ਸੰਘਣੀ ਆਬਾਦੀ ਅਤੇ ਤੰਗ ਥਾਂ ’ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪਾਬੰਦੀ

Wednesday, October 31, 20120 comments


ਧੂਰੀ, 31 ਅਕਤੂਬਰ (ਸੂਰਜ ਭਾਨ ਗੋਇਲ)-ਉਪ ਮੰਡਲ ਮੈਜਿਸਟ੍ਰੇਟ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿ¤ਤ ਦੀ ਸੁਰੱਖਿਆ ਨੂੰ ਧਿਆਨ ਵਿ¤ਚ ਰ¤ਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੀਵਾਲੀ ਦੇ ਤਿਉਹਾਰ ਨੇੜੇ ਆਉਣ ਕਾਰਨ ਸਬ ਡਵੀਜ਼ਨ ਧੂਰੀ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਤੰਗ ਥਾਂ ’ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 ਵਜੇ ਤੋਂ ਬਾਅਦ ਕੋਈ ਵੀ ਵਿਅਕਤੀ ਪਟਾਖੇ ਨਹੀਂ ਚਲਾਏਗਾ। ਉਨ•ਾਂ ਕਿਹਾ ਕਿ ਛੋਟੇ ਬ¤ਚਿਆਂ ਵਲੋਂ ਪਟਾਖੇ ਚਲਾਉਣ ਸਮੇਂ ਉਨ•ਾਂ ਦੇ ਮਾਤਾ ਪਿਤਾ ਨਾਲ ਰਹਿਣਗੇ। ਪਟਾਖੇ ਵੇਚਣ ਲਈ ਨਿਰਧਾਰਤ ਕੀਤੀਆਂ ਥਾਵਾਂ ਵਿ¤ਚ ਸੰਗਰੂਰ ਵਾਲੀ ਕੋਠੀ ਅਤੇ ਨਗਰ ਕੌਂਸਲ ਦਫ਼ਤਰ ਗਰਾਊਂਡ ਅਤੇ ਕਾਤਰੋਂ ਰੋਡ, ਸ਼ੇਰਪੁਰ ਵਿਖੇ ਪਟਾਖੇ ਵੇਚੇ ਜਾ ਸਕਦੇ ਹਨ। ਇਹ ਹੁਕਮ 30 ਨਵੰਬਰ, 2012 ਤ¤ਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger