ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦਾ ਦੋ ਰੋਜ਼ਾ ਟ੍ਰੇਨਿੰਗ ਸੈਮੀਨਾਰ ਸਮਾਪਤ

Wednesday, October 31, 20120 comments


ਮਲਸੀਆਂ, 31 ਅਕਤੂਬਰ (ਏ.ਐਸ.ਅਰੋੜਾ) ਸਰਕਾਰੀ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਜਲੰਧਰ ਵੱਲੋਂ ਸਰਵ ਸਿੱਖਿਆ ਅਭਿਆਨ ਅਧੀਨ ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾ ਨੂੰ ਜਨਰਲ ਵਿਸ਼ਿਆਂ ਅਤੇ ਟੀ.ਐਲ.ਐਮ ਦੀ ਟ੍ਰੇਨਿੰਗ ਦੇਣ ਸੰਬੰਧੀ ਸ੍ਰ. ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਪ੍ਰਿੰਸੀਪਲ ਕਮ- ਸੈਂਟਰ ਕੋਆਰਡੀਨੇਟਰ ਰਾਜ ਸਿੰਘ ਦੀ ਅਗਵਾਈ ‘ਚ ਦੋ ਦਿਨਾਂ ਸੈਮੀਨਾਰ ਸਮਾਪਤ ਹੋ ਗਿਆ ਹੈ । ਇਸ ਦੋ ਦਿਨਾਂ ਚੱਲੇ ਸੈਮੀਨਾਰ ‘ਚ ਬਲਾਕ ਸ਼ਾਹਕੋਟ-1,2, ਨਕੋਦਰ-1,2 ਅਤੇ ਲੋਹੀਆਂ ਦੇ ਅਧਿਆਪਕਾਂ ਨੇ ਟ੍ਰੇਨਿੰਗ ਹਾਸਲ ਕੀਤੀ । ਸੈਮੀਨਾਰ ਦੇ ਆਖਰੀ ਦਿਨ ਸਵੇਰ ਸਮੇਂ ਬਲਵਿੰਦਰ ਸਿੰਘ ਅਤੇ ਭਗਵੰਤ ਸਿੰਘ ਜੱਬਲ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਇਸ ਉਪਰੰਤ ਰਿਸੋਰਸ ਪਰਸਨ ਤਰਲੋਚਨ ਸਿੰਘ (ਡੀ.ਪੀ.ਈ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਅਤੇ ਮੰਗਤ ਰਾਏ (ਮੈਥ ਮਾਸਟਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆ ਨੇ ਅਧਿਆਪਕਾ ਨੂੰ ਸਕਾਊਟ ਐਂਡ ਗਾਈਡ, ਟੀ.ਐਲ.ਐਮ, ਆਰ.ਟੀ.ਈ ਅਤੇ ਸੀ.ਸੀ.ਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਸੈਮੀਨਾਰ ‘ਚ ਭਾਗ ਲੈਣ ਵਾਲੇ ਸਾਰੇ ਹੀ ਅਧਿਆਪਕਾਂ ਵੱਲੋਂ ਸਰੀਰਕ ਸਿੱਖਿਆ ਵਿਸ਼ੇ ਨਾਲ ਸੰਬੰਧਤ ਟੀ.ਐਲ.ਐਮ ਤਿਆਰ ਕੀਤੀ ਗਈ । ਅਧਿਆਪਕਾਂ ਵੱਲੋਂ ਤਿਆਰ ਕੀਤੇ ਮਾਡਲ ਅਤੇ ਚਾਰਟਾਂ ਦੀ ਸੈਮੀਨਾਰ ਦੇ ਅਖੀਰਲੇ ਸਮੇਂ ‘ਚ ਪ੍ਰਦਰਸ਼ਨੀ ਲਗਾਈ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਗਵੰਤ ਸਿੰਘ ਜੱਬਲ, ਗੁਰਮੇਲ ਸਿੰਘ, ਜਰਨੈਲ ਸਿੰਘ, ਤਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ, ਅਸ਼ਵਨੀ ਕੁਮਾਰ, ਸੰਦੀਪ ਕੌਰ, ਰਣਬੀਰ ਕੌਰ, ਨਿਰਮਲਜੀਤ, ਦਲਜੀਤ ਕੌਰ, ਅਮਰਜੀਤ ਕੌਰ, ਰਮਲਾ ਦੇਵੀ, ਕਿਰਪਾਲ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger