ਨਰੋਈ ਸਿਹਤ ਨਾਲ ਹੀ ਨਰੋਆ ਸਮਾਜ ਸਿਰਜਿਆ ਜਾ ਸਕਦੈ- ਜੀ.ਕੇ. ਸਿੰਘ

Sunday, October 28, 20120 comments


ਪਟਿਆਲਾ, 28 ਅਕਤੂਬਰ : (ਪਟਵਾਰੀ) ਡਿਪਟੀ ਕਮਿਸ਼ਨਰ ਪਟਿਆਲਾ . ਜੀ.ਕੇ. ਸਿੰਘ ਨੇ ਕਿਹਾ ਹੈ ਕਿ ਚੰਗੀ ਸਿਹਤ ਨਾਲ ਹੀ ਖੂਬਸੂਰਤ ਜਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ਹੈ, ਇਸ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਸੁਧਾਰ ਲਿਆ ਕੇ ਖ਼ੁਦ ਸਿਹਤਮੰਦ ਰਹਿਣ ਦੇ ਨਾਲ-ਨਾਲ ਸਿਹਤਮੰਦ ਸਮਾਜ ਸਿਰਜਣ ਆਪਣਾ ਵੱਡਮੁੱਲਾ ਹਿੱਸਾ ਪਾਉਣਾ ਚਾਹੀਦਾ ਹੈ ਡਿਪਟੀ ਕਮਿਸ਼ਨਰ ਅੱਜ ਸਵੇਰੇ ਸਥਾਨਕ ਪੋਲੋ ਗਰਾਂਊਂਡ ਵਿਖੇ ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਫਿਲਮ ਅਭਿਨੇਤਾ ਸ਼੍ਰੀ ਓਮ ਪੁਰੀ ਦੇ ਨਾਲਦੂਸਰਾ ਬਚਪਨਨਾਂ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ ਆਮ ਨਾਗਰਿਕਾਂ ਨੂੰ ਸੈਰ ਤੇ ਸਰੀਰਕ ਕਸਰਤਾਂ ਵਾਸਤੇ ਪ੍ਰੇਰਿਤ ਕਰਨ ਲਈ ਕਰਵਾਈ ਗਈ ਫੋਰਟਿਸ ਵਾਕਾਥੋਨ ਹਿੱਸਾ ਲੈਣ ਮੌਕੇ ਇਕੱਤਰ ਹੋਏ ਪਟਿਆਲਵੀਆਂ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ . ਜੀ.ਕੇ. ਸਿੰਘ ਨੇ ਕਿਹਾ ਕਿ ਜਿੰਦਗੀ ਪ੍ਰਤੀ ਆਸ਼ਵਾਦੀ ਬਣਕੇ ਅਤੇ ਹਾਂ-ਪੱਖੀ ਰਵੱਈਆ ਧਾਰਨ ਕਰਕੇ ਹੀ ਮਨੁੱਖ ਇਕ ਨਰੋਆ ਸਮਾਜ ਸਿਰਜ ਸਕਦਾ ਹੈ, ਇਸ ਲਈ ਸਾਨੂੰ ਹਮੇਸ਼ਾ ਅਨੁਸ਼ਾਸ਼ਨ ਰਹਿ ਕੇ ਆਪਣੀ ਜਿੰਦਗੀ ਨੂੰ ਨੇਮਬੱਧ ਕਰਨਾ ਚਾਹੀਦਾ ਹੈ ਉਨਾਂ ਕਿਹਾ ਕਿ ਜਿੰਦਗੀ ਦੇ ਹਰ ਪਲ ਖ਼ੂਬਸੂਰਤ ਹੁੰਦੇ ਹਨ, ਇਸ ਲਈ ਬਚਪਨ, ਜਵਾਨੀ ਅਤੇ ਬੁਢਾਪੇ ਨੂੰ ਇਕੋ ਤਰਾਂ ਹੀ ਅਨੰਦਮਈ ਬਣਾ ਕੇ ਜਿੰਦਗੀ ਮਾਣੀ ਜਾਵੇ
                ਇਸ ਦੌਰਾਨ ਫਿਲਮ ਅਭਿਨੇਤਾ ਓਮ ਪੁਰੀ ਨੇ ਪਟਿਆਲਾ ਸ਼ਹਿਰ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦਿਆਂ ਜਿੱਥੇ ਇਸ ਵਿਰਾਸਤੀ ਸ਼ਹਿਰ ਦੀਆਂ ਰੱਜ ਕੇ ਤਰੀਫ਼ਾਂ ਕੀਤੀਆਂ ¤ਥੇ ਹੀ ਉਨਾਂ ਪਟਿਆਲਵੀਆਂ ਦੇ ਵੀ ਸੋਹਲੇ ਗਾਏ ਉਨਾਂ ਕਿਹਾ ਕਿ ਚੰਡੀਗੜ ਸਮੇਤ ਭਾਵੇਂ ਹੋਰ ਸ਼ਹਿਰ ਵੀ ਬੇਹੱਦ ਸੋਹਣੇ ਹਨ ਪਰੰਤੂ ਜੋ ਆਨੰਦ ਪਟਿਆਲਾ ਆਕੇ ਹਾਸਲ ਹੁੰਦਾ ਹੈ, ਉਸਦੀ ਗੱਲ ਹੀ ਵੱਖਰੀ ਹੈ ਉਨਾਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਆਪਣੇ ਵਧੇ ਹੋਏ ਪੇਟ ਨੂੰ ਕੁਝ ਮਹੀਨਿਆਂ ਹੀ ਘਟਾਉਣ ਦੀ ਗੱਲ ਆਖੀ ¤ਥੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਆਪਣੀ ਸਿਹਤ ਕਾਇਮ ਰੱਖਣ ਲਈ ਸੈਰ ਅਤੇ ਸਰੀਰਕ ਕਸਰਤਾਂ ਕਰਨ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਧਿਆਨ ਰੱਖਣ ਤਾਂ ਜੋ ਉਨਾਂ ਨੂੰ ਗੋਡਿਆਂ ਦੀਆਂ ਅਤੇ ਹੋਰ ਬਿਮਾਰੀਆਂ ਨਾ ਘੇਰ ਸਕਣ ਉਨਾਂ ਇਸ ਗੱਲਤੇ ਵੀ ਫਿਕਰ ਜ਼ਾਹਰ ਕੀਤਾ ਕਿ ਪੰਜਾਬੀ ਜਿਵੇਂ ਮਿਹਨਤ ਕਰਨ ਸਮੇਤ ਬਾਕੀ ਗੱਲਾਂ ਮੋਹਰੀ ਹਨ, ਉਸ ਲਿਹਾਜ ਨਾਲ ਇਹ ਆਪਣੀ ਸਿਹਤ ਦਾ ਖਿਆਲ ਰੱਖਣ ਫਾਡੀ ਹੁੰਦੇ ਜਾ ਰਹੇ ਹਨ
ਇਸ ਮੌਕੇ ਫੋਰਟਿਸ ਹਸਪਤਾਲ ਦੇ ਹੱਡੀਆਂ ਦੇ ਰੋਗਾਂ ਦੇ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ. ਹਰਸਿਮਰਨ ਸਿੰਘ ਨੇ ਗੋਡਿਆਂ ਅਤੇ ਹੱਡੀਆਂ ਦੀਆਂ ਦਿਨੋਂ ਦਿਨ ਵੱਧ ਰਹੀਆਂ ਬਿਮਾਰੀਆਂ ਤੋਂ ਸਾਵਧਾਨ ਕਰਦਿਆਂ ਦੱਸਿਆ ਕਿ ਦੇਸ਼ ਆਰਥਾਰਾਈਟਸ ਦੀ ਬਿਮਾਰੀ ਸਬੰਧੀ ਪੰਜਾਬ ਦਾ ਦੂਜਾ ਨੰਬਰ ਹੈ, ਇਸ ਲਈ ਜੇਕਰ ਅਸੀਂ ਅਜੇ ਵੀ ਸਾਵਧਾਨ ਨਾ ਹੋਏ ਤਾਂ ਇਸ ਦੇ ਨਤੀਜੇ ਕਾਫੀ ਨੁਕਸਾਨਦੇਹ ਹੋਣਗੇ ਉਨਾਂ ਕਿਹਾ ਕਿ ਹੱਡੀਆਂ ਦੀਆਂ ਬਿਮਾਰੀਆਂ ਦਾ ਹੱਲ ਸਾਵਧਾਨੀਆਂ ਅਤੇ ਸਾਡੇ ਸਰੀਰ ਕੁਦਰਤੀ ਪੈਦਾ ਹੋਏ ਟਿਸ਼ੂਆਂ ਨੂੰ ਸੈਰ ਅਤੇ ਜੌਗਿੰਗ ਆਦਿ ਨਾਲ ਬਚਾਅ ਕੇ ਰੱਖਣਾ ਹੀ ਹੈ ਉਨਾਂ ਕਿਹਾ ਕਿ ਸਰੀਰ ਦਾ ਵਜਨ ਲੋੜ ਤੋਂ ਵੱਧ ਜਾਣਾ ਵੀ ਘਾਤਕ ਸਾਬਤ ਹੁੰਦਾ ਹੈ, ਇਸ ਲਈ ਵਾਧੂ ਭਾਰ ਵਾਲੇ ਆਪਣਾ ਭਾਰ ਘਟਾ ਕੇ ਗੋਡਿਆਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਨ ਉਨਾਂ ਨੇ ਓਸਟਿਯੋਪੋਰੋਸਿਸ ਤੋਂ ਬਚਾਅ ਤੇ ਇਸ ਦੇ ਇਲਾਜ ਸਮੇਤ ਜੈਰਿਐਟਿਕਸ ਆਦਿ ਸਬੰਧੀ ਵੀ ਚਾਨਣਾ ਪਾਇਆ
ਇਸ ਦੌਰਾਨ ਡਿਪਟੀ ਕਮਿਸ਼ਨਰ . ਜੀ.ਕੇ. ਸਿੰਘ, ਫਿਲਮ ਅਭਿਨੇਤਾ ਓਮ ਪੁਰੀ, ਐਮ.ਡੀ. ਪੀ.ਆਰ.ਟੀ.ਸੀ. . ਡੀ.ਪੀ.ਐਸ. ਖਰਬੰਦਾ, ਐਸ.ਡੀ.ਐਮ. ਪਟਿਆਲਾ . ਗੁਰਪਾਲ ਸਿੰਘ ਚਹਿਲ ਸਮੇਤ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜਨਸ ਦੇ ਸੂਬਾ ਮੀਤ ਪ੍ਰਧਾਨ ਪ੍ਰੋ. ਆਰ.ਕੇ. ਕੱਕੜ, ਜੀ.ਐਮ. ਪਟਿਆਲਾ ਪੀ.ਆਰ.ਟੀ.ਸੀ. ਸ਼੍ਰੀ ਪਰਦੀਪ ਸਚਦੇਵਾ, ਬੌਕਸਿੰਗ ਕੋਚ . ਹਰਪ੍ਰੀਤ ਸਿੰਘ, ਡਾ. ਵੀ.ਕੇ. ਅਨੰਤ ਆਦਿ ਨੇ ਪੋਲੋ ਗਰਾਂਊਂਡ ਵਿਖੇ ਵਾਕਥੋਨ ਹਿੱਸਾ ਲਿਆ ਇਸ ਮੌਕੇ ਵੱਡੀ ਗਿਣਤੀ ਸੀਨੀਅਰ ਸਿਟੀਜਨਸ, ਆਪਣੀ ਸਿਹਤ ਪ੍ਰਤੀ ਜਾਗਰੂਕ ਆਮ ਨਾਗਰਿਕ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ਇਸ ਮੌਕੇ ਫੋਰਟਿਸ ਹਸਪਤਾਲ ਦੇ ਜੋਨਲ ਮੈਡੀਕਲ ਡਾਇਰੈਕਟਰ ਡਾ. ਗੁਰਬੀਰ ਸਿੰਘ ਰਾਏ ਨੇ ਡਿਪਟੀ ਕਮਿਸ਼ਨਰ ਅਤੇ ਓਮ ਪੁਰੀ ਦਾ ਸਨਮਾਨ ਵੀ ਕੀਤਾ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger