀ, ਮਹਾਰਾਜਾ ਰਣਜੀਤ ਸਿੰਘ ਐਵਾਰਡ ਨੀਤੀ ਅਤੇ ਨਗਦ ਐਵਾਰਡ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਸ. ਮਜੀਠੀਆ ਨੇ ਕਿਹਾ ਕਿ ਇਸ ਕਬ¤ਡੀ ਮਹਾਂਕੁੰਭ ਦੇ ਰੰਗਾਰੰਗ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਦੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦਾ ਜਿੰਮਾ ਵਿਸ਼ਵ ਪ੍ਰਸਿ¤ਧ ਇਵੈਂਟ ਮੈਨੇਜਮੇਂਟ ਕੰਪਨੀ ‘ਵਿਜ਼ਕਰਾਫਟ ਇੰਟਰਨੈਸ਼ਨਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ‘ ਮੁੰਬਈ ਨੂੰ ਸੌਂਪਿਆ ਗਿਆ ਹੈ। ਸ੍ਰੀ ਪੀ. ਐਸ. ਔਜਲਾ ਆਈ ਏ ਐਸ ਸਕ¤ਤਰ ਖੇਡਾਂ ਅਤੇ ਕਾਰਜਕਾਰਨੀ ਮੈਂਬਰ ਪ੍ਰਬੰਧਕੀ ਕਮੇਟੀ ਨੇ ਕਿਹਾ ਕੌਮਾਂਤਰੀ ਇਵੈਂਟ ਨੂੰ ਪੂਰੀ ਤਰਾਂ ਨਸ਼ਾ ਮੁਕਤ ਬਣਾਉਣ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਇਕ ਐਂਟੀ ਡੋਪ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਸ਼ਵ ਕ¤ਪ ਕਬ¤ਡੀ ਦੇ ਪਹਿਲਾਂ ਅਤੇ ਪਿ¤ਛੋਂ ਐਂਟੀ ਡੋਪਿੰਗ ਮਾਮਲਿਆਂ ਦੀ ਦੇਖ ਰੇਖ ਕਰੇਗੀ ਅਤੇ ਇਸਦੀ ਸਮਾਪਤੀ ‘ਤੇ ਪ੍ਰਬੰਧਕੀ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ। ਉਹਨਾਂ ਦ¤ਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਇਸ ਇਵੈਂਟ ਦੇ ਮੈਚ ਰਾਜ ਵਿਚ 13 ਵ¤ਖ ਵ¤ਖ ਥਾਵਾਂ ‘ਤੇ ਕਰਵਾਏ ਜਾ ਰਹੇ ਹਨ। ਉਹਨਾਂ ਦ¤ਸਿਆ ਕਿ ਸੈਮੀਫਾਈਨਲ, ਫਾਈਨਲ, ਉਦਘਾਟਨੀ ਅਤੇ ਸਮਾਪਤੀ ਸਮਾਗਮ ਅਤੇ ਬਠਿੰਡਾ, ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿਖੇ ਹੋਣ ਵਾਲੇ ਮੈਚ ਫਲ¤ਡ ਲਾਈਟਾਂ ਹੇਠ ਕਰਵਾਏ ਜਾਣਗੇ। ਉਹਨਾਂ ਇਹ ਵੀ ਦ¤ਸਿਆ ਕਿ ਇਸ ਵਿਸ਼ਵ ਕ¤ਪ ਵਿਚ ਹਿ¤ਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੀ ਸਹੂਲਤ ਲਈ ਹਰ ਟੀਮ ਨਾਲ ਪੰਜਾਬ ਦੇ ਖੇਡ ਵਿਭਾਗ ਵ¤ਲੋਂ ਦੋ-ਦੋ ਤਾਲਮੇਲ ਅਧਿਕਾਰੀ ਤੈਨਾਤ ਕੀਤੇ ਗਏ ਹਨ। ਉਹਨਾਂ ਅ¤ਗੇ ਦ¤ਸਿਆ ਕਿ ਪੰਜਾਬ ਦੇ ਚੋਟੀ ਦੇ ਲੋਕ ਗਾਇਕ, ਹਾਸ ਰਸ ਕਲਾਕਾਰ ਅਤੇ ਹੋਰ ਕਲਾਕਾਰ ਹਰ ਮੁਕਾਬਲੇ ਵਾਲੀ ਥਾਂ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸ੍ਰੀ ਔਜਲਾ ਨੇ ਕਿਹਾ ਕਿ ਅਸੀਂ ਇਸ ਮਹਾਂ ਮੁਕਾਬਲੇ ਦੇ ਸੰਚਾਲਨ ਵਿਚ ਉਚ ਮਾਪਦੰਡ ਕਾਇਮ ਕਰਾਂਗੇ। ਸਾਰੀਆਂ ਹਿ¤ਸਾ ਲੈਣ ਵਾਲੀਆਂ ਟੀਮਾਂ ਅਤੇ ਉਹਨਾਂ ਨਾਲ ਆਉਣ ਵਾਲੇ ਅਧਿਕਾਰੀਆਂ ਨੂੰ ਹਰ ਸਹੂਲਤ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਭਾਰਤੀ ਟੀਮਾਂ ਦੀ ਚੋਣ ਸੰਬੰਧੀ ਇਕ ਚੋਣ ਕਮੇਟੀ ਦਾ ਗਠਨ ਕੌਮਾਂਤਰੀ ਕਬ¤ਡੀ ਖਿਡਾਰੀ ਸ੍ਰੀ ਸ਼ਿਵਦੇਵ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਹੈ ਜਿਸ ਵ¤ਲੋਂ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਲਈ ਕ੍ਰਮਵਾਰ 51 ਅਤੇ 31 ਸੰਭਾਵੀ ਖਿਡਾਰੀਆਂ ਦੀ ਚੋਣ ਕਰਨ ਉਪਰੰਤ ਸਿਖਲਾਈ ਕੈਂਪ ਬਠਿੰਡਾ ਅਤੇ ਲੁਧਿਆਣਾ ਵਿਖੇ ਚਲ ਰਹੇ ਹਨ। ਇਸ ਤੋਂ ਪਹਿਲਾਂ ਚੋਣ ਕਮੇਟੀ ਵ¤ਲੋਂ ਪੁਰਸ਼ਾਂ ਦੀ ਟੀਮ ਲਈ 25 ਸਤੰਬਰ ਅਤੇ ਔਰਤਾਂ ਦੀ ਟੀਮ ਲਈ 19 ਨਵੰਬਰ ਨੂੰ ਚੋਣ ਟਰਾਇਲ ਕਰਵਾਏ ਗਏ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger