ਚੀਮਾ ‘ਚ ਕਰਾਇਆ ਸਾਲਾਨਾ ਜੋੜ ਮੇਲਾ

Wednesday, October 31, 20120 comments


ਸ਼ਹਿਣਾ/ਭਦੌੜ 31 ਅਕਤੂਬਰ (ਸਾਹਿਬ ਸੰਧੂ)-ਪਿੰਡ ਚੀਮਾ ਵਿਖੇ ਸੰਤ ਭੋਲਾ ਸਿੰਘ, ਤੋਤਾ ਸਿੰਘ ਅਤੇ ਟਹਿਲ ਸਿੰਘ ਦੀ ਯਾਦ ਨੂੰ ਸਮਰਪਿਤ 56ਵਾਂ ਸਾਲਾਨਾ ਜੋੜ ਮੇਲਾ ਮੌਜ਼ੂਦਾ ਨਿਰਮਲਾ ਡੇਰੇ ਦੇ ਸੇਵਾਦਾਰ ਸੰਤ ਮਖਣ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਜੋੜ ਮੇਲੇ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਧਾਰਮਿਕ ਦੀਵਾਨ ਸਜਾਏ ਗਏ। ਦੋ ਦਿਨ ਢਾਡੀ ਤੇ ਕਵੀਸ਼ਰੀ ਦਰਬਾਰ ਸਮੇਂ, ਭਾਈ ਨਾਇਬ ਸਿੰਘ ਮ¤ਝੂਕੇ, ਜਰਨੈਲ ਸਿੰਘ, ਮੁਖ਼ਤਿਆਰ ਸਿੰਘ ਭੈਣੀ ਮਹਿਰਾਜ, ਸੁਖਦੇਵ ਸਿੰਘ ਭੁਚੋਂ ਕਲਾਂ, ਰਾਜਵਿੰਦਰ ਸਿੰਘ ਮਲੀ, ਭੋਲਾ ਸਿੰਘ ਭੈਣੀ, ਦਰਸ਼ਨ ਸਿੰਘ ਬਰਨਾਲਾ ਤੇ ਨਛਤਰ ਸਿੰਘ ਮੌੜ ਦੇ ਜਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕੀਤੇ। ਇਸ ਸਮੇਂ ਸੰਤ ਬਲਵੀਰ ਸਿੰਘ ਘੁਨੰਸ, ਮ¤ਘਰ ਦਾਸ ਖੁ¤ਡੀ ਕਲਾਂ, ਕੇਵਲ ਕ੍ਰਿਸ਼ਨ, ਗੁਰਮੇਲ ਦਾਸ ਬਰਨਾਲਾ, ਬੁ¤ਧੂ ਰਾਮ ਚੀਮਾ, ਬੂਟਾ ਸਿੰਘ ਵਿਵੇਕ ਆਸ਼ਰਮ, ਗੁਰਮੀਤ, ਵੈਦ ਨਾਜਰ ਸਿੰਘ ਸੁਨਾਮ, ਜਗਾ ਸਿੰਘ ਕਲਾਲ ਮਾਜਰਾ, ਹਾਕਮ ਸਿੰਘ ਗੰਡਾ ਸਿੰਘ ਵਾਲਾ, ਬਾਲ ਕ੍ਰਿਸ਼ਨ ਬਰਨਾਲਾ, ਫ਼ਤਿਹ ਸ਼ੇਰਗਿਲ, ਸੁਖਦੇਵ ਮੁਨੀ ਸੰਘੇੜਾ, ਬੂਟਾ ਸਿੰਘ ਮਲੀਆ ਆਦਿ ਨੇ ਹਾਜ਼ਰੀ ਲਵਾਈ। ਸਟੇਜ ਦੇ ਫ਼ਰਜ਼ ਅਵਤਾਰ ਸਿੰਘ ਭੰਗੂ ਨੇ ਨਿਭਾਏ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger