15 ਦਿਨਾਂ ਪਹਿਲਾ ਮੱਲੀਆ ਕਲਾਂ ਤੋਂ ਲਾਪਤਾ ਹੋਇਆ ਬੱਚਾ ਪਿੰਡ ਨਵਾਂ ਕਿਲ•ਾਂ ਤੋਂ ਮਿਲਿਆ ਸ਼ਾਹਕੋਟ ਪੁਲਿਸ ਨੇ ਬੱਚਾ ਵਾਰਸਾਂ ਨੂੰ ਸੌਪਿਆ

Wednesday, October 31, 20120 comments


ਸ਼ਾਹਕੋਟ, 31 ਅਕਤੂਬਰ (ਏ.ਐਸ.ਅਰੋੜਾ) ਬੀਤੀ ਦਿਨੀ ਪਿੰਡ ਮੱਲੀਆ ਕਲਾਂ (ਨਕੋਦਰ) ਦੀ ਦਾਣਾ ਮੰਡੀ ਤੋਂ ਗੁੰਮ ਹੋਇਆ ਇੱਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਪਿੰਡ ਨਵਾਂ ਕਿਲ•ਾਂ (ਸ਼ਾਹਕੋਟ) ਤੋਂ ਮਿਲ ਗਿਆ ਹੈ । ਜਿਸ ਨੂੰ ਸਥਾਨਕ ਪੁਲਿਸ ਨੇ ਉਸ ਦੇ ਪਰਿਵਾਰ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ।  ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਬਚਨ ਵਾਸੀ ਬਿਹਾਰ ਹਾਲ ਵਾਸੀ ਪਿੰਡ ਆਲੋਵਾਲ (ਨਕੋਦਰ), ਜੋ ਕਿ ਪਿੰਡ ਆਲੋਵਾਲ ਵਿਖੇ  ਬਲਜੀਤ ਸਿੰਘ ਪਾਸ ਕੰਮ ਕਰਦਾ ਹੈ, ਦਾ ਲੜਕਾ ਦਿਲਖੁਸ਼ (6) ਬੀਤੀ 16 ਅਕਤੂਬਰ ਨੂੰ ਬਲਜੀਤ ਸਿੰਘ ਦੇ ਡਰਾਇਵਰ ਨਾਲ ਦਾਣਾ ਮੰਡੀ ਮੱਲੀਆਂ ਕਲ•ਾਂ ਵਿਖੇ ਗਿਆ ਸੀ ਅਤੇ ਉੱਥੋਂ ਹੀ ਗੁੰਮ ਹੋ ਗਿਆ ।  ਉਸ ਦੇ ਮਾਪਿਆਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬੱਚਾ ਨਹੀਂ ਮਿਲੀਆ। ਬੱਚਿਆਂ ਦੇ ਮਾਤਾ-ਪਿਤਾ ਨੇ ਬੱਚੇ ਦੀ ਗੁੰਮਸ਼ੁਦਗੀ ਬਾਰੇ ਨਕੋਦਰ ਪੁਲਿਸ ਨੂੰ ਸੂਚਨਾ ਦਿੱਤੀ, ਪਰ ਬੱਚੇ ਦੀ ਕੋਈ ਤਸਵੀਰ ਨਾ ਹੋਣ ਕਾਰਣ ਬੱਚੇ ਦੇ ਮਾਤਾ-ਪਿਤਾ ਬੱਚੇ ਦੀ ਤਸਵੀਰ ਲੈਣ ਲਈ ਬਿਹਾਰ ਚਲੇ ਗਏ । ਪੁਲਿਸ ਦੇ ਸਹਿਯੋਗ ਨਾਲ ਇਹ ਬੱਚਾ ਮੰਗਲਵਾਰ ਸਵੇਰੇ ਪਿੰਡ ਨਵਾਂ ਕਿਲ•ਾਂ (ਸ਼ਾਹਕੋਟ) ਦੇ ਵਾਸੀ ਸੈਕਟਰੀ ਸੁਖਦੇਵ ਸਿੰਘ ਪਾਸੋਂ ਮਿਲ ਗਿਆ । ਸੈਕਟਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਬੱਚੇ ਨੂੰ ਸਿਰਫ ਆਪਣਾ ਨਾਮ ਹੀ ਪਤਾ ਸੀ, ਪਰ ਇਹ ਕਿਸ ਪਿੰਡ ਵਿੱਚ ਰਹਿੰਦਾ ਹੈ, ਉਸ ਬਾਰੇ ਇਸ ਨੂੰ ਪਤਾ ਨਹੀਂ ਸੀ । ਕਾਫੀ ਪਿੰਡਾਂ ਵਿੱਚ ਇਸ ਬੱਚੇ ਬਾਰੇ ਦੱਸਿਆ ਗਿਆ, ਪਰ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਸੀ । ਅਖੀਰ ਇਸ ਬਾਰੇ ਸ਼ਾਹਕੋਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਦਲਜੀਤ ਸਿੰਘ ਨੇ ਉਪਰਾਲਾ ਕਰਕੇ ਬੱਚੇ ਨੂੰ ਜਥੇਦਾਰ ਚਰਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸਰਪੰਚ ਤੇਜਿੰਦਰ ਸਿੰਘ ਰਾਮਪੁਰ ਬਲਾਕ ਪ੍ਰਧਾਨ ਯੂਥ ਵਿੰਗ , ਨੰਬਰਦਾਰ ਰਜਿੰਦਰ ਸਿੰਘ ਨਵਾਂ ਕਿਲ•ਾ, ਬਲਬੀਰ ਸਿੰਘ ਠੇਕੇਦਾਰ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਧਨਵੀਰ ਸਿੰਘ, ਬਲਜੀਤ ਸਿੰਘ ਆਲੋਵਾਲ ਦੀ ਹਾਜ਼ਰੀ ਵਿੱਚ ਉਸ ਦੇ ਤਾਏ ਰਾਜੇਸ਼ ਪੁੱਤਰ ਸੰਕਰ ਵਾਸੀ ਬਿਹਾਰ ਹਾਲ ਵਾਸੀ ਆਲੋਵਾਲ (ਨਕੋਦਰ) ਨੂੰ ਸੌਪ ਦਿੱਤਾ । 


ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਦਲਜੀਤ ਸਿੰਘ ਗਿੱਲ ਅਤੇ ਇਲਾਕੇ ਦੇ ਮੋਹਤਬਰ ਬੱਚੇ ਨੂੰ ਉਸ ਦੇ ਪਰਿਵਾਰ ਮੈਂਬਰਾਂ ਨੂੰ ਸੌਪਦੇ ਹੋਏ ।  

 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger