ਜਦੋ ਬਲਕਾਰ ਸਿੰਘ ਦੀ ਮੌਤ ਉਸ ਨੂੰ ਖਿੱਚਕੇ ਲੈ ਗਈ

Wednesday, October 31, 20120 comments


ਬਿਰਕ ਬਰਸਾਲ {ਨਸੀਬ ਬਿਰਕ ਬਲਜਿੰਦਰ ਬਿਰਕ ) ਕਿਸੇ ਨੇ ਸੱਚ ਹੀ ਆਖਿਆ ਹੈ ਕਿ ਜਦ ਕਿਸੇ ਦੀ ਮੌਤ ਤਹਿ ਹੋ ਜਾਦੀ ਹੈ ਤਾਂ ਉਸ ਨੂੰ ਕੋਈ ਵੀ ਨਹੀ ਬਦਲ ਸਕਦਾ ਕਿਉ ਕਿ ਤਕਦੀਰ ਵਿੱਚ ਲਿਖਿਆ ਬਦਲਣਾ ਕਿਸੇ ਦੇ ਵੀ ਹੱਥ ਵਿੱਚ ਨਹੀ ਹੈ ।ਅਜਿਹੀ ਹੀ ਮਾੜੀ ਕਿਸਮਤ ਦਾ ਮਾਲਕ ਬਣ ਕਿ ਰਿਹ ਗਿਆ ਜਗਰਾਉ ਦੇ ਇੱਕ ਚੌਧਰੀ ਬਹਾਦਰ ਸਿੰਘ ਦਾ ਪੁੱਤਰ ਬਲਕਾਰ ਸਿੰਘ ਮਿਲੀ ਜਾਣਕਾਰੀ ਅਨੁਸਾਰ ਪਿੱਛਲੀ ਰਾਤ ਤਕਰੀਬਨ ਦਸ ਵਜੇ ਦੇ ਕਰੀਬ ਰਸੂਪਲੁਰ (ਢਾਹਾ) ਦੀ ਮੰਡੀ ਵਿਚੋ ਆਪਣੇ ਪਿਤਾ ਦੇ ਕਈ ਵਾਰ ਕਹਿਣ ਤੇ ਵੀ ਬਲਕਾਰ ਸਿੰਘ ਉਰਫ ਬਿੱਲਾ ਘਰ ਜਾਣ ਦੀ ਜਿਦ ਕਰਨ ਲੱਗਾ ਕਿਉ ਕਿ ਉਸ ਦੀ ਮਾਂ ਜੋ ਕੁੱਝ ਬੀਮਾਰ ਸੀ ਦਾ ਫੋਨ ਆ ਗਿਆ ਕਿ ਉਸ ਦੀ ਤਬੀਅਤ ਕੁੱਝ ਠੀਕ ਨਹੀ ਹੈ ।ਜਿਸ ਕਰਕੇ ਬਿੱਲਾ ਘਰ ਜਾਣਾ ਚਹੁੰਦਾ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 12ਐਨ 5760 ਦੀ ਚਾਬੀ ਉਸ ਨੂੰ ਨਾ ਦਿੱਤੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਬਲਕਾਰ ਸਿੰਘ ਨੇ ੳੇੁਸ ਨੂੰ ਸਟਾਟ ਕਰ ਲਿਆ ਤੇ ਤੇਜੀ ਨਾਲ ਆਪਣੇ ਘਰ ਨੂੰ ਨਿਕਲ ਤੁਰਿਆ ਪਰ ਅਚਾਨਿਕ ਲਾਗਲੇ ਪਿੰਡ ਬੁਜਰਗ ਨਜਦੀਕ ਜਾਕੇ ਬਿੱਲੇ ਦਾ ਮੋਟਰਸਾਈਕਲ ਕੰਟਰੋਲ ਤੋਂ ਬਾਹਰ ਹੋ ਗਿਆ ਜਿਸ ਕਰਕੇ ਮੋਟਰਸਾਈਕਲ ਟਾਹਲੀ ਦੇ ਦਰਖੱਤ ਨਾਲ ਟਕਰਾ ਗਿਆ ਤੇ ਮੌਕੇ ਤੇ ਹੀ ਬਲਕਾਰ ਸਿੰਘ ਦੀ ਮੌਤ ਹੋ ਗਈ ਤੇ ਬਲਕਾਰ ਸਦਾ ਆਪਣੀ ਮਾਂ ਨੂੰ ਅਲਵਿਦਾ ਆਖਦਾ ਮੌਤ ਦੀ ਆਗੋਸ਼ ਵਿੱਚ ਚਲਾ ਗਿਆਂ  ਹਨ੍ਹੇਰਾ ਹੋਣ ਕਾਰਣ ਕਿਸੇ ਦੀ ਵੀ ਨਿਗ੍ਹਾ ਨਾ ਪਿਆ ਪਰ ਦਿਨ ਚੜੇ ਕੰਮ ਤੇ ਜਾਣ ਵਾਲੇ ਲੋਕਾਂ ਨੇ ਇਸ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਦੇ ਦਿਤੀ ਤੇ ਇਸ ਮੌਕੇ ਜਗਰਾਉ ਦੀ ਪੁਲਿਸ ਪਾਰਟੀ ਨੇ ਆਣਕੇ ਆਪਣੀ ਕਾਰਵਾਈ ਕੀਤੀ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger