ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅਨਾਜ ਮੰਡੀ ਦੋਦਾ, ਕੋਟਲੀ ਅਬਲੂ, ਡੋਹਕ ਅਤੇ ਸੀਰਵਾਲੀ ਦਾ ਅਚਨਚੇਤ ਦੌਰਾ ਕੀਤਾ

Wednesday, October 31, 20120 comments


  ਸ੍ਰੀ ਮੁਕਤਸਰ ਸਾਹਿਬ 31 ਅਕਤੂਬਰ (ਸਰਬਜੀਤ ਧੀਰ) ਚੱਲ ਰਹੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅਨਾਜ ਮੰਡੀ ਦੋਦਾ, ਕੋਟਲੀ ਅਬਲੂ, ਡੋਹਕ ਅਤੇ ਸੀਰਵਾਲੀ ਦਾ ਅਚਨਚੇਤ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਝੋਨਾ ਵੇਚਣ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਮੌਕਾ ਤੇ ਹੱਲ ਕੀਤਾ । ਇਸ ਮੌਕੇ ਉਹਨਾ ਨਾਲ ਜਿਲ ਮੰਡੀ ਅਫਸਰ ਸ. ਕੁਲਦੀਪ ਸਿੰਘ ਬਰਾੜ ਜਿਲ ਮੰਡੀ ਅਫਸਰ  ਤੋਂ ਇਲਾਵਾ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਉਹਨਾਂ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਅਗਰ ਕੋਈ ਕਰਮਚਾਰੀ ਆੜਤੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਚੂਨਾ ਲਗਾਉਂਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅਗਰ ਖਰੀਦ ਏਜੰਸੀਆਂ ਦਾ ਕਰਮਚਾਰੀ ਝੋਨੇ ਦੀ ਬੋਲੀ ਕਰਵਾਏ ਬਿਨ ਝੋਨੇ ਦੀ ਫਸਲ ਵੇਚਦਾ ਪਾਇਆ ਗਿਆਂ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਸੁੱਕੀ ਅਤੇ ਸਾਫ ਸੁਥਰੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।  ਉਹਨਾਂ ਆੜਤੀਆਂ ਨੂੰ ਵੀ  ਹਦਾਇਤ ਕੀਤੀ ਕਿ ਝੋਨੇ ਦੀ ਫਸਲ ਦੀ ਸਾਫ਼ -ਸਫਾਈ  ਕਣਕ ਵਾਲੇ ਝਾਰਨਿਆਂ ਦੀ ਬਜਾਏ ਝੋਨੇ ਵਾਲੇ ਮੋਟੇ ਝਾਰਨਿਆਂ ਨਾਲ ਕਰਨ ਤਾਂ ਜੋ ਸੈਲਰ ਮਾਲਕਾਂ ਨੂੰ ਕਿਸੇ ਵੀ ਤਰ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।   ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆਂ ਕਿ  ਸ੍ਰੀ ਮੁਕਤਸਰ ਸਾਹਿਬ ਜਿਲ•ੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਹੁਣ ਤੱਕ 439321 ਮੀਟਰਕ ਟਨ ਝੋਨੇ ਆ ਚੁੱਕਾ ਹੈ, ਜਿਸ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ  415397 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ  371991 ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ  ਪਨਗਰੇਨ ਵਲੋਂ  107072 ਮੀਟਰਕ ਟਨ, ਐਫ.ਸੀ.ਆਈ ਵਲੋਂ  29681 ਮੀਟਰਕ ਟਨ, ਮਾਰਕਫੈਡ ਵਲੋਂ  84641 ਮੀਟਰਕ ਟਨ, ਪਨਸਪ ਵਲੋਂ 81172 ਮੀਟਰਕ ਟਨ, ਵੇਅਰ ਹਾਊਸ ਵਲੋਂ  34310 ਮੀਟਰਕ ਟਨ, ਪੰਜਾਬ ਐਗਰੋ ਨੇ 42033 ਮੀਟਰਕ ਟਨ ਅਤੇ ਵਪਾਰੀਆਂ ਵਲੋਂ   36488 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। 


ਸ੍ਰੀ ਪਰਮਜੀਤ ਸਿੰਘ  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger