ਸਰੀਰਦਾਨੀ ਨਿਰਮਲ ਸਿੰਘ ਬਿ¤ਲੂ ਨੂੰ ਸ਼ਰਧਾਂਜਲੀ ਭੇਟ

Wednesday, October 31, 20120 comments


ਭਦੌੜ  ਅਕਤੂਬਰ (ਸਾਹਿਬ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਵਰਕਰ ਸਰੀਰ ਦਾਨੀ ਨਿਰਮਲ ਸਿੰਘ ਉਰਫ਼ ਬਿਲੂ ਸਰਪੰਚ ਨਮਿਤ ਵਿਸ਼ਾਲ ਸ਼ਰਧਾਂਜਲੀਆਂ ਸਮਾਗਮ ਬਿਨਾਂ ਕਿਸੇ ਧਾਰਮਿਕ ਰਸਮ ਤੋਂ ਜਿੰਮੀ ਹਾਲ ਸ਼ਹੀਦ ਬਾਬਾ ਜੰਗ ਸਿੰਘ ਪਾਰਕ ਮਹਿਲ ਕਲਾਂ ਵਿਖੇ ਹੋਇਆ। ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਾਥੀ ਬਿ¤ਲੂ ਦੀਆਂ ਕਿਸਾਨਾਂ ਦੇ ਸੰਘਰਸ਼ਾਂ ਅਤੇ ਲੋਕ ਪਖੀ ਲਹਿਰਾ ਪ੍ਰਤੀ ਨਿਭਾਈਆਂ ਅਣਥ¤ਕ ਸੇਵਾਵਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ ਰਹੇਗਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਰਨਾਲਾ ਅਤੇ ਮਾ: ਰਾਜਿੰਦਰ ਭਦੌੜ ਨੇ ਸਰੀਰਦਾਨੀ ਦੀ ਮਹ¤ਤਤਾ ਬਾਰੇ ਜਾਗਰੂਕ ਕੀਤਾ। ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦਤ, ਜਥੇ ਅਜਮੇਰ ਸਿੰਘ, ਸਮਾਜ ਸੇਵੀ ਯਸ਼ਪਾਲ ਸਰੀਹਾ, ਮਾ: ਪ੍ਰੇਮ ਕੁਮਾਰ, ਤਰਕਸ਼ੀਲ ਆਗੂ ਦਲਬੀਰ ਸਿੰਘ ਕਟਾਣੀ, ਹੇਮ ਰਾਜ ਸਟੈਨੋ, ਗੁਲਜ਼ਾਰ ਸਿੰਘ, ਸਰਪੰਚ ਹਰਭੁਪਿੰਦਰ ਸਿੰਘ ਲਾਡੀ, ਕਮਿ¤ਕਰ ਸਿੰਘ ਸੋਢਾ, ਬਾਬਾ ਸ਼ੇਰ ਸਿੰਘ, ਅਮਰ ਸਿੰਘ ਛੀਨੀਵਾਲ, ਕੁਲਵੰਤ ਸਿੰਘ ਲੋਹਗੜ•, ਵਜ਼ੀਰ ਚੰਦ ਵਜੀਦਕੇ, ਰੂਬਲ ਗਿਲ ਕੈਨੇਡਾ, ਮਲਕੀਤ ਸਿੰਘ ਈਨਾ, ਗੁਲਾਬ ਸਿੰਘ ਔਲਖ, ਚੇਅਰਮੈਨ ਟਰਸਟ ਰਾਜਾ ਰਾਹਲ, ਡਾ: ਗੁਰਨਿੰਦਰ ਸਿੰਘ ਮਾਲਵਾ, ਦਰਸ਼ਨ ਸਿੰਘ ਰਾਏਸਰ, ਗਿਆਨੀ ਕਰਮ ਸਿੰਘ, ਪੰਚ ਮੰਗਤ ਸਿੰਘ ਸਿਧੂ, ਕੁਲਵੰਤ ਸਿੰਘ ਫ਼ੌਜੀ, ਬਲਦੇਵ ਸਿੰਘ ਕੁਰੜ, ਨੰਬਰਦਾਰ ਨਛਤਰ ਸਿੰਘ ਸਿਧੂ, ਗੁਰਦੀਪ ਸਿੰਘ ਟਿਵਾਣਾ, ਨਿਰਭੈ ਸਿੰਘ ਛੀਨੀਵਾਲ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger