ਬਰੇਤੀ ਕੱਢਣ ਵਾਲਿਆਂ ਨੂੰ ਐਸ. ਐਚ. ਓ ਟੱਲੇਵਾਲ ਨੇ ਟਰਾਲੀਆਂ ਸਮੇਤ ਕਾਬੂ ਕਰ ਕੀਤੀ ਕਾਰਵਾਈ

Wednesday, October 31, 20120 comments


ਭਦੌੜ  ਅਕਤੂਬਰ (ਸਾਹਿਬ ਸੰਧੂ) ਮੀਡੀਆ ਦੁਆਰਾ ਨਹਿਰ ਵਿੱਚੋਂ ਅੰਨੇਵਾਹ ਬਰੇਤੀ ਕੱਢੇ ਜਾਣ ਦੇ ਮਾਮਲੇ ਨੂੰ ਨਸ਼ਰ ਕਰਨ ਦੇ ਬਆਦ ਅਖੀਰ ਨਹਿਰੀ ਵਿਭਾਗ ਨੇ ਆਪਣੀ ਕੁੰਭਕਰਨੀ ਨੀਂਦ ਤਿਆਗਦਿਆਂ ਬਰੇਤੀ ਕੱਢਣ ਵਾਲੀਆਂ ਟਰਾਲੀਆਂ ਨੂੰ ਥਾਣੇ ਬੰਦ ਕਰਵਾਇਆ।  ਮਿਲੀ ਜਾਣਕਾਰੀ ਅਨੁਸਾਰ ਐਸ. ਐਚ. ਓ ਟੱਲੇਵਾਲ ਗੁਰਭਜ਼ਨ ਸਿੰਘ ਨੇ ਸਿੰਚਾਈ ਵਿਭਾਗ ਦੇ ਸ਼ਹਿਣਾ ਅਤੇ ਰਾਮਪੁਰਾ ਡਵੀਜ਼ਨ ਦੇ ਐਸ. ਡੀ. ਓ ਸੁਖਬੀਰ ਸਿੰਘ ਦੀ ਸਕਾਇਤ ਤੇ ਬਰੇਤੀ ਕੱਢ ਰਹੇ ਨਾਜ਼ਰ ਸਿੰਘ ਪੁੱਤਰ ਚੰਦਰ ਸਿੰਘ, ਚਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੋਨੋਂ ਚੰਨਣਵਾਲ ਵਾਸੀ ਅਤੇ ਚਾਂਦੀ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਗਹਿਲਾਂ ਨੂੰ ਬਰੇਤੀ ਦੀਆਂ ਭਰੀਆਂ ਟਰਾਲੀਆਂ ਸਮੇਤ ਕਾਬੂ ਕਰਕੇ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਖਿਲਾਫ ਮੁੱਕਦਮਾ ਨੰ 57 ਧਾਰਾ 3 ਪੀ. ਡੀ. ਪੀ. ਪੀ ਐਕਟ 1984 ਦੇ ਅਧੀਨ ਦਰਜ਼ ਕਰ ਲਿਆ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger