ਰਮਸਾ ਅਧੀਨ ਲਾਇਬ੍ਰੇਰੀ ਅਟੈਡੈਂਟਾਂ ਦੀ ਕੌਂਸਲਿੰਗ ਸਮੇਂ ਬਣਾਈ ਮੈਰਿਟ ਲਿਸਟ ਵਿਚ ਹੇਰਾਫੇਰੀ ਦਾ ਦੋਸ਼

Sunday, October 28, 20120 comments


ਕੋਟਕਪੂਰਾ/28ਅਕਤੂਬਰ (ਜੇ.ਆਰ.ਅਸੋਕ) ਪੀੜਤ ਉਮੀਦਵਾਰ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਕਾਠਗੜ੍ਹ ਜ਼ਿਲ੍ਹਾ ਫਾਜ਼ਿਲਕਾ ਅਤੇ ਘਨੀਆ ਲਾਲ ਪੁੱਤਰ ਮਾਹਲਾ ਰਾਮ ਵਾਸੀ ਸੰਜੇ ਨਗਰ, ਫਰੀਦਕੋਟ ਆਦਿ ਦਾ ਡੈਪੂਟੇਸ਼ਨ ਉਕਤ ਦਫਤਰ ਵਿਚ ਹਾਜ਼ਰ ਹੋਕੇ ਆਪਣੇ ਨਾਲ ਬੀਤੀ ਵਿਥਿਆ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਅਤੇ ਤਸਦੀਕ ਸ਼ੁਦਾ ਹਲਫੀਆ ਬਿਆਨ ਪੇਸ਼ ਕਰਦਿਆਂ ਭਰੇ ਮੰਨ ਨਾਲ ਦੱਸਿਆ ਕਿ ਉਨ੍ਹਾਂ ਨੇ ਰਮਸਾ ਅਧੀਨ ਕੀਤੀ ਗਈ 149 ਲਾਇਬ੍ਰੇਰੀ ਅਟੈਂਡੈਟਾਂ ਦੀ ਭਰਤੀ ਲਈ ਕੌਂਸਲਿੰਗ ਮੁਤਾਬਕ ਬਣਾਈ ਗਈ ਮੈਰਿਟ ਲਿਸਟ ਵਿਚ ਕਥਿਤ ਭਾਰੀ ਹੇਰਾਫੇਰੀ ਕਰਕੇ ਆਪਣੇ ਚਹੇਤਿਆਂ ਦੇ ਨਾਂ ਸ਼ਾਮਲ ਕਰ ਦਿੱਤੇ ਹਨ ਅਤੇ 10-15 ਚੁਣੇ ਹੋਏ ਉਮੀਦਵਾਰਾਂ ਨੂੰ ਲਿਸਟ ਵਿਚੋ ਖਾਰਜ ਕਰ ਦਿੱਤਾ ਉਨ੍ਹਾਂ ਨੇ ਕਿਹਾ ਕਿ  ਡੈਪੂਟੇਸ਼ਨ ਦੇ ਮੈਂਬਰਾਂ ਨੇ ਉਕਤ ਦੱਸੇ ਹਲਫੀਆ ਬਿਆਨ ਤੋਂ ਵੱਖਰਾ ਆਪਣੀ ਦਰਦ ਭਰੀ ਦਾਸਤਾਨ ਦਸਦਿਆਂ ਕਈ ਕਿਸਮ ਦੇ ਹੋਰ ਗੰਭੀਰ ਦੋਸ਼ ਵੀ ਲਾਏ ਹਨ ਅਤੇ ਉਨ੍ਹਾਂ ਨੇ ਅਖੀਰ ਤੇ ਇਹ ਧੱਕੇਸ਼ਾਹੀ ਲੋਕਾਂ ’ਚ ਨੰਗੇ ਕਰਨ ਲਈ ਮੰਗ ਕੀਤੀ ਜਿਸ ਨੂੰ ਅਸੀਂ ਵਾਜਬ ਸਮਝਦਿਆਂ ਪਬਲਿਕ ਮੀਡੀਏ ਵਿਚ ਜੰਤਾਂ ਦੇ ਦਰਬਾਰ ਵਿਚ ਪੇਸ਼ ਕਰ ਰਹੇ ਹਾਂ ਪੀੜਤ ਉਮੀਦਵਾਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਤਿਆਰ ਕੀਤੀ ਮੈਰਿਟ ਸੂਚੀ ਦੇ ਆਧਾਰ ਤੇ 149 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger