ਪਰਾਲੀ ਨੂੰ ਸਾੜਨ ਦੀ ਬਿਜਾਏ ਖਾਦ ਵਜੋਂ ਵਰਤਿਆ ਜਾਵੇ

Wednesday, October 31, 20120 comments


ਸੰਗਰੂਰ, 31 ਅਕਤੂਬਰ (ਸੂਰਜ ਭਾਨ ਗੋਇਲ)-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਇਸਨੂੰ ਖਾਦ ਵਜੋਂ ਵਰਤਣ ਦੀ ਅਪੀਲ ਕੀਤੀ ਹੈ। ਜਿਸ ਨਾਲ ਨਾ ਕੇਵਲ ਵਾਤਾਵਰਨ ਦਾ ਬਚਾਅ ਹੁੰਦਾ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਇਸ ਸੰਬੰਧੀ ਜਾਰੀ ਪ੍ਰੈ¤ਸ ਨੋਟ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਹੈਪੀਸੀਡਰ ਨਾਲ ਬਿਜਾਈ ਮੌਕੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣ ਨਾਲ ਤੀਜਾ ਹਿੱਸਾ ਖ਼ੁਰਾਕੀ ਤੱਤ ਜ਼ਮੀਨ ਵਿੱਚ ਜਮ ਹੋ ਜਾਂਦੇ ਹਨ ਅਤੇ ਜ਼ਮੀਨ ਦੀ ਸਿਹਤ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਂਦਾ ਹੈ। ਉਨ ਕਿਹਾ ਕਿ ਇਸ ਨਾਲ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਵੀ ਹੁੰਦਾ ਹੈ ਅਤੇ ਘੱਟ ਖਾਦ ਵਰਤ ਕੇ ਭਰਪੂਰ ਝਾੜ ਲਿਆ ਜਾ ਸਕਦਾ ਹੈ। ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਰੋਟਾਵੇਟਰ ਨਾਲ ਜ਼ਮੀਨ ਵਿੱਚ ਦਬਾ ਕੇ ਜਾਂ ਜ਼ੀਰੋ ਟਿੱਲ ਡਰਿਲ ਜਾਂ ਹੈਪੀ ਸੀਡਰ ਨਾਲ ਸਿੱਧੀ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਖਰਚੇ ਵਿੱਚ ਕਾਫੀ ਬਚਤ ਹੋ ਜਾਂਦੀ ਹੈ, ਜਦਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਇੱਕ ਤਾਂ ਮਿੱਟੀ ’ਚ ਸਥਿਤ ਮਿੱਤਰ ਕੀੜੇ ਖ਼ਤਮ ਹੋ ਜਾਂਦੇ ਹਨ ਅਤੇ ਦੂਜਾ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਮਾਤਰਾ ਦਾ ਵਾਧਾ ਹੁੰਦਾ ਹੈ, ਜੋ ਕਿ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। 
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਹੁਣ ਤਾਂ ਝੋਨੇ ਦੀ ਪਰਾਲੀ ਤੋਂ ਬਿਜਲੀ ਬਣਾਉਣ ਦੇ ਪ੍ਰੋਜੈਕਟ (ਬਾਇਓਮਾਸ ਪਲਾਂਟ) ਵੀ ਲੱਗ ਚੁੱਕੇ ਹਨ। ਸੂਚਨਾ ਦੇਣ ’ਤੇ ਪਲਾਂਟ ਵਾਲੇ ਖੁਦ ਕਿਸਾਨ ਦੇ ਖੇਤ ਵਿਚੋਂ ਪਰਾਲੀ ਕੱਟ ਕੇ 1100 ਤੋਂ 1400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੈ ਜਾਂਦੇ ਹਨ। ਇਸ ਨਾਲ ਮਿੱਟੀ ਅਤੇ ਵਾਤਾਵਰਨ ਦਾ ਨੁਕਸਾਨ ਹੋਣੋਂ ਤਾਂ ਬਚ ਹੀ ਜਾਂਦਾ ਹੈ, ਨਾਲ ਹੀ ਕਿਸਾਨ ਨੂੰ ਪਰਾਲੀ ਤੋਂ ਸੋਹਣੀ ਕਮਾਈ ਵੀ ਹੋ ਜਾਂਦੀ ਹੈ। ਸ੍ਰੀ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਖੁੱਲ ਇਨ ਬਾਇਓਮਾਸ ਪਲਾਂਟਾਂ ਵਿੱਚ ਮਾਲਵਾ ਪਾਵਰ ਲਿਮਿਟਡ ਪਿੰਡ ਗੁਲਾਬੇਵਾਲਾ, ਜ਼ਿਲ ਮੁਕਤਸਰ (ਨੰਬਰ-01633-271300), ਦੀਪ ਡਿਵੈਲਪਮੈਂਟ ਇੰਜੀਨੀਅਰ ਪ੍ਰਾਈਵੇਟ ਲਿਮਿਟਡ ਪਿੰਡ ਗੱਦਾ ਡੋਬ, ਜ਼ਿਲ ਫਿਰੋਜ਼ਪੁਰ (01633-271300), ਯੂਨੀਵਰਸਲ ਬਾਇਓਮਾਸ ਐਨਰਜੀ ਪ੍ਰਾਈਵੇਟ ਲਿਮਿਟਡ ਪਿੰਡ ਚੰਨੂ, ਜ਼ਿਲ ਮੁਕਤਸਰ (01637-240944, 240977), ਪੰਜਾਬ ਬਾਇਓਮਾਸ ਪਾਵਰ ਪ੍ਰਾਈਵੇਟ ਲਿਮਿਟਡ ਪਿੰਡ ਭਗੋਰਾ, ਜ਼ਿਲ ਪਟਿਆਲਾ (08558806671) ਅਤੇ ਗ੍ਰੀਨ ਪਲੈਨੈ¤ਟ ਐਨਰਜੀ ਪ੍ਰਾਈਵੇਟ ਲਿਮਿਟਡ ਪਿੰਡ ਬੀਜੌਂ, ਜ਼ਿਲ ਹੁਸ਼ਿਆਰਪੁਰ (9988518359) ਸ਼ਾਮਿਲ ਹਨ। ਕਿਸਾਨ ਸਿੱਧਾ ਇਨ ਪਲਾਂਟਾਂ ਨਾਲ ਰਾਬਤਾ ਕਾਇਮ ਕਰਕੇ ਲਾਭ ਲੈ ਸਕਦੇ ਹਨ। ਉਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਨਾਲ ਭਿਆਨਕ ਸੜਕ ਹਾਦਸਿਆਂ ਅਤੇ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣ ਦੀ ਬਿਜਾਏ ਆਪਣੀ ਅਤੇ ਸਮਾਜ ਦੀ ਖੁਸ਼ਹਾਲੀ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger