ਜਨ ਸੇਵਾ ਸੁਸਾਇਟੀ ਕਕਰਾਲਾ ਦਾ ਹੋਇਆ ਰਾਜ ਪੱਧਰੀ ਸਨਮਾਨ

Saturday, October 27, 20120 comments


ਨਾਭਾ, 27 ਅਕਤੂਬਰ (ਜਸਬੀਰ ਸਿੰਘ ਸੇਠੀ) - ਨਾਭਾ ਸ਼ਹਿਰ ਦੇ ਨਾਲ ਨਾਲ ਪੇਂਡੂ ਇਲਾਕਿਆਂ ਵਿੱਚ ਪਿਛਲੇ ਡੇਢ ਦਹਾਕੇ ਤੋਂ ਅੱਖਾਂ ਦੇ ਮੁਫਤ ਲੈˆਜ ਪਾਉਣ ਦੇ ਕੈˆਪ, ਭਰੂਣ ਹੱਤਿਆ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੈˆਪ ਅਤੇ ਵੱਡੀ ਗਿਣਤੀ ਵਿੱਚ ਪੇਂਡੂ ਇਲਾਕਿਆਂ ਵਿੱਚ ਖੂਨਦਾਨ ਕੈˆਪ ਅਤੇ ਹੋਰ ਸਮਾਜਿਕ ਕਾਰਜ ਕਰਦੀ ਆ ਰਹੀ ਜਨ ਸੇਵਾ ਸੁਸਾਇਟੀ ਫਾਰ ਆਈ ਕੇਅਰ ਏਡਜ ਐਂਡ ਅਵੇਅਰਨੈਸ (ਰਜਿ.) ਪਿੰਡ ਕਕਰਾਲਾ ਨੂੰ ਸੁਸਾਇਟੀ ਵੱਲੋਂ ਪਿਛਲੇ ਸਮੇਂ ਵਿੱਚ ਕਰਵਾਏ ਗਏ ਸਮਾਜ ਸੇਵੀ ਕਾਰਜਾਂ ਖਾਸਕਰ ਵੱਡੀ ਗਿਣਤੀ ਵਿੱਚ ਖੂਨਦਾਨ ਕੈˆਪ ਲਾਉਣ ਵਿੱਚ ਪਾਏ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਨਮਾਨ ਕੀਤਾ ਗਿਆ। ਸਰਕਾਰੀ ਕਾਲਜ ਰੋਪੜ ਵਿਖੇ ਹੋਏ ਇਸ ਸੂਬਾ ਪੱਧਰੀ ਸਨਮਾਨ ਸਮਾਰੋਹ ਵਿੱਚ ਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸਿਹਤ ਸਕੱਤਰ ਮੈਡਮ ਰਾਜੀ ਪੀ ਸ੍ਰੀਵਾਸਤਵਾ ਆਈ ਏ ਐਸ ਅਤੇ ਹਲਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਸੁਸਾਇਟੀ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਡਾ. ਆਈ. ਡੀ. ਗੋਇਲ ਅਤੇ ਮੁੱਖ ਪ੍ਰਬੰਧਕ ਧੀਰ ਸਿੰਘ ਨੇ ਸੁਸਾਇਟੀ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਨਾਭਾ ਇਲਾਕੇ ਦੀਆਂ ਹੋਰ ਸਮਾਜਿਕ , ਧਾਰਮਿਕ ਅਤੇ ਵਪਾਰਿਕ ਜਥੇਬੰਦੀਆਂ ਨੂੰ ਨਾਲ ਲੈਕੇ ਵੱਡੀ ਪੱਧਰ ਤੇ ਖੂਨਦਾਨ ਕੈˆਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਮੇਜਰ ਸਿੰਘ, ਪ੍ਰਧਾਨ ਹਾਕਮ ਚੰਦ, ਕੈਸੀਅਰ ਗੁਰਮੇਲ ਸਿੰਘ, ਗਿਆਨ ਸਿੰਘ ਭੋਲਾ, ਦੇਵ ਰਾਜ ਸਿੰਘ, ਗੁਰਸੇਵਕ ਸਿੰਘ ਚੀਕੂ, ਰਜਿੰਦਰ ਸਿੰਘ ਬੱਬੂ ਆਦਿ ਕਮੇਟੀ ਮੈˆਬਰ ਹਾਜ਼ਰ ਸਨ।

ਮਦਨ ਮੋਹਨ ਮਿੱਤਲ ਸਿਹਤ ਮੰਤਰੀ ਪੰਜਾਬ ਅਤੇ  ਮੈਡਮ ਰਾਜੀ ਪੀ ਸ੍ਰੀਵਾਸਤਵਾ ਸਿਹਤ ਸਕੱਤਰ ਪੰਜਾਬ ਜਨ ਸੇਵਾ ਸੁਸਾਇਟੀ ਕਕਰਾਲਾ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ। ਫੋਟੋ: ਜਸਬੀਰ ਸਿੰਘ ਸੇਠੀ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger