ਸ਼ਾਹਕੋਟ ਪੁਲਿਸ ਵੱਲੋਂ ਚੋਰੀ ਦੀ ਚਾਹ ਪੱਤੀ ਦੇ ਪੰਜ ਬੈਗਾਂ ਸਮੇਤ 11 ਔਰਤਾਂ ਕਾਬੂ

Wednesday, October 31, 20120 comments


ਸ਼ਾਹਕੋਟ, 31 ਅਕਤੂਬਰ (ਏ.ਐਸ.ਅਰੋੜਾ) ਸਥਾਨਕ ਪੁਲਿਸ ਵੱਲੋਂ ਐਸ.ਐਸ.ਪੀ ਦਿਹਾਤੀ ਜਲੰਧਰ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਮੁੱਖ ਰੱਖਦਿਆ ਵੱਖ-ਵੱਖ ਘਟਨਾਵਾਂ ਨੂੰ ਰੋਕਣ ਲਈ ਦਿੱਤੇ ਗਏ ਦਿਸ਼ਾਂ ਨਿਰਦੇਸ਼ਾ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ 11 ਔਰਤਾਂ ਨੂੰ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਕਾਰਣ ਸ਼ਾਹਕੋਟ ਥਾਣੇ ਦੇ ਏ.ਐਸ.ਆਈ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਂ ਸ਼ਹਿਰ ਵਿੱਚ ਗਸ਼ਤ ਕਰ ਰਹੇ ਸਨ ਕਿ ਮੋਗਾ ਰੋਡ ਚੁੰਗੀ ਨੇੜੇ ਕੁੱਝ ਔਰਤਾਂ ਇੱਕ ਸਾਈਡ ‘ਤੇ ਬੈਠੀਆ ਸਨ, ਜਿਨ•ਾਂ ਪਾਸ ਵੱਡੇ-ਵੱਡੇ 5 ਬੈਗ ਸਨ । ਉਨ•ਾਂ ਵਿੱਚੋਂ ਇੱਕ ਔਰਤ ਰਸਤੇ ਤੋਂ ਲੰਘਣ ਵਾਲੇ ਟਰੱਕਾਂ ਨੂੰ ਰੁਕਣ ਦਾ ਇਸ਼ਾਰਾਂ ਕਰ ਰਹੀ ਸੀ । ਉਨ•ਾਂ ਦੱਸਿਆ ਕਿ ਸ਼ੱਕ ਪੈਣ ‘ਤੇ ਪੁਲਿਸ ਟੀਮ ਵੱਲੋਂ ਉੱਕਤ ਔਰਤਾਂ ਪਾਸ ਪਏ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਉਨ•ਾਂ ਵਿੱਚ ਵੱਖ-ਵੱਖ ਕੰਪਨੀਆ ਦੇ ਚਾਹ ਪੱਤੀ ਦੇ ਪੈਕਟ ਸਨ । ਸਖਤੀ ਨਾਲ ਪੁੱਛਣ ‘ਤੇ ਉਨ•ਾਂ ਮੰਨਿਆ ਕਿ ਉਹ ਇਹ ਚਾਹ ਪੱਤੀ ਸਲੈਚਾ ਰੋਡ ਵਿਖੇ ਇੱਕ ਕਰਿਆਣੇ ਦੇ ਗੋਦਾਮ ਵਿੱਚੋਂ ਚੋਰੀ ਕਰਕੇ ਲਿਆਈਆ ਹਨ । ਉਨ•ਾਂ ਦੱਸਿਆ ਕਿ ਉੱਕਤ ਸਾਰੀਆਂ ਔਰਤਾਂ ਨੂੰ ਮੌਕੇ ‘ਤੇ ਹੀ ਚੋਰੀ ਦੀ ਚਾਹ ਪੱਤੀ ਸਮੇਂਤ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁੱਛ-ਗਿੱਛ ਦੌਰਾਨ ਉਨ•ਾਂ ਦੀ ਪਹਿਚਾਣ ਬੰਤੀ ਪਤਨੀ ਭੋਪਾ, ਬੰਤੀ ਪਤਨੀ ਰਾਜੂ, ਸਕੀਨਾ ਪਤਨੀ ਹਰਮੇਸ਼, ਸਪਨਾ ਪਤਨੀ ਅਸੋ, ਨੋਰਤੀ ਪਤਨੀ ਨਿਕਾ, ਹੇਮਾ ਪਤਨੀ ਰਵੀ, ਗੀਤਾ ਪਤਨੀ ਰਾਮ, ਹਸੀਨਾ ਪਤਨੀ ਸੇਟੀ, ਰੂਮਾ ਪਤਨੀ ਜਰਨੈਲ, ਘੁਮਰੀ ਪਤਨੀ ਰਾਕੇਸ਼, ਸਲੋਚਨਾ ਪਤਨੀ ਜਰਨੈਲ ਸਾਰੀਆਂ ਵਾਸੀ ਗਲੀ ਨੰਬਰ-5 ਪੱਤੀ ਰੋਡ ਬਰਨਾਲਾ ਵਜੋਂ ਹੋਈ ਹੈ । ਉਨ•ਾਂ ਦੱਸਿਆ ਕਿ ਬੈਗਾਂ ਦੀ ਜਾਂਚ ਦੌਰਾਨ ਉਨ•ਾਂ ਵਿੱਚੋਂ 121 ਕਿਲੋਂਗ੍ਰਾਮ ਚਾਹ ਪੱਤੀ ਪਾਈ ਗਈ । ਦੋਸ਼ੀ ਔਰਤਾਂ ਵਿਰੁੱਧ ਮੁਕੱਦਮਾ ਨੰ: 180 ਜੁਰਮ 379/411 ਆਈ.ਪੀ.ਸੀ ਐਕਟ ਤਹਿਤ ਕੇਸ ਦਰਜ ਕਰਕੇ ਨਕੋਦਰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ• ਭੇਜ ਦਿੱਤਾ ਗਿਆ ਹੈ । 

ਸ਼ਾਹਕੋਟ ਪੁਲਿਸ ਵੱਲੋਂ ਚਾਹ ਪੱਤੀ ਚੋਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੀਆਂ ਔਰਤਾਂ ਚੋਰੀ ਦੇ ਸਮਾਨ ਸਮੇਤ ਪੁਲਿਸ ਪਾਰਟੀ ਨਾਲ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger