ਕਿਸਾਨ ਯੂਨੀਅਨ ਆਗੂਆਂ ਵੱਲੋਂ ਭਦੌੜ ਦੇ ਅੱਠ ਆੜਤੀਆਂ ਨੂੰ ਵੱਧ ਝੋਨਾ ਤੋਲਦੇ ਫੜਨ ਦਾ ਦਾਅਵਾ

Saturday, October 27, 20120 comments


ਸ਼ਹਿਣਾ/ਭਦੌੜ 27 ਅਕਤੂਬਰ (ਸਾਹਿਬ ਸੰਧੂ) ਦੇਰ ਰਾਤ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਕਿਸਾਨ ਆਗੂਆਂ ਵੱਲੋਂ ਅਨਾਜ਼ ਮੰਡੀ ਭਦੌੜ ਦਾ ਦੌਰਾ ਕਰ 8 ਆੜਤੀਆਂ ਨੂੰ ਝੋਨੇ ਦਾ ਵੱਧ ਤੋਲ ਕਰਦੇ ਹੋਏ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਿਸ ਵਿੱਚ ਕਿਸਾਨ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਦੇ ਵਾਇਸ ਚੈਅਰਮੈਨ ਨੂੰ ਵੀ ਵੱਧ ਤੋਲਣ ਦੇ ਮਾਮਲੇ ਵਿੱਚ ਸ਼ਾਮਿਲ ਦੱਸਦਿਆ।
                                     ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਸ਼ੇਰ ਸਿੰਘ ਅਤੇ ਜਿਲ•ਾ ਪ੍ਰਧਾਨ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੇ ਦੇਰ ਰਾਤ ਅਨਾਜ਼ ਮੰਡੀ ਭਦੌੜ ਦਾ ਦੌਰਾ ਕੀਤਾ। ਕਿਸਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਮੰਡੀ ਵਿੱਚ ਲੱਗੇ ਆੜਤੀਆਂ ਦੇ ਤੋਲਾਂ ਦਾ ਜਦ ਤੋਲ ਚੈਕ ਕੀਤਾ ਤਾਂ ਕੁਲਵੰਤ ਰਾਏ ਦੀ ਦੁਕਾਨ ਤੇ 500, ਕੇਵਲ ਸਿੰਘ ਮਝੈਲ ਦੇ ਕੰਢੇ ਤੇ 600 ਅਤੇ ਦੂਸਰੇ ਕੰਢੇ ਤੋਂ 500, ਕੁਲਦੀਪ ਸਿੰਘ ਤੋਂ 300, ਰਜਿੰਦਰ ਕੁਮਾਰ ਤੋਂ 300, ਰਮੇਸ਼ ਕੁਮਾਰ ਮੋਹਨ ਲਾਲ ਤੋਂ 500, ਜਵਾਹਰ ਲਾਲ ਤੋਂ 500, ਪੱਪੂ ਦਾਨੇ ਕਾ ਤੋਂ 700 ਅਤੇ ਮਾਰਕੀਟ ਕਮੇਟੀ ਭਦੌੜ ਦੇ ਵਾਇਸ ਚੈਅਰਮੈਨ ਸ਼ਤੀਸ ਕੁਮਾਰ ਜਨਤਾ ਵਾਲੇ ਦੇ ਕੰਢੇ ਤੋਂ 200 ਗ੍ਰਾਮ ਪ੍ਰਤੀ ਗੱਟਾ ਜਿਆਦਾ ਤੋਲ ਹੁੰਦਾ ਫੜਿ•ਆ ਗਿਆ। ਕਿਸਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਉਕਤ ਆੜਤੀਆਂ ਵੱਲੋਂ ਜਿਆਦਾ ਤੋਲ ਕੇ ਕਿਸਾਨਾਂ ਨਾਲ ਲੁੱਟ ਕੀਤੀ ਜਾ ਰਹੀ ਸੀ। ਕਿਸਾਨ ਯੂਨੀਅਨ ਆਗੂਆਂ ਨੇ ਆਖਿਆ ਕਿ ਤੁਰੰਤ ਇਹ ਲਿਖਤੀ ਮਾਮਲਾ ਮਾਰਕੀਟ ਕਮੇਟੀ ਦੇ ਸੈਕਟਰੀ ਜ਼ਸਨਦੀਪ ਸਿੰਘ ਦੇ ਧਿਆਨ ਵਿੱਚ ਲਿਆ ਕੇ ਉਕਤ ਆੜਤੀਆਂ ਦੇ ਲਾਇਸੰਸ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਯੂਨੀਅਨ ਆਗੂਆਂ ਨੇ ਆਖਿਆ ਕਿ ਜ਼ੇਕਰ ਉਕਤ ਆੜਤੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਉਹਨਾਂ ਦੀਆਂ ਜੱਥੇਬੰਦੀਆਂ ਸੰਘਰਸ ਕਰਨਗੀਆਂ। ਇਸ ਦੌਰਾਨ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਸਾਨਾਂ ਨੂੰ ਵਿਸਵਾਸ ਦਿਵਾਇਆ ਕਿ ਉਕਤ ਆੜਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦ ਮਾਰਕੀਟ ਕਮੇਟੀ ਦੇ ਚੈਅਰਮੈਨ ਭੋਲਾ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੰਡੀ ਵਿੱਚ ਹੇਰਫੇਰ ਕਰ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਆੜਤੀਏ ਨੂੰ ਬਖ਼ਸ਼ਿਆ ਨਹੀ ਜਾਵੇਗਾ। ਇਸ ਮੌਕੇ ਹਰਦੇਵ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਬਲੌਰ ਸਿੰਘ, ਪ੍ਰਗਟ ਸਿੰਘ, ਹਰਪਾਲ ਸਿੰਘ, ਅਜ਼ਮੇਰ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger