*ਸੰਗਰੂਰ ਵਿਖੇ ਆਮਦਨ ਕਰ ਭਵਨ ਦੀ ਇਮਾਰਤ ਦਾ ਨੀਂਹ ਪੱਥਰ

Wednesday, October 31, 20120 comments


ਸੰਗਰੂਰ, 31 ਅਕਤੂਬਰ (ਸੂਰਜ ਭਾਨ ਗੋਇਲ)-ਆਮਦਨ ਕਰ ਅਦਾ ਕਰਨ ਦੀ ਪ੍ਰਕਿਰਿਆ ਨੂੰ ਜਿੱਥੇ-ਫਿਲਿੰਗਪ੍ਰਣਾਲੀ ਨਾਲ ਸਰਲ ਕਰਨ ਸਫ਼ਲਤਾ ਪ੍ਰਾਪਤ ਹੋਈ ਹੈ, ਉਥੇ ਰਿਫੰਡ ਪ੍ਰਕਿਰਿਆ ਨੂੰ ਵੀ ਸਰਲ ਕਰਨ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਨਿਰਧਾਰਤ ਡੀ. ਡੀ. ਓਜ਼ ਨੂੰ ਪੂਰਨ ਤੌਰਤੇ ਜਿੰਮੇਵਾਰ ਬਣਾਇਆ ਜਾ ਰਿਹਾ ਹੈ। ਇਹ ਵਿਚਾਰ . ਜਸਪਾਲ ਸਿੰਘ ਮੁੱਖ ਕਮਿਸ਼ਨਰ ਆਮਦਨ ਕਰ ਵਿਭਾਗ, ਉਤਰ ਪੱਛਮੀ ਖੇਤਰ ਨੇ ਅੱਜ ਸਥਾਨਕ ਸੁਨਾਮ ਸੜਕਤੇ ਆਮਦਨ ਕਰ ਭਵਨ, ਸੰਗਰੂਰ ਦੀ ਉਸਾਰੀ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਸੰਬੰਧੀ ਰੱਖੇ ਗਏ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
. ਜਸਪਾਲ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ-ਫਿਲਿੰਗਪ੍ਰਣਾਲੀ ਦਾ ਵਿਭਾਗ ਅਤੇ ਕਰਦਾਤਾਵਾਂ ਨੂੰ ਕਾਫੀ ਲਾਹਾ ਮਿਲ ਰਿਹਾ ਹੈ। ਜਿਸ ਸਦਕਾ ਸਾਲ 2011-12 ਦੌਰਾਨ ਪੂਰੇ ਉਤਰ ਪੱਛਮੀ ਖੇਤਰ ਵਿੱਚ ਕੁੱਲ 1.86 ਕਰੋੜ ਰੁਪਏ ਦੇ ਟੈਕਸ ਇਸ ਪ੍ਰਣਾਲੀ ਰਾਹੀਂ ਅਦਾ ਕੀਤੇ ਗਏ ਹਨ। ਸਾਲ 2012-13 ਦੌਰਾਨ ਸੰਭਾਵਨਾ ਹੈ ਕਿ 2.50 ਕਰੋੜ ਕਰਦਾਤਾ ਇਸ ਪ੍ਰਣਾਲੀ ਰਾਹੀਂ ਕਰ ਅਦਾ ਕਰਨਗੇ। ਟੈਕਸ ਰਿਫੰਡ ਸਮੇਂ ਕਰਦਾਵਾਂ ਨੂੰ ਆਉਂਦੀ ਸਮੱਸਿਆ ਬਾਰੇ ਪੁੱਛੇ ਜਾਣਤੇ ਕਿਹਾ ਕਿ ਇਹ ਵੱਡੀ ਵਿਭਾਗੀ ਸਮੱਸਿਆ ਹੈ, ਜਿਸ ਨੂੰ ਸਰਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸੰਬੰਧਤ ਦਫ਼ਤਰ ਨੂੰ ਡੀ. ਡੀ. . ਨੂੰ ਪੂਰੀ ਤਰਾਂ ਜਿੰਮੇਵਾਰ ਬਣਾਇਆ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਬੰਧਤ ਦਫ਼ਤਰ ਪੱਧਰਤੇ ਹੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਇਆ ਕਰੇ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਤੇ ਸਮਾਂ ਰਹਿੰਦੇ ਆਪਣਾ ਕਰ ਅਦਾ ਕਰਨ ਦੀ ਪ੍ਰਬਿਰਤੀ ਲਾਗੂ ਕਰਨ, ਕਿਉਂਕਿ ਇਸ ਨਾਲ ਦੇਸ਼ ਅਤੇ ਸਮਾਜ ਦਾ ਭਲਾ ਜੁੜਿਆ ਹੋਇਆ ਹੈ। ਉਨਾਂ ਕਿਹਾ ਕਿ ਕਰ ਦੇ ਰੂਪ ਵਿੱਚ ਇਕੱਤਰ ਕੀਤੇ ਪੈਸੇ ਦਾ 30 ਫੀਸਦੀ ਹਿੱਸਾ ਸੰਬੰਧਤ ਸੂਬੇ ਨੂੰ ਸਿੱਧੇ ਰੂਪ ਵਿੱਚ ਅਤੇ ਬਾਕੀ 70 ਫੀਸਦੀ ਹਿੱਸਾ ਅਸਿੱਧੇ ਰੂਪ ਵਿੱਚ ਉਸੇ ਸੂਬੇ ਦੇ  ਵਿਕਾਸ ਲਈ ਖਰਚ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਉਨਾਂ ਦੇ ਕਾਰਜ ਖੇਤਰ ਵਿੱਚ ਆਮਦਨ ਕਰ ਦੀ ਉਗਰਾਹੀ ਦੋ ਗੁਣਾ ਵਧਾਈ ਗਈ ਹੈ। ਸੰਗਰੂਰ ਵਿਖੇ ਉਸਾਰੇ ਜਾਣ ਵਾਲੇ ਆਮਦਨ ਕਰ ਭਵਨ ਬਾਰੇ ਜਾਣਕਾਰੀ ਦਿੰਦਿਆਂ . ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਏਕੜ ਵਿੱਚ ਉਸਾਰੇ ਜਾਣ ਵਾਲੇ ਇਸ ਭਵਨਤੇ ਕਰੀਬ 10.50 ਕਰੋੜ ਰੁਪਏ ਖ਼ਰਚ ਆਉਣ ਦੀ ਸੰਭਾਵਨਾ ਹੈ। ਇਸ ਭਵਨ ਦੀ ਉਸਾਰੀ ਹੋਣ ਨਾਲ ਸੰਗਰੂਰ ਰੇਂਜ ਦੇ 80 ਹਜ਼ਾਰ ਤੋਂ ਵਧੇਰੇ ਕਰਦਾਤਾਵਾਂ ਨੂੰ ਇੱਕੋ ਛੱਤ ਹੇਠਾਂ ਸਾਰੀਆਂ ਸੇਵਾਵਾਂ ਮਿਲਣ ਲੱਗ ਜਾਣਗੀਆਂ।
ਉਨਾਂ ਦੱਸਿਆ ਕਿ ਉਨਾਂ ਅਧੀਨ ਖੇਤਰ ਵਿੱਚ ਸਾਲ 2011-12 ਦੌਰਾਨ 5 ਅਜਿਹੇ ਭਵਨ ਉਸਾਰੇ ਜਾ ਚੁੱਕੇ ਹਨ, ਜਦਕਿ ਸਾਲ 2012-13 ਦੌਰਾਨ ਅਜਿਹੇ 7 ਹੋਰ ਭਵਨ ਬਣ ਕੇ ਤਿਆਰ ਹੋ ਜਾਣਗੇ। ਉਨਾਂ ਦੱਸਿਆ ਕਿ ਇਸ ਭਵਨ ਨੂੰ ਤਿਆਰ ਹੋਣ ਵਿੱਚ ਕਰੀਬ ਡੇਢ ਸਾਲ ਦਾ ਸਮਾਂ ਲੱਗੇਗਾ। ਇਸ ਤੋਂ ਸਮਾਗਮ ਵਿੱਚ ਪਹੁੰਚਣਤੇ ਕਮਿਸ਼ਨਰ ਪਟਿਆਲਾ ਡਵੀਜ਼ਨ ਸ੍ਰੀ ਸੁਰੇਸ਼ ਕੁਮਾਰ ਨੇ . ਜਸਪਾਲ ਸਿੰਘ ਦਾ ਨਿੱਘਾ ਸਵਾਗਤ ਕੀਤਾ। ਸਹਾਇਕ ਕਮਿਸ਼ਨਰ, ਸੰਗਰੂਰ . ਹਰਜਿੰਦਰ ਸਿੰਘ ਨੇ . ਜਸਪਾਲ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਨਾਂ ਦਾ ਦਫ਼ਤਰ ਕਰਦਾਤਾਵਾਂ ਦੀਆਂ ਸੁੱਖ ਸਹੂਲਤਾਂ ਲਈ ਉਪਰਾਲੇ ਜਾਰੀ ਰੱਖਦਾ ਦੇਸ਼ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਪਾਉਂਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨੇਗੀ, ਆਈ. ਟੀ. . . ਹਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger