ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਇਸ ਵਿੱਤੀ ਸਾਲ ਦੌਰਾਨ 93 ਕਰੋੜ ਰੁਪਏ ਖਰਚ ਕੀਤੇ ਜਾਣਗੇ-ਚਰਨਜੀਤ ਸਿੰਘ ਅਟਵਾਲ

Wednesday, October 31, 20120 comments


ਲੁਧਿਆਣਾ 31ਅਕਤੂਬਰ (ਸਤਪਾਲ ਸੋਨੀ)ਪੰਜਾਬ ਸਰਕਾਰ ਵੱਲੋਂ ਡੇਅਰੀ ਧੰਦੇ ਨੂੰ ਪ੍ਰਫੁੱਲਤ ਕਰਨ ਅਤੇ ਮਿਆਰੀ ਤੇ ਸਵੱਛ ਦੁੱਧ ਉਤਪਾਦਨ ਦੇ ਬੁਨਿਆਦੀ ਢਾਂਚੇ ਨੁੰ ਮਜ਼ਬੂਤ ਬਨਾਉਣ ਲਈ ਇਸ ਵਿੱਤੀ ਸਾਲ ਦੌਰਾਨ 93 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਪਿੰਡ ਸਹਾਰਨ ਮਾਜਰਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 31ਵੇਂ ਬੋਨਸ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ‘ਤੇ ਸ. ਅਟਵਾਲ ਨੇ 119 ਦੁੱਧ ਉਤਪਾਦਕਾਂ ਨੂੰ 1.94 ਲੱਖ ਰੁਪਏ ਬੋਨਸ ਵੱਜੋਂ ਵੰਡੇ। ਸ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 50 ਕਰੋੜ ਰੁਪਏ ਰਾਜ ਵਿੱਚ ਸਥਿਤ ਮਿਲਕ ਪਲਾਂਟਾਂ ਦੇ ਆਧੁਨਿਕੀਕਰਣ, 24 ਕਰੋੜ ਮਿਆਰੀ ਤੇ ਸਵੱਛ ਦੁੱਧ ਉਤਪਾਦਨ ਦੇ ਬੁਨਿਆਦੀ ਢਾਂਚੇ ਨੁੰ ਮਜ਼ਬੂਤ ਬਨਾਉਣ ਅਤੇ 19 ਕਰੋੜ ਰੁਪਏ ਪੰਜਾਬ ਡੇਅਰੀ ਵਿਕਾਸ ਬੋਰਡ ਨੂੰ ਮਜ਼ਬੂਤ ਕਰਨ ਤੇ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨ ਡੇਅਰੀ ਫ਼ਾਰਮਿੰਗ ਦੇ ਸਹਾਇਕ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਣਕ-ਝੋਨੇ ਦੀ ਫ਼ਸਲ ਦਾ ਧੰਦਾ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਅਤੇ ਡੇਅਰੀ ਫ਼ਾਰਮਿੰਗ ਤੋਂ ਲਾਭਦਾਇਕ ਹੋਰ ਕੋਈ ਸਹਾਇਕ ਧੰਦਾ ਨਹੀਂ ਹੈ। ਉਹਨਾਂ ਕਿਹਾ ਕਿ ਬੈਂਕਾਂ ਵੱਲੋਂ ਦੁੱਧ ਉਤਪਾਦਕਾਂ ਨੂੰ ਦੁੱਧ ਉਤਪਾਦਨ ਵਿੱਚ ਵਾਧਾ ਕਰਨ ਲਈ ਕਰਜ਼ੇ ਦਿੱਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਇਹ ਕਰਜ਼ੇ ਲੈਣ ਉਪਰੰਤ ਰਾਸ਼ੀ ਨੁੰ ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ‘ਤੇ ਹੀ ਖਰਚ ਕੀਤਾ ਜਾਣਾ ਚਾਹੀਦਾ ਹੈ।  ਉਹਨਾਂ ਪਿੰਡ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਲਗਾਤਾਰ 31 ਸਾਲਾਂ ਤੋਂ ਮੁਨਾਫ਼ਾ ਵੰਡਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸਹਿਕਾਰੀ ਸਭਾ ਦੇ ਸਮੂਹ ਮੈਨੂੰ ਵਧਾਈ ਦਿੱਤੀ।   ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ‘ਤੇ ਵਿਸ਼ਵਾਸ ਪ੍ਰਗਟ ਕਰਕੇ ਰਾਜ ਵਿੱਚ ਮੁੜ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸਥਾਪਿਤ ਕੀਤੀ ਹੈ ਅਤੇ ਇਹਨਾਂ ਪੰਜ ਸਾਲਾਂ ਦੌਰਾਨ ਵੀ ਰਾਜ ਸਰਕਾਰ ਲੋਕਾਂ ਵੱਲੋਂ ਪ੍ਰਗਟਾਏ ਗਏ ਵਿਸ਼ਵਾਸ ‘ਤੇ ਪਹਿਰਾ ਦਿੰਦੇ ਹੋਏ ਉਹਨਾਂ ਦੀਆਂ ਆਸਾਂ ਤੇ ਖਰਾ ਉਤਰੇਗੀ। ਉਹਨਾਂ ਇਲਾਕੇ ਦੇ ਲੋਕਾਂ ਨੂੰ ਧੜੇਬੰਦੀਆਂ ਖਤਮ ਕਰਕੇ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਰਾਜ ਦੇ ਸਰਬ-ਪੱਖੀ ਵਿਕਾਸ ਲਈ ਸਰਕਾਰ ਨੂੰ ਸਹਿਯੋਗ ਦੇਣ। ਸ. ਅਟਵਾਲ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਪੱਧਰ ਵਿੱਚ ਮਜ਼ਬੂਤੀ ਲਿਆ ਕੇ ਹੀ ਸਹੀ ਅਰਥਾਂ ਵਿੱਚ ਉਚੇਰੀ ਸਿੱਖਿਆ ਕਾਮਯਾਬ ਹੋ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ 75 ਹਜ਼ਾਰ ਤੋਂ ਵਧੇਰੇ ਅਧਿਆਪਕ ਭਰਤੀ ਕੀਤੇ ਗਏ ਹਨ ਅਤੇ ਬੁਨਿਆਦੀ ਢਾਂਚਾ ਵੀ ਮਜ਼ਬੂਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀ, ਸਨਅਤਕਾਰ, ਸਵੈ-ਸੇਵੀ ਅਤੇ ਸਮਾਜ ਸੇਵੀ ਸੰਸਥਾਵਾਂ ਪ੍ਰਾਇਮਰੀ ਸਕੂਲਾਂ ਨੂੰ ਅਪਨਾਉਣ ਲਈ ਅੱਗੇ ਆਉਣ ਤਾਂ ਜਂੋ ਇਹਨਾਂ ਸਕੂਲਾਂ ਵਿੱਚ ਪੜ•‘ ਰਹੇ ਗਰੀਬ ਬੱਚੇ ਵਿੱਦਿਆ ਹਾਸਲ ਕਰਕੇ ਦੇਸ਼ ਦੇ ਚੰਗੇ ਸ਼ਹਿਰੀ ਬਣ ਸਕਣ ਅਤੇ ਭਾਰਤ ਦੇ ਨਵ-ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣ। ਸ. ਅਟਵਾਲ ਨੇ ਪਿੰਡ ਦੀ ਪੰਚਾਇਤ ਦੀ ਮੰਗ ਤੇ ਪਾਣੀ ਦੇ ਨਿਕਾਸ ਲਈ 1.50 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਤੋਂ ਮੋਮਨਾਬਾਦ ਤੱਕ ਸੜਕ ਦੇ ਰਹਿੰਦੇ ਟੋਟੇ ਨੂੰ ਬਨਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਰਘਵੀਰ ਸਿੰਘ ਸਹਾਰਨ ਮਾਜਰਾ ਮੈਂਬਰ ਐਸ.ਜੀ.ਪੀ.ਸੀ ਤੇ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਲੁਧਿਆਣਾ, ਸ੍ਰੀ ਐਸ.ਆਰ.ਸੈਣੀ ਜਨਰਲ ਮੈਨੇਜਰ ਮਿਲਕ ਪਲਾਂਟ ਲੁਧਿਆਣਾ, ਸ੍ਰੀ ਗੁਰਦਿੱਤ ਸਿੰਘ ਰਾਏ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀ ਸੰਜੀਵ ਪੁਰੀ ਪ੍ਰਧਾਨ ਨਗਰ ਕੌਂੋਸਲ ਮਲੌਦ, ਸਰਪੰਚ ਸ੍ਰ. ਗੁਰਪ੍ਰੀਤ ਸਿੰਘ, ਸ੍ਰੀ ਸੁਰਿੰਦਰ ਸਿੰਘ ਇੰਸਪੈਕਟਰ ਵੇਰਕਾ ਮਿਲਕ ਪਲਾਂਟ, ਸਾਬਕਾ ਸਰਪੰਚ ਮਲਕੀਤ ਸਿੰਘ ਤੇ ਮਹਿੰਦਰ ਸਿੰਘ, ਜੱਥੇਦਾਰ ਜ਼ੋਰਾ ਸਿੰਘ, ਸੁਖਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਪ੍ਰਿਤਪਾਲ ਸਿੰਘ ਅਤੇ ਇਲਾਕੇ ਦੇ ਸਰਪੰਚ ਤੇ ਪੰਚ ਹਾਜ਼ਰ ਸਨ।


ਫੋਟੋ ਕੈਪਸ਼ਨ (ਫ਼ੋਟੋ ਨੰ: 1) ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਪਿੰਡ ਸਹਾਰਨ ਮਾਜਰਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 31ਵੇਂ ਬੋਨਸ ਵੰਡ ਸਮਾਰੋਹ ਦੌਰਾਨ ਲਾਭਪਾਤਰੀਆਂ ਨਾਲ ਖੜੇ ਦਿਖਾਈ ਦੇ ਰਹੇ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger