ਰਹੀਸਜਾਦੇ ਨੇ ਅਵਾਰਾ ਮੰਡਰ ਦੇ ਦਮ ਤੇ ਲੜਕੀਆਂ ਦੀ ਕਾਲਜ਼ ਬੱਸ ਘੇਰੀ, ਲੋਕਾਂ ਤੋਂ ਖਾਧੇ ਛਿੱਤਰ

Wednesday, October 31, 20120 comments


ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ) ਬੀਤੀ ਸਾਮ ਕਾਲਜ਼ ਤੋਂ ਲੜਕੀਆਂ ਨੂੰ ਘਰ ਛੱਡਣ ਆ ਰਹੀ ਬੱਸ ਨੂੰ ਪਿੰਡ ਢਿੱਲਵਾਂ ਦੇ ਨਜ਼ਦੀਕ ਇੱਕ ਨਾਮੀ ਪਰਿਵਾਰ ਦੇ ਲੜਕੇ ਵੱਲੋਂ ਭਾਰੀ ਮੰਡਰ ਨਾਲ ਬੱਸ ਨੂੰ ਰੋਕ ਲਿਆ ਤੇ ਬਆਦ ਵਿੱਚ ਇੱਕਠੇ ਹੋਏ ਆਸ ਪਾਸ ਦੇ ਲੋਕਾਂ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਚੰਗੀ ਭੁਗਤ ਸਵਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
                                                                 ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਸੁੰਦਰੀ ਕਾਲਜ਼ ਗਰੁੱਪ ਢੱਡੇ (ਰਾਮਪੁਰਾ) ਕਾਲਜ਼ ਦੀ ਬੱਸ ਡਬਲਯੂ. ਬੀ 73. 3081 ਜੋ ਸਾਮ ਦੇ 4:30 ਦੇ ਕਰੀਬ ਪਿੰਡ ਢਿੱਲਵਾਂ, ਮੌੜ ਨਾਭਾ, ਸੁਖਪੁਰਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਕਾਲਜ਼ ਵਿਦਿਆਰਥਾਂ ਨੂੰ ਘਰ ਛੱਡਣ ਆ ਰਹੀ ਸੀ ਤਾਂ ਪਿੰਡ ਢਿੱਲਵਾਂ ਦੇ ਨਜਦੀਕ ਇੱਕ ਰਹੀਸਜਾਦੇ ਨੇ ਮੰਡਰ ਦੇ ਦਮ ਤੇ ਬੱਸ ਅੱਗੇ ਹੋ ਬੱਸ ਨੂੰ ਘੇਰ ਕੇ ਸਾਇਡ ਤੇ ਖੜ ਕਰ ਲਿਆ। ਇਸ ਸਬੰਧੀ ਜਦ ਆਸ ਪਾਸ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇੱਕਠੇ ਹੋਏ ਉਕਤ ਲੜਕੇ ਦੀ ਚੰਗੀ ਤਰਾਂ ਨਾਲ ਛਿੱਤਰ ਪ੍ਰੇਡ ਕਰ ਦਿੱਤੀ ਤੇ ਸੂਤਰਾਂ ਮੁਤਾਬਕ ਇਸ ਸਬੰਧੀ ਜਦ ਥਾਣਾ ਤਪਾ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਵੀ ਉਕਤ ਪਰਿਵਾਰ ਦੀ ਰਾਜਸ਼ੀ ਪਹੁੰਚ ਨੂੰ ਜਾਣਦੀ ਹੋਈ ਘਟਨਾਂ ਸਥਾਨ ਤੇ ਨਹੀ ਪਹੁੰਚੀ ਤੇ ਇ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਉਕਤ ਲੜਕੇ ਨੂੰ ਉਹਨਾਂ ਦੇ ਪਰਿਵਾਰ ਦੀਆਂ ਬਜੁਰਗ ਔਰਤਾਂ ਨੇ ਲੋਕਾਂ ਤੋਂ ਛੁਡਾ ਲਿਆ ਤੇ ਇਸ ਦੌਰਾਨ ਲੋਕਾਂ ਅਤੇ ਉਕਤ ਪਰਿਵਾਰ ਵਿੱਚ ਕਾਫੀ ਕਹਾ-ਸੁਣੀ ਹੋਣ ਦਾ ਵੀ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਦ ਮਾਤਾ ਸੁੰਦਰੀ ਗਰੁੱਪ ਢੱਡੇ ਦੇ ਚੈਅਰਮੈਨ ਨਾਲ ਉਹਨਾਂ ਦੇ ਮੋਬਾਇਲ 84273-51000 ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਓਹ ਪੰਚਾਇਤ ਵਿੱਚ ਬੈਠੇ ਹਨ ਤੇ ਇਸ ਸਬੰਧੀ ਗੱਲ ਚੱਲ ਰਹੀ ਤੇ ਤੁਸੀ ਕੁੱਝ ਟਾਇਮ ਬਆਦ ਸੰਪਰਕ ਕਰ ਲੈਣਾ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger