ਮੰਡੌੜ ਵਿਖੇ ਤੀਜਾ ਬਾਲ ਮੇਲਾ 10 ਅਤੇ 11 ਨਵੰਬਰ ਨੂੰ

Wednesday, October 31, 20120 comments


ਨਾਭਾ , 31 ਅਕਤੂਬਰ (ਜਸਬੀਰ ਸਿੰਘ ਸੇਠੀ) -  ਸਰਕਾਰੀ ਐਲੀਮੈਂਟਰੀ ਸਕੂਲ ਮੰਡੌਰ ਵਿਖੇ 10 ਤੇ 11 ਨਵੰਬਰ ਨੂੰ ਹੋਣ ਵਾਲੇ ਦੋ ਰੋਜ਼ਾ ਬਾਲ ਮੇਲੇ ਦੇ ਸਬੰਧੀ ਪ੍ਰਬੰਧਕਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਮੇਲੇ ਦੇ ਪ੍ਰਬੰਧਾਂ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਇਕੱਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣ ਦੇ ਉਦੇਸ ਨਾਲ ਕਰਵਾਏ ਜਾ ਰਹੇ ਇਸ ਬਾਲ ਮੇਲੇ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਵਿੱਚ ਪੰਜਾਬ ਦੇ ਸਵਾ ਸਕੂਲਾਂ ਚੋਂ 2000 ਹਜਾਰ ਦੇ  ਕਰੀਬ  ਬੱਚੇ ਸਮੂਲੀਅਤ ਕਰ ਰਹੇ ਹਨ। ਬੱਚਿਆਂ ਦੀ ਹਰ ਸੁਵਿਧਾ ਨੂੰ ਮੁੱਖ ਰੱਖਕੇ ਪ੍ਰਬੰਧ ਕੀਤੇ ਗਏ ਹਨ। ਇਸ ਮੇਲੇ ਵਿੱਚ ਕਰਵਾਏ ਜਾ ਰਹੇ 16 ਮੁਕਾਬਲਿਆ ਵਿੱਚ ਸਮੂਲੀਅਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਸਨਮਾਨ ਚਿੰਨ• ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਨ•ਾਂ ਮੁਕਾਬਲਿਆਂ ਵਿੱਚ 32 ਕਿਲੋ ਕੁਸ਼ਤੀ ਦੇ ਮੁਕਾਬਲਿਆਂ ਲਈ ਰੈਸ¦ਿਗ ਅਕੈਡਮੀ ਮੰਡੌੜ ਵੱਲੋਂ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ ਜਾ  ਰਿਹਾ ਹੈ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਬੁੱਕ ਸੈਂਟਰ ਚੰਡੀਗੜ• ਅਤੇ ਪੀਪਲਜ ਫੋਰਮ ਬਰਗਾੜੀ ਵੱਲੋਂ ਬੁੱਕ ਪ੍ਰਦਰਸਨੀਆਂ ਲਗਾਈਆਂ ਜਾਣਗੀਆਂ। ਉਨ•ਾਂ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਦੇ ਬੱਚਿਆਂ ਦੀ ਵੱਧ ਤੋਂ ਵੱਧ ਸਮੂਲੀਅਤ ਕਰਵਾਉਣ। ਇਕੱਤਰਤਾ ਦੇ ਅਖੀਰ ਵਿੱਚ ਆਏ ਪਤਵੰਤਿਆਂ ਵੱਲੋਂ ਬਾਲ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ। 


 ਨਾਭਾ ਸਬ ਡਵੀਜਨ ਦੇ ਪਿੰਡ ਮੰਡੌੜ ਵਿਖੇ ਕਰਵਾਏ ਜਾਣ ਵਾਲੇ ਤੀਜੇ ਬਾਲ ਮੇਲਾ ਦਾ ਪੋਸਟਰ ਜਾਰੀ ਕਰਦੇ ਹੋਏ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਅਤੇ ਹੋਰ । ਫੋਟੋ ਜਸਬੀਰ ਸਿੰਘ ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger