ਭੀਖੀ, 31ਅਕਤੂਬਰ-( ਬਹਾਦਰ ਖਾਨ )- ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਵਲੋਂ ਤੀਸਰੀ ਮਹੀਨਾਵਾਰ ਬੱਸ ਯਾਤਰਾ ਮਾਤਾ ਚਿੰਤਪੁਰਨੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਜਿਸਨੂੰ ਰਵਾਨਾ ਕਰਨ ਦੀ ਰਸਮ ਜੈ ਮਾਂ ਦੁਰਗਾ ਮੰਦਿਰ ਦੇ ਮੁੱਖ ਸੇਵਾਦਾਰ ਮਾਤਾ ਪੁਸ਼ਪਾ ਦੇਵੀ ਜੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਇਸ ਬੱਸ ਯਾਤਰਾ ਦਾ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਧਾਰਮਿਕ ਮੰਤਵ ਨਾਲ ਜੋੜਨਾ ਹੈ। ਇਸ ਮੌਕੇ ਗੁਰਜੀਤ ਸਿੰਘ ਬਵਰੇ ਕਾ, ਸ਼ੰਭੂ ਰਾਮ ਗਰਗ, ਭੋਲਾ ਰਾਮ ਜੈਨ, ਵਿਪਨ ਲੱਕੀ, ਪ੍ਰਸ਼ੌਤਮ ਬਿੱਲੂ, ਭੁਪਿੰਦਰ ਸਿੰਘ, ਰਕੇਸ਼ ਕੁਮਾਰ, ਗੁਰਤੇਜ ਤੇਜੀ, ਉਮ ਪ੍ਰਕਾਸ਼ ਕਾਲੂ, ਨਰੇਸ਼ ਕੁਮਾਰ ਅਤੇ ਬਿਰਸ਼ ਭਾਨ ਆਦਿ ਹਾਜਰ ਸਨ।
Post a Comment