2000 ਨਸ਼ੀਲੀਆ ਗੋਲੀਆ ਸਮੇਤ ਕਾਬੂ ਕਰਕੇ ਜੇਲ ਭੇਜਿਆ

Wednesday, October 31, 20120 comments


 ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਜਿਲ੍ਹਾ ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਡਾਕਟਰ ਨਰਿੰਦਰ ਭਾਰਗਵ ਦੇ ਦਿਸਾ ਨਿਰਦੇਸਾ ਤਹਿਤ ਸਰਦੂਲਗੜ੍ਹ ਦੇ ਡੀ.ਐਸ.ਪੀ. ਰਾਕੇਸ ਕੁਮਾਰ ਦੀ ਅਗਵਾਈ ਹੇਠ .ਐਸ.ਆਈ. ਗੁਰਨਾਮ ਸਿੰਘ ਥਾਣਾ ਸਰਦੂਲਗੜ੍ਹ  ਆਪਣੀ ਪੂਰੀ ਪੁਲਿਸ ਪਾਰਟੀ ਨਾਲ ਮਿਤੀ 29-10-12 ਨੂੰ ਗਸਤ ਦੌਰਾਨ ਬੱਸ ਅੱਡਾ ਸਰਦੂਲੇਵਾਲਾ ਤੇ ਸ਼ੱਕੀ ਹਾਲਤ ' ਜੁਗਦੇਵ ਸਿੰਘ ਪੁੱਤਰ ਅਮਰ ਸਿੰਘ ਜੱਟ ਵਾਸੀ ਰੌੜਕੀ ਨੂੰ ਕਾਬੂ ਕਰਕੇ ਤਲਾਸੀ ਦੌਰਾਨ 2000 ਨਸ਼ੀਲੀਆ ਗੋਲੀਆ ਬਰਾਮਦ ਕੀਤੀਆ ਗਈਆ। ਕਾਰਵਾਈ ਕਰਦਿਆ ਦੋਸੀ ਤੇ ਮੁਕੱਦਮਾ ਨੰਬਰ 118 ਮਿਤੀ 29-10-12 / 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ੍ਹ ਵਿਖੇ ਦਰਜ ਕੀਤਾ ਗਿਆ ਹੈ। ਇੱਥੇ ਦੱਸਣਾ ਯੋਗ ਹੋਵੇਗਾ ਕਿ ਦੋਸੀ ਜੁਗਦੇਵ ਸਿੰਘ ਨਸ਼ੀਲੀਆ ਗੋਲੀਆ ਹਰਿਆਣਾ ਤੋ ਲਿਆ ਕੇ ਪੰਜਾਬ ਦੇ ਵੱਖ-ਵੱਖ ਪਿੰਡਾ ' ਸਪਲਾਈ ਕਰਦਾ ਸੀ, ਜਿਸ ਨਾਲ ਉਹ ਪੰਜਾਬ ਦੇ ਨੌਜਵਾਨਾ ਨੂੰ ਬਰਬਾਦ ਕਰ ਰਿਹਾ ਸੀ। ਜਿਸ ਨੂੰ ਅਦਾਲਤ ਵਿਚ ਪੇਸ ਕਰਕੇ ਜੁਡੀਸਲ ਜੇਲ ਭੇਜ ਦਿੱਤਾ ਗਿਆ ਹੈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger