Wednesday, October 31, 20120 comments


ਪਾਰਟ ਟਾਈਮ ਸਫਾਈ ਸੇਵਕਾਂ ਦੀ ਤਨਖਾਹ ਜਾਰੀ ਕਰਨ ਦੀ ਮੰਗ 
ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ)-ਸਿਖਿਆ ਵਿਭਾਗ ਵਿਚ ਪਾਰਟ ਟਾਈਮ ਸਫ਼ਾਈ ਸੇਵਕ ਸਿਰਫ਼ 836 ਰੁਪਏ ਪ੍ਰਤੀ ਮਹੀਨਾ ‘ਤੇ ਕੰਮ ਕਰ ਰਹੇ ਹਨ। ਪਰੰਤੂ ਬਲਾਕ ਸ਼ਹਿਣਾ ਦੇ 15 ਪਾਰਟ ਟਾਈਮ ਜੋ ਕਿ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ ਸ਼ਹਿਣਾ ਦੇ ਅਧੀਨ ਕੰਮ ਕਰ ਰਹੇ ਹਨ, ਉਨ ਨੂੰ ਜਨਵਰੀ 2012 ਤੋਂ ਹੁਣ ਤਕ ਤਨਖ਼ਾਹ ਨਹੀਂ ਮਿਲੀ ਜਿਸ ਕਰ ਕੇ ਉਨ ਵਿਚ ਭਾਰੀ ਨਿਰਾਸ਼ਾ ਹੈ। ਗਲ ਕਰਦਿਆਂ ਜੀਤ ਸਿੰਘ ਪਾਰਟ ਟਾਈਮ ਨੇ ਦਸਿਆ ਕਿ ਨਿਗੂਣੀ ਜਿਹਾ ਮਾਣ ਭਤਾ ਵੀ ਸਰਕਾਰ ਨੇ ਨਹੀਂ ਦਿਤਾ। ਜਿਸ ਕਾਰਨ ਉਨ ਦੇ ਘਰਾਂ ਦੇ ਚੁਲ ਠੰਢੇ ਪਏ ਹਨ। ਇਸ ਤਰ ਜਸਵੰਤ ਸਿੰਘ ਨੇ ਦਸਿਆ ਕਿ ਉਨ ਨੇ ਪਹਿਲਾਂ ਕਾਲਾ ਦਸਹਿਰਾ ਮਨਾਇਆ ਹੁਣ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਅਧਿਆਪਕ ਦਲ ਦੇ ਜ਼ਿਲ ਪ੍ਰਧਾਨ ਹਰਬੰਸ ਸਿੰਘ, ਬਲਾਕ ਸ਼ਹਿਣਾ ਦੇ ਪ੍ਰਧਾਨ ਨਰਿੰਦਰ ਸ਼ਹਿਣਾ ਅਤੇ ਸੁਖਚੈਨ ਸਿੰਘ ਨੇ ਕਿਹਾ ਕਿ ਪਾਰਟ ਟਾਈਮਾਂ ਦੀ ਤਨਖ਼ਾਹ ਜਲਦੀ ਤੋਂ ਜਲਦੀ ਦਿ¤ਤੀ ਜਾਵੇ ਤਾਂ ਕਿ ਇਹ ਵੀ ਤਿਉਹਾਰਾਂ ਨੂੰ ਚੰਗੀ ਤਰ ਮਨਾ ਸਕਣ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger