ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ: 2011 ਲਈ ਆਰਡੀਨੈਂਸ ਜਾਰੀ ਕਰਨ ਦੀ ਮੰਗ

Wednesday, October 31, 20120 comments


ਅੰਮਿਰਤਸਰ  31 ਅਕਤੂਬਰਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ: 2011 ਸੰਬੰਧੀ ਫੌਰੀ ਆਰਡੀਨੈਂਸ ਜਾਰੀ ਕਰਨ ਦੀ ਮੰਗ ਕੀਤੀ ਹੈ। ਮੁ¤ਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਭਾਸ਼ਾ ਤੇ ਸਿ¤ਖਿਆ ਮੰਤਰੀ  ਸ.. ਸਿਕੰਦਰ ਸਿੰਘ ਮਲੂਕਾ,ਨੂੰ ਲਿਖੇ ਪ¤ਤਰ ਵਿਚ ਡਾ. ਗੁਮਟਾਲਾ ਨੇ ਕਿਹਾ ਕਿ ਪਿਛਲੇ ਸਾਲ ਗਿਆਰਾਂ ਅਕਤੂਬਰ (11-10-2012) ਨੂੰ ਉਸ ਸਮੇਂ ਦੇ ਸਿ¤ਖਿਆ ਮੰਤਰੀ ਸ. ਸੇਵਾ ਸਿੰਘ  ਸੇਖਵਾਂ  ਦਾ ਬਿਆਨ ਆਇਆ ਸੀ ਕਿ ਹਰੇਕ ਪਿੰਡ ਵਿਚ ਲਾਇਬਰੇਰੀ ਸਤਾਪਤ ਕਰਨ ਲਈ ਚੌਣਾਂ ਤੋਂ ਪਹਿਲਾਂ ਇਸ ਬਿਲ ਨੂੰ ਲਾਗੂ ਕਰਨ ਲਈ ਆਰਡੀਨੈਂਸ ਜਾਰੀ ਕਰ ਦਿ¤ਤਾ ਜਾਵੇਗਾ ਪਰ ਇਸ ਬਿਆਨ ਨੂੰ ਸਾਲ  ਤੋਂ ਵ¤ਧ ਦਾ ਸਮਾਂ ਹੋ ਗਿਆ ਹੈ ਨਾ ਤਾਂ ਇਹ ਬਿਲ ਅਸੈਂਬਲੀ ਨੇ ਪਾਸ ਕੀਤਾ ਹੈ ਤੇ ਨਾ ਹੀ ਆਰਡੀਨੈਂਸ ਜਾਰੀ ਹੋਇਆ। ਇਸ ਬਿਆਨ ਵਿਚ ਸ. ਸੇਖਵਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਵ¤ਲੋਂ ਇ¤ਕ ਕੇਂਦਰੀ ਰਾਜ ਪ¤ਧਰੀ ਲਾਇਬਰੇਰੀ, 22 ਜਿਲ•ਾ ਲਾਇਬਰੇਰੀਆਂ, 141 ਬਲਾਕ ਪ¤ਧਰੀ ਲਾਇਬਰੇਰੀਆਂ, 157 ਟਾਊਨ ਲਾਇਬਰੇਰੀਆਂ ਅਤੇ 12,282 ਪਿੰਡ ਪ¤ਧਰੀ ਲਾਇਬਰੇਰੀਆਂ ਸਥਾਪਤ ਕੀਤੀਆਂ ਜਾਣਗੀਆਂ ਤੇ ਇਸ ਕਾਰਜ ਲਈ ਉਸ ਸਮੇਂ ਦੇ ਪੰਜਾਬ ਸਕੂਲ ਸਿ¤ਖਿਆ ਬੋਰਡ ਦੇ ਚੇਅਰਮੈਨ ਦਾ. ਦਲਬੀਰ ਸਿੰਘ ਢਿਲੋਂ ਦੀ ਚੇਅਰਮੈਨਸ਼ਿਪ ਥ¤ਲੇ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਐਡੀਟਰ ਸ. ਸਤਨਾਮ ਸਿੰਘ ਮਾਣਕ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਗੁਰਭਜਨ ਸਿੰਘ ਗਿ¤ਲ, ਪੰਜਾਬ ਲਾਇਬਰੇਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਗਤਾਰ ਸਿੰਘ, ਭਾਸ਼ਾ ਵਿਭਾਗ ਦੀ ਡਾਇਰੈਕਟਰ ਸ਼੍ਰੀ ਮਤੀ ਕੁਲਬੀਰ ਕੌਰ, ਕੇਂਦਰੀ ਲਾਇਬਰੇਰੀ ਪਟਿਆਲਾ ਦੇ ਲਾਇਬਰੇਰੀਅਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਬਰੇਰੀਅਨ ਸ਼੍ਰੀ ਐਚ. ਐਸ ਚੌਪੜਾ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਲਾਇਬਰੇਰੀਅਨ ਸ੍ਰ. ਸੁਖਦੇਵ ਸਿੰਘ ਸ਼ਾਮਲ ਸਨ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger