ਟਰੈਕਟਰ ਟੋਚਨ ਮੁਕਾਬਲੇ ਮੌਤ ਨੂੰ ਖੁਲ੍ਹਾ ਸੱਦਾ ਹਨ-ਗੁਰਸੇਵਕ ਬਰਸਾਲ

Wednesday, October 31, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਪੰਜਾਬ ਵਿੱਚ ਲੰਮੇ ਅਰਸੇ ਤੋਂ ਪੈਂਡੂ ਖੇਡ ਮੇਲਿਆ ਵਿੱਚ ਮੇਲਿਆਂ ਦੀ ਸ਼ਾਨ ਬਣਦੇ ਟਰੈਕਟਰ ਟੋਚਨ ਮੁਕਾਬਲੇ ਬੰਦ ਕੀਤੇ ਜਾਣ ਕਿਉ ਕਿ ਇਹ ਟਰੇੈਕਟਰ ਟੋਚਨ ਮੁਕਾਬਲੇ ਜਿੱਥੇ ਕਈ ਸ਼ੌਕੀਨ ਗੱਭਰੂਆ ਦੀ ਰੂਹ ਦੀ ਖੁਰਾਕ ਹਨ ਉੱਥੇ ਹੀ ਕਈ ਵਾਰ ਇਹ ਖਤਰਨਾਕ ਸ਼ੌਕ ਮੌਤ ਦਾ ਕਾਰਣ ਵੀ ਬਣ ਜਾਦਾ ਹੈ ।ਜਿਸ ਵਾਰੇ ਅਸੀ ਅਖਬਾਰਾਂ ਵਿੱਚ ਆਮ ਪੜ੍ਹਦੇ ਹਾਂ ਕਿ ਫਲਾਣੇ ਪਿੰਡ ਟਰੈਕਟਰ ਟੋਚਣ ਦੌਰਾਨ ਟਰੈਕਟਰ ਪਲਟਣ ਨਾਲ ਟਰੈਕਟਰ ਟੋਚਣ ਦੇ ਸ਼ੌਕੀਨ ਡਰਾਈਵਰ ਦੀ ਮੌਤ ਹੋ ਗਈ ਹੇੈ।ਇਹ ਟੋਚਣ ਖੇਡ ਮੇਲੇ ਸਾਡੇ ਕਈ ਘਰਾ ਦਾ ਜਿੱਥੇ ਪੇਟ ਭਰਦੇ ਹਨ ਉੱਥੇ ਹੀ ਅਣਸੁਖਾਵੀ ਘਟਨਾ ਨਾਲ ਕਈ ਘਰਾ ਨੂੰ ਬਰਬਾਦ ਵੀ ਕਰ ਰਹੇ ਹਨ ।ਇੰਨਾ ਟਰੈਕਟਰ ਟੋਚਣ ਮੁਕਾਬਲਿਆ ਵਿੱਚ ਇਨਾਮ ਵੀ ਬਹੁਤ ਘੱਟ ਹੁੰਦਾ ਹੈ,ਜੇਕਰ ਜਿਸ ਨੂੰ ਵੇਖਿਆ ਜਾਵੇ ਤਾਂ ਇਸ ਨਾਲ ਟੋਚਣ ਮੁਕਾਬਲੇ ਦੌਰਾਨ ਟਰੈਕਟਰ ਦੀ ਹੋਈ ਘਸਾਈ ਵੀ ਪੂਰੀ ਨਹੀ ਹੁੰਦੀ ।ਫਿਰ ਸਾਡੇ ਲੋਕ ਕਿਉ ਇਸ ਮੌਤ ਦੇਣ ਵਾਲੀ ਖੇਡ ਨੂੰ ਤਰਜੀਹ ਦਿੰਦੇ ਹਨ।ਯੂਨਾਈਟਡ ਸਪੋਰਟਸ ਐਂਡ ਕਲਰਚ ਕਲੱਬ ਅਤੇ ਐਨ ਆਰ ਆਈ ਵੀਰਾ ਦੀ ਸਰਕਾਰ ਨੂੰ ਅਪੀਲ ਹੈ ਕਿ ਮੌਤ ਨੂੰ ਸੱਦਾ ਦੇਕੇ ਘਰਾ ਵਿੱਚ ਸੋਗ ਪੈਦਾ ਕਰਣ ਵਾਲੀਆ ਟਰੈਕਟਰ ਟੋਚਣ ਵਰਗੀਆ ਖੇਡਾ ਨੂੰ ਬੰਦ ਕੀਤਾ ਜਾਵੇ ਇੰਨਾ ਸਬਦਾ ਦਾ ਪ੍ਰਗਟਾਵਾ ਐਨ ਆਰ ਆਈ ਗੁਰਸੇਵਕ ਸਿੰਘ ਬਰਸਾਲ ਨੇ ਪੱਤਰਕਾਰਾ ਨਾਲ ਇੱਕ ਫੋਨ ਕਾਲ ਦੁਆਰਾ ਕੀਤਾ ਤੇ ਕਿਹਾ ਕਿ ਕਬੱਡੀਆ ਵਰਗੀ ਮਾਂ ਖੇਡ ਵੱਲ ਸਾਡੇ ਪੰਜਾਬੀ ਨੌਜਵਾਨ ਆਪਣਾ ਰੁਝਾਨ ਵਧਾਉਣ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger