ਕੈਂਸਰ ਦੇ ਦੈਂਤ ਨੇ ਇੱਕ ਹੋਰ ਗਰੀਬ ਘਰ ਦਾ ਦੀਵਾ ਕੀਤਾ ਗੁੱਲ

Saturday, October 27, 20121comments


ਅੱਖ ਦੇ ਕੈਂਸਰ ਨਾਲ ਪੀੜਤ ਬੱਚੇ ਜਸਨਦੀਪ ਦੀ ਇਲਾਜ਼ ਲਈ ਯੋਗ ਰਾਸ਼ੀ ਨਾ ਹੋਣ ਕਾਰਨ ਹੋਈ ਮੌਤ
ਇਲਾਜ਼ ਲਈ ਮੀਡੀਆ ਰਾਹੀ ਬੱਚੇ ਨੂੰ 30 ਹਜ਼ਾਰ ਤੋਂ ਉਪਰ ਮਿਲ ਚੁੱਕੀ ਸੀ ਸਹਾਇਤਾ ਰਾਸ਼ੀ
ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਇੱਕ ਪਾਸੇ ਸਰਕਾਰ ਜਿਥੇ ਪੰਜਾਬ ਸਰਕਾਰ ਕੈਂਸਰ ਵਰਗੀ ਅਲਾਮਤ ਨੂੰ ਖਤਮ ਕਰਨ ਲਈ ਬਿਆਨ ਦਿੰਦੀ ਨਹੀ ਥੱਕ ਰਹੀ ਤੇ ਸਰਕਾਰ ਵੱਲੋਂ ਗਰੀਬਾਂ ਦੀ ਸਹਾਇਤਾ ਪਹਿਲ ਦੇ ਅਧਾਰ ਤੇ ਕਰਨ ਦੀ ਗੱਲ ਆਖੀ ਜਾ ਰਹੀ ਹੈ ਪੰ੍ਰਤੂ ਸਚਾਈ ਕੁੱਝ ਹੋਰ ਹੀ ਹੈ ਤੇ ਕੈਂਸਰ ਨਾਲ ਪੀੜਤ ਹੋਲੀ ਹੋਲੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਤਰਾਂ ਹੀ ਪਿਛਲੇ ਦਿਨੀ ਜਿਲ•ਾ ਬਰਨਾਲਾ ਦੇ ਪਿੰਡ ਉਗੋਕੇ ਦੇ ਤਿੰਨ ਸਾਲਾਂ ਬੱਚੇ ਜ਼ਸਨਦੀਪ ਸਿੰਘ ਜੋ ਕਿ ਖੱਬੀ ਅੱਖ ਤੋਂ ਕੈਂਸਰ ਤੋਂ ਪੀੜਤ ਸੀ ਦੇ ਇਲਾਜ਼ ਲਈ ਮੀਡੀਆ ਰਾਹੀ ਸਹਾਇਤਾ ਰਾਸ਼ੀ ਮੰਗੀ ਸੀ ਅਤੇ ਉਕਤ ਬੱਚੇ ਦੇ ਇਲਾਜ਼ ਲਈ ਲੱਖਾਂ ਰੁਪਏ ਦੀ ਰਾਸ਼ੀ ਦੀ ਜਰੂਰਤ ਸੀ ਤੇ ਮੀਡੀਆ ਰਾਹੀ ਉਕਤ ਬੱਚੇ ਨੂੰ 30.000 ਤੋਂ ਉਪਰ ਦੀ ਸਹਾਇਤਾ ਰਾਸ਼ੀ ਮਿਲ ਵੀ ਚੁੱਕੀ ਸੀ ਤੇ ਇਲਾਜ਼ ਲਈ ਹੋਰ ਪੈਸਾ ਨਾ ਹੋਣ ਕਾਰਨ ਉਕਤ ਬੱਚੇ ਦੀ ਅੱਜ਼ ਮੌਤ ਹੋ ਗਈ। ਉਕਤ ਤਿੰਨ ਸਾਲਾਂ ਬੱਚੇ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਬੱਚੇ ਦੇ ਗਰੀਬ ਮਾਂ ਬਾਪ ਧਨਾਂਢ ਲੋਕਾਂ ਦੇ ਘਰ ਸੀਰੀ ਪਾਲੀ ਰਲ ਆਪਣਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਸਨਦੀਪ ਸਿੰਘ ਦੀ ਮੌਤ ਤੋਂ ਬਆਦ ਉਸ ਦਾ ਦੋ ਸਾਲ ਦਾ ਇੱਕ ਛੋਟਾ ਭਰਾ ਪਿਛੇ ਰਹਿ ਗਿਆ ਹੈ। ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਨੂੰ ਜ਼ੇਕਰ ਇਲਾਜ਼ ਲਈ ਹੋਰ ਉਚਿੱਤ ਰਾਸ਼ੀ ਮਿਲ ਜਾਂਦੀ ਤਾਂ ਉਹਨਾਂ ਦੇ ਬੱਚੇ ਦੀ ਜਾਨ ਬਚ ਜਾਣੀ ਸੀ। ਖ਼ਬਰ ਲਿਖੇ ਜਾਣ ਤੱਕ ਬੱਚੇ ਦੇ ਅੰਿਤਮ ਕਿਰਿਆ ਕਰਮ ਕੀਤਾ ਜਾ ਰਿਹਾ ਸੀ।

Share this article :

+ comments + 1 comments

Saturday, October 27, 2012

halaat di eh trasdi hai k ajj sab sahultan hon de bavjood v gurbat mare log ilaaj wihoone ne te sarmayedar log greeban de paseene nu mul vech k moujan kar rahe ne. eh mout dasdi hai k sadna di vand vich kida wadda fark aa chuka hai te asi loktantar di duhai dinde nahi thakde.

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger