ਸੰਘਣੀ ਆਬਾਦੀ, ਤੰਗ ਥਾਂ ਅਤੇ ਵਰਜਿਤ ਖੇਤਰਾਂ ਵਿੱਚ ਸਟੋਰ ਕਰਨ ਦੀ ਮਨਾਹੀ

Wednesday, October 31, 20120 comments


ਸੰਗਰੂਰ, 31 ਅਕਤੂਬਰ (ਸੂਰਜ ਭਾਨ ਗੋਇਲ)-ਵਧੀਕ ਜ਼ਿਲ•ਾ ਮੈਜਿਸਟਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਅਤੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ•ੇ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਅਜਿਹੇ ਪਟਾਖੇ, ਜਿਨ•ਾਂ ਦੇ ਚਲਾਏ ਜਾਣ ’ਤੇ 4 ਮੀਟਰ ਦੇ ਦਾਇਰੇ ਅੰਦਰ 125 ਡੀ.ਬੀ (ਏ1) ਅਤੇ ਡੀ.ਬੀ (ਸੀ) ਪੀ.ਕੇ. ਤੋਂ ਵੱਧ ਅਵਾਜ਼ ਪੈਦਾ ਹੁੰਦੀ ਹੋਵੇ, ਚਲਾਉਣ ਅਤੇ ਵੇਚਣ ’ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਨਿਰਧਾਰਤ ਅਵਾਜ਼ ਅਤੇ ਰੰਗ ਪੈਦਾ ਕਰਨ ਅਤੇ ਵੇਚਣ ਵਾਲੇ ਪਟਾਕਿਆਂ ’ਤੇ ਲਾਗੂ ਨਹੀਂ ਹੋਵੇਗੀ। 
ਪਟਾਕਿਆਂ ਦੇ ਥੋਕ ਅਤੇ ਰਿਟੇਲਰ ਦੁਕਾਨਦਾਰ ਜ਼ਿਲ•ਾ ਮੈਜਿਸਟਰੇਟ ਦੇ ਦਫ਼ਤਰ ਵਿੱਚ ਦਰਖਾਸਤ ਪੇਸ਼ ਕਰਕੇ ਪਟਾਕੇ ਸਟੋਰ ਕਰਨ ਅਤੇ ਵੇਚਣ ਲਈ ਲੋੜੀਂਦਾ ਲਾਇਸੰਸ ਪ੍ਰਾਪਤ ਕਰਨਗੇ। ਕਿਸੇ ਵੀ ਦੁਕਾਨਦਾਰ ਵੱਲੋਂ ਮਨਜੂਰਸ਼ੁਦਾ ਪਟਾਕੇ ਦੁਕਾਨ ਤੋਂ ਬਾਹਰ ਰੱਖਕੇ, ਤੰਗ ਮੁਹੱਲਿਆਂ, ਗਲੀਆਂ, ਬਜਾਰਾਂ ਵਿੱਚ ਨਹੀਂ ਵੇਚੇ ਜਾਣਗੇ। ਪਟਾਕਾ ਵਿਕਰੇਤਾਵਾਂ ਵੱਲੋਂ ਸੁਰੱਖਿਅਤ ਖੁੱਲ•ੇ ਸਥਾਨਾਂ ’ਤੇ ਹੀ ਵੇਚੇ ਜਾਣਗੇ। ਸਮੂਹ ਥੋਕ ਅਤੇ ਰਿਟੇਲਰ ਪਟਾਕੇ ਵਿਕਰੇਤਾਵਾਂ ਵੱਲੋਂ ਪਟਾਖਿਆਂ ਦੀ ਸਟੋਰਜ਼ ਅਤੇ ਡੰਪ ਰਿਹਾਇਸੀ ਇਲਾਕਿਆਂ ਤੋਂ ਦੂਰ ਖੁੱਲ•ੇ ਸਥਾਨ ’ਤੇ ਰੱਖਿਆ ਜਾਵੇਗਾ। ਪਟਾਕਾ ਦੁਕਾਨਾਂ ਵਿੱਚ ਪਾਣੀ, ਰੇਤਾ ਤੇ ਅੱਗ ਬੁਝਾਊ ਯੰਤਰਾਂ ਆਦਿ ਦਾ ਪ੍ਰਬੰਧ ਆਪਣੇ ਪੱਧਰ ’ਤੇ ਰੱਖਿਆ ਜਾਵੇਗਾ।
ਉਨ•ਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ, ਤੰਗ ਥਾਂ ਜਾਂ ਹੋਰ ਖੇਤਰਾਂ (ਜਿਵੇਂ ਕਿ ਮੰਤਰਾਲਾ, ਵਾਤਾਵਰਨ, ਜੰਗਲਾਤ, ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ) ਜਾਂ ਹੋਰ ਕੋਈ ਖੇਤਰ ਜਿਹੜਾ ਸਮਰੱਥ ਅਧਿਕਾਰੀ ਵੱਲੋਂ ਅਵਾਜ਼ ਵਰਜਿਤ ਜ਼ੋਨ ਐਲਾਨਿਆ ਗਿਆ ਹੋਵੇ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦਾ ਡਿਪੂ ਅਤੇ ਇੰਡੀਅਨ ਐਕਰੈਲਿਕ ਲਿਮਿਟਡ ਪਲਾਂਟ ਦੇ 500 ਮੀਟਰ ਦੇ ਘੇਰੇ ਵਿੱਚ ਪਟਾਖੇ ਚਲਾਉਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 ਵਜੇ ਤੋਂ ਬਾਅਦ ਕੋਈ ਵੀ ਵਿਅਕਤੀ ਪਟਾਕੇ ਨਹੀਂ ਚਲਾਏਗਾ। ਇਹ ਹੁਕਮ 25 ਦਸੰਬਰ, 2012 ਤੱਕ ਲਾਗੂ ਰਹਿਣਗੇ, ਹੁਕਮ ਦੀ ਉ¦ਘਣਾ ਕਰਨ ਵਾਲੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger