ਢਾਡੀ ਰੁਪਾਲੋਂ ਨੇ ਬੱਚੀ ਦਾ ਜਨਮ ਦਿਨ ਮਨਾ ਕੇ ਨਵੀਂ ਪਿਰਤ ਪਾਈ

Sunday, October 28, 20120 comments


ਲੁਧਿਆਣਾ , ਬੀਜਾ, 28 ਅਕਤੂਬਰ ( ਸਤਪਾਲ ਸੋਨੀ ) ਵਿਸ਼ਵ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਅਤੇ ਚੇਅਰਮੈਨ ਆਲ ਇੰਡੀਆ ਉਦਾਸੀ ਸਿੱਖ ਸੰਪ੍ਰਦਾਇ ਢਾਡੀ ਸੰਦੀਪ ਸਿੰਘ ਰੁਪਾਲੋਂ ਨੇ ਆਪਣੀ ਬੱਚੀ ਰਾਜ ਕੌਰ ਦਾ ਪਹਿਲਾ ਜਨਮ ਦਿਨ ਮਨਾ ਕੇ ਇੱਕ ਨਵੀਂ ਪਿਰਤ ਪਾਉਾਂਦਿਆਂ ਪੰਡ ਰੁਪਾਲੋਂ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠਾਂ ਕਰਵਾਇਆ ਜਿਸ ਦੀ ਪ੍ਰਧਾਨਗੀ ਪ੍ਰੋ. ਮੋਹਨ ਸਿੰਘ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਚੇਅਰਮੈਨ ਸ੍ਰ. ਜਗਦੇਵ ਸਿੰਘ ਜੱਸੋਵਾਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉਘੇ ਲੋਕ ਗਾਇਕ ਤੇ ਵਿਧਾਇਕ ਜਨਾਬ ਮੁਹੰਮਦ ਸਦੀਕ ਸ਼ਾਮਲ ਹੋਏ ਸਭ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਉਪਰੰਤ ਬਾਬਾ ਦਰਬਾਰਾ ਸਿੰਘ ਖੇੜੀ, ਬਾਬਾ ਕੇਵਲ ਸਿੰਘ ਨੰਗਲ, ਰਣਜੀਤ ਸਿੰਘ ਰੋੜੀਆਂ, ਬਾਬਾ ਹਰਜੀਤ ਸਿੰਘ ਆਂਡਲੂ ਅਤੇ ਢਾਡੀ ਇਕਬਾਲ ਸਿੰਘ ਦੇ ਜੱਥਿਆਂ ਨੇ ਹਰੀ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ  ਇਸ ਮੌਕੇ ਬੋਲਦਿਆਂ ਸ੍ਰ. ਜਗਦੇਵ ਸਿੰਘ ਜੱਸੋਵਾਲ, ਸਾਬਕਾ ਕੈਬਨਿਟ ਮੰਤਰੀ ਤੇਜਪ੍ਰਕਾਸ਼ ਸਿੰਘ ਕੋਟਲੀ, ਜਨਾਬ ਮੁਹੰਮਦ ਸਦੀਕ, ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਕਰਨੈਲ ਸਿੰਘ ਇਕੋਲਾਹਾ ਕੌਮੀ ਪ੍ਰਧਾਨ ਹਿੰਦੋਸਤਾਨ ਨੈਸ਼ਨਲ ਪਾਰਟੀ, ਰਣਬੀਰ ਸਿੰਘ ਲਿਬੜਾ, ਨੇਤਰ ਸਿੰਘ ਨਾਗਰਾ ਆਦਿ ਨੇ ਕਿਹਾ ਅੱਜ ਦੇ ਸਮੇਂ ਵਿੱਚ ਲੜਕੇ ਤੇ ਲੜਕੀਆਂ ਵਿੱਚ ਕੋਈ ਵੀ ਅੰਤਰ ਨਹੀਂ ਬਲਕਿ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਅਤੇ ਆਪਣੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ ਬੁਲਾਰਿਆਂ ਨੇ ਇਸ ਗੱਲਤੇ ਜ਼ੋਰ ਦੇ ਕੇ ਕਿਹਾ ਕਿ ਲੜਕੀ ਨੂੰ ਸਮਾਜ ਵਿੱਚ ਬਰਾਬਰ ਦਾ ਅਧਿਕਾਰ ਦੇਣ ਖਾਤਰ ਕੇਵਲ ਕਹਿਣ ਨਾਲ ਨਹੀਂ ਸਰਨਾ ਬਲਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਪੈਣਗੇ ਤਾਂ ਜੋ ਸਦੀਆਂ ਤੋਂ ਚਲੇ ਰਹੇ ਮਰਦ ਪ੍ਰਧਾਨ ਸਮਾਜ ਅੰਦਰ ਅਜੋਕੇ ਸਮੇਂ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋ ਸਕੇ ਅਤੇ ਅੱਜ ਵੀ ਜੋ ਵਹਿਮੀ ਤੇ ਰੂੜੀ ਵਾਦੀ ਲੋਕ ਜਿਹੜੇ ਲੜਕੀਆਂ ਦੇ ਜਨਮ ਨੂੰ ਅਪਸ਼ਗਨ ਮੰਨਦੇ ਹਨ ਤੇ ਧੀਆਂ ਨੂੰ ਕੁੱਖ ਵਿੱਚ ਕਤਲ ਕਰਕੇ ਮਹਾਂ ਪਾਪ ਕਰਦੇ ਹਨ, ਉਹਨਾਂ ਦੀ ਸੋਚ ਨੂੰ ਬਦਲਿਆ ਜਾ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ. ਮੋਹਨ ਸਿੰਘ ਅੰਤਰਰਾਸ਼ਟਰੀ ਫਾਊਂਡੇਸ਼ਨ, ਅਵਤਾਰ ਸਿੰਘ ਭੱਟੀਆ ਪ੍ਰਧਾਨ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਪਰਮਜੀਤ ਸਿੰਘ ਧੀਮਾਨ ਜਨਰਲ ਸਕੱਤਰ ਸਾਈਂ ਮੀਆਂ ਮੀਰ ਅੰਤਰਰਾਸ਼ਟਰੀ ਫਾਊਂਡੇਸ਼ਨ ਪੁਲਿਸ ਜ਼ਿਲ੍ਹਾ ਖੰਨਾ, ਨਿਰਮਲ ਸਿੰਘ ਰਾਜੇਵਾਲ, ਅਮਰਜੀਤ ਸਿੰਘ ਬਾਲਿਓ, ਗੁਰਮੁੱਖ ਸਿੰਘ ਪੂਰਬਾ, ਨਵਜੋਤ ਸਿੰਘ ਜਰਗ, ਲਖਵੀਰ ਸਿੰਘ ਲੱਖਾ ਪਾਇਲ, ਸਰਬਜੀਤ ਸਿੰਘ ਬੱਲ, ਕਾਕਾ ਸਤਵਿੰਦਰ ਸਿੰਘ ਗਰੇਵਾਲ, ਜੰਟੀ ਮਾਨ ਦੈਹਿੜੂ, ਬਾਬਾ ਬਲਵਿੰਦਰ ਸਿੰਘ ਮੁੱਲ੍ਹਾਪੁਰੀ, ਮੇਵਾ ਸਿੰਘ ਸੈਂਪਲਾ, ਸਰਪੰਚ ਜਗਜੀਤ ਸਿੰਘ ਜੱਗੀ ਪਾਇਲ, ਕੁਲਦੀਪ ਸਿੰਘ ਬਰਮਾਲੀਪੁਰ, ਮੋਹਨ ਸਿੰਘ ਮਾਨ, ਅਸ਼ਦੀਪ ਸਿੰਘ ਧਾਲੀਵਾਲ, ਬਾਬਾ ਤੇਜਿੰਦਰ ਸਿੰਘ ਲੁਧਿਆਣਾ, ਕਸ਼ਮੀਰਾ ਸਿੰਘ ਬਗਲੀ, ਰਾਜਿੰਦਰ ਸਿੰਘ ਉਪੋਕੀ, ਸਤਵਿੰਦਰ ਸਿੰਘ ਰਾਜੋਆਣਾ, ਤਰਸੇਮ ਸਿੰਘ ਆਂਡਲੂ, ਜਗਤਾਰ ਸਿੰਘ ਘੁਡਾਣੀ, ਮਾਸਟਰ ਸਾਧੂ ਸਿੰਘ ਗਰੇਵਾਲ, ਸਰਪੰਚ ਸੁਖਦੇਵ ਸਿੰਘ ਰੁਪਾਲੋਂ, ਕੁਲਦੀਪ ਸਿੰਘ ਰੁਪਾਲੋਂ, ਹਰਜਿੰਦਰ ਸਿੰਘ ਇਕੋਲਾਹਾ, ਰਣਧੀਰ ਸਿੰਘ ਧੀਰਾ, ਇਕਬਾਲ ਸਿੰਘ ਮਹੇਰਨਾ, ਮਨਦੀਪ ਸਿੰਘ ਕੋਟ, ਐਡਵੋਕੇਟ ਲਛਮਣ ਸਿੰਘ ਮੰਜ਼ਾਲੀ ਆਦਿ ਨੇ ਹਾਜ਼ਰੀ ਲਵਾਈ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger