ਨਾਭਾ ਵਿਖੇ ਮਨਾਇਆ ਈਦ-ਉਲ-ਜੁਹਾ ਦਾ ਤਿਉਹਾਰ

Saturday, October 27, 20120 comments


ਨਾਭਾ, 27 ਅਕਤੂਬਰ (ਜਸਬੀਰ ਸਿੰਘ ਸੇਠੀ) -ਅੱਜ ਸਮੁੱਚੇ ਮੁਸਮਿਲ ਭਾਈਚਾਰੇ ਵੱਲੋਂ ਸਥਾਨਕ ਈਦਗਾਹ ਵਿਖੇ ਈਦ-ਉਲ-ਜੁਹਾ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਮੌਕੇ ਮੁਸਲਿਮ ਭਾਈਚਾਰੇ ਨੇ ਇੱਕ ਦੂਜੇ ਦੇ ਗਲੇ ਮਿਲ ਈਦ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਹਲਕੇ ਦੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵੱਲੋਂ ਵੀ ਈਦਗਾਹ ਵਿੱਚ ਪਹੁੰਚ ਕੇ ਇਸ ਖੁਸੀ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਜਿੱਥੇ ਹਨੀਫ ਮੁਹੰਮਦ ਭੋਲਾ ਜਨਰਲ ਸਕੱਤਰ ਅਤੇ ਸੁਾਜ ਅਲੀ ਪ੍ਰਧਾਨ ਪੰਜਾਬ ਮੁਸਲਿਮ ਵੈਲਫੇਅਰ ਰਜਿ: ਕੌਸਲ ਨੇ ਆਏ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਉਥੇ ਕਿਸੇ ਵੀ ਪਾਰਟੀ ਨਾਲ ਸਬੰਧਤ ਕੋਈ ਵੀ ਉੱਚ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਭਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਗਈ। ਹਨੀਫ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਰਾਜਨੀਤਿਕ ਲੋਕ ਮੁਸਲਿਮ ਭਾਈਚਾਰੇ ਨਾਲ ਕੇਵਲ ਵੋਟ ਦੇ ਹੀ ਰਾਜਨੀਤੀ ਕਰਦੇ ਹਨ ਅੱਜ ਈਦ ਦੇ ਮੌਕੇ ਕਿਸੇ ਵੀ ਉੱਚ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਇਹ ਗੱਲ ਸਾਬਤ ਹੁੰਦੀ ਹੈ ਕਿ ਭਾਈਚਾਰੇ ਨੂੰ ਕੇਵਲ ਮਤਲਬ ਵੇਲੇ ਹੀ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਅਲੋਹਰਾਂ ਸਰਪੰਚ, ਜਗਜੀਤ ਸਿੰਘ ਦੁਲੱਦੀ ਜਰਨਲ ਸਕੱਤਰ ਕਾਂਗਰਸੀ ਦਿਹਾਤੀ ਪਟਿਆਲਾ, ਇਰਫਾਨ ਖਾਨ ਪ੍ਰਧਾਨ ਸਹਿਰੀ ਐਸ.ਓ.ਆਈ, ਚਰਨਜੀਤ ਸਿੰਘ ਬਾਤਿਸ ਸਿਆਸੀ ਸਕੱਤਰ ਵਿਧਾਇਕ ਨਾਭਾ, ਗੁਰਵਿੰਦਰ ਸਿੰਘ ਵਿਰਕ ਵਾਇਸ ਪ੍ਰਧਾਨ ਟਰੱਕ ਯੂਨੀਅਨ, ਗੁਰਪ੍ਰੀਤ ਸਿੰਘ ਧਰਮਸੋਤ, ਅਨਵਰ ਖਾਨ, ਮਕਬੂਲ ਅਹਿਮਦ, ਲਾਲੂ ਖਾਨ, ਸੌਕਤ ਅਲੀ, ਮਸਤਾਕ ਅਲ ਕਿੰਗ, ਯਾਸਮੀਨ ਖਾਨ, ਸਕੀਲ ਮੁਹੰਮਦ, ਸਬੀਰ ਮੁਹੰਮਦ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਸ਼ਾਮਲ ਸੀ। 

ਨਾਭਾ ਵਿਖੇ ਈਦ-ਉਲ-ਜੁਹਾ ਦੇ ਤਿਉਹਾਰ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਮੁਸਲਿਮ ਭਾਈਚਾਰੇ ਨੂੰ ਵਧਾਈਆਂ ਦਿੰਦੇ ਹੋਏ। ਫੋਟੋ: ਜਸਬੀਰ ਸਿੰਘ ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger