ਪਹਿਲੀ ਬਰਸੀ ਗੁਰ ਇਤਿਹਾਸ ਦੇ ਸਬੰਧਿਤ ਪੁਸਤਕਾ ਦੀ ਲਾਇਬ੍ਰੇਰੀ ਖੋਲ ਕੇ ਮਨਾਈ

Wednesday, October 31, 20120 comments


 ਸਰਦੂਲਗੜ੍ਹ 31 ਅਕਤੂਬਰ (ਸੁਰਜੀਤ ਸਿੰਘ ਮੋਗਾ) ਪਿੰਡ ਫੂਸ ਮੰਡੀ ਦੇ ਗੁਰਦੁਵਾਰਾ ਸਾਹਿਬ ਸਵ: ਰਣਧੀਰ ਸਿੰਘ ਨਿਰਮਾਨ ਦੀ ਪਹਿਲੀ ਬਰਸੀ ਤੇ ਸਿੱਖ ਇਤਿਹਾਸ ਦੇ ਸਬੰਧ ' ਪੁਸਤਕਾ ਦੀ ਇੱਕ ਲਾਇਬ੍ਰੇਰੀ ਦਾ  ਸੰਤ ਬਾਬਾ ਦੀਦਾਰ ਸਿੰਘ ਗੁਰਮਿਤ ਵਿਦਿਆਲਾ ਹਾਸਪੁਰ (ਹਰਿਆਣਾ), ਬਾਬਾ ਹਰੀ ਸਿੰਘ ਪਿੰਡ ਰੱਲੇ ਵਾਲੇ, ਬਾਬਾ ਸਤਨਾਮ ਸਿੰਘ  ਕਾਰਸੇਵਾ ਵਾਲੇ, ਬਾਬਾ ਜਗਤਾਰ ਸਿੰਘ ਝੰਡਾ ਕਲਾ ਵਾਲਿਆ ਸ਼ੁੱਭ ਮੁੱਹਰਤ ਕੀਤਾ ਗਿਆ। ਬਾਬਾ ਸਤਨਾਮ ਸਿੰਘ ਨੇ ਕਿਹਾ ਅੱਜ ਦੀ ਨਵੀ ਪੀੜੀ ਗੁਰ ਇਤਿਹਾਸ ਤੋ ਬਹੁਤ ਦੂਰ ਹੋ ਗਈ ਹੈ। ਵਿਦੇਸੀ ਕੱਪੜਾ ਪਾਉਣਾ, ਸਿਰ ਮੂੰਹ ਤੋ ਦਾੜੀ ਕੇਸਾ ਦਾ ਕਤਲ ਕਰਵਾ ਰਹੇ ਹਨ। ਨਸ਼ਿਆ ਨਾਲ ਆਪਣੇ ਆਪ ਨੂੰ ਗਰਕ ਕਰ ਰਹੇ ਹਨ।ਇਹ ਵਿਦੇਸੀ ਸਭਿੱਆਚਾਰ  ਦੀ ਦੇਣ ਹੈ। ਧੀ ਨੂੰ ਜੱਮਣ ਤੋ ਪਹਿਲਾ ਜਾ ਬਾਦ ' ਮਾਰ ਦੇਣਾ ਕਿਉਕਿ ਉਸ ਨੂੰ ਪਾਲ ਪੋਸ ਕੇ ਉਸ ਦੀ ਸਾਦੀ ਤੇ ਵੱਡਾ ਖਰਚਾ ਕਰਨਾ ਪੈਦਾ ਹੈ। ਦਾਜ ਦੇ ਲਾਲਚੀ ਵਿਦੇਸੀਆ ਵਾਗ ਬਹਾਨਾ ਬਣਾ ਕੇ ਤਲਾਕ (ਛੱਡ) ਦਿੰਦੇ ਹਨ। ਬਾਬਾ ਸਤਨਾਮ ੀਸੰਘ ਨੇ ਕਿਹਾ  ਅੱਜ ਸਾਨੂੰ 'ਗੁਰੂ ਨਾਨਕ ਦੇਵ ਜੀ' ਦੇ ਪੂਰਨਿਆ ਤੇ ਚੱਲਣਾ ਚਾਹੀਦਾ ਹੈ। ਅਮ੍ਰਿਤ ਛੱਕ ਕੇ 'ਗੁਰੂ ਗੋਬਿੰਦ ਸਿੰਘ ਜੀ' ਦੇ ਸਿੰਘ ਸੱਜਣਾ ਵੀ ਬਹੁਤ ਜਰੂਰੀ ਹੈ। ਅੱਜ ਸਾਡੇ ਸਿੱਖ ਇਤਿਹਾਸ  ਨੂੰ ਸਣਾਉਣ ਵਾਲੇ ਬਹੁਤ ਘੱਟ ਹਨ। ਇਸ ਲਈ ਸਾਨੂੰ ਸਾਰਿਆ ਨੂੰ ਮਿਲ ਕੇ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਦੀ ਲਾਇਬ੍ਰੇਰੀਆ ਖੋਲਣੀਆ ਚਾਹੀਦੀਆ ਹਨ। ਜਿਸ ਵਿਚ ਗੁਰੂ ਸਾਹਿਬਾ ਦੀਆ ਜੀਵਨੀਆ, ਸਿੱਖ ਧਰਮ  ਲਈ ਸਾਡੇ ਵੱਡੇ ਵੱਡੇਰਿਆ ਨੇ ਕੀਤੇ ਘਾਲਣਾ ਘਾਲੀਆ ਦੀਆ ਪੁਸਤਕਾ ਹੋਣ ਜਿਨੰ੍ਹਾ ਨੂੰ ਆਪ  ਅਤੇ ਆਪਣਿਆ ਬੱਚਿਆ  ਨੂੰ ਪੜਾਉਣ ਦੀ ਬਹੁਤ ਲੌੜ ਹੈ। ਬਾਬਾ ਜੀ ਨੇ ਕਿਹਾ ਬੱਚਿਆ ਨੇ ਸਿੱਖ ਇਤਿਹਾਸ ਤਾ ਭੁੱਲਣਾ ਹੀ ਹੈ ਜੋ ਪੰਜਾਬ ਵਿਚ ਵਿਦੇਸੀ ਭਾਸਾ ਵਾਲੇ ਧੜਾ-ਧੜ ਸਕੂਲ ਖੁੱਲ ਰਹੇ ਹਨ, ਜਿਸ ਵਿਚ ਪੰਜਾਬੀ ਭਾਸਾ ਨਾ ਮਾਤਰ ਹੀ ਹੈ। ਇਨ੍ਹਾ ' ਪੜ੍ਹ ਕੇ ਪੰਜਾਬੀ ਬੋਲਣੀ ਅਤੇ ਪੰਜਾਬੀ ਲਿਖਣੀ ਵੀ ਭੁੱਲ ਜਾਣਗੇ। ਸਿਰਫ ਨਾ ਦੇ ਹੀ ਪੰਜਾਬੀ  ਅਤੇ ਸਿੱਖ ਅਖਵਾਉਣਗੇ। ਇਸ ਤੋ ਬਾਦ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੇ ਪਾਠਾ ਦੇ ਭੋਗ ਪਾਏ ਗਏ। ਰਾਗੀ ਜੱਥਾ ਭਾਈ ਬਲਜਿੰਦਰ ਸਿੰਘ ਨਾਹਰਾ ਵਾਲੇ ਵੱਲੋ ਹਰ ਜੱਸ ਕੀਰਤਨ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ ਅਤੇ ਅਰਦਾਸ ਤੋ ਉਪਰੰਤ ਸ੍ਰੀ ਮੁੱਖ ਵਾਕ ਲਏ ਗਏ ਅਤੇ ਕੜਾਹ ਪ੍ਰਸ਼ਾਦ ਸੰਗਤਾ ਵਿਚ ਵਰਤਾਇਆ ਗਿਆ। ਇਸ ਮੌਕੇ ਗ੍ਰੰਥੀ ਸਿੰਘ ਬਾਬਾ ਜਸਵੀਰ ਸਿੰਘ ਸਮੂਹ ਗੁਰਦੁਵਾਰਾ ਪ੍ਰਬੰਧਕ ਕਮੇਟੀ ਪਿੰਡ ਫੂਸ ਮੰਡੀ, ਬਲਵੀਰ ਸਿੰਘ ਠੇਕੇਦਾਰ, ਦਵਿੰਦਰ ਸਿੰਘ ਕਲੱਬ ਪ੍ਰਧਾਨ, ਪੂਨਾ ਰਾਮ ਸਰਪੰਚ ਅਤੇ ਸਮੂਹ ਨਗਰ ਨਿਵਾਸੀ ਹਾਜਿਰ ਸਨ। ਗੁਰੂ ਕਾ ਲੰਗਰ ਸੰਗਤਾ ਵਿਚ ਅਤੁੱਟ ਵਰਤਾਇਆ ਗਿਆ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger