ਪਿੰਡ ਕੋਹਾੜ ਕਲਾਂ ਦੇ ਹੈਲਥ ਕਲੱਬ ਦਾ ਕੀਤਾ ਉਦਘਾਟਨ

Sunday, October 28, 20120 comments


ਸ਼ਾਹਕੋਟ, 28 ਅਕਤੂਬਰ (ਸਚਦੇਵਾ) ਨਜ਼ਦੀਕੀ ਪਿੰਡ ਕੋਹਾੜ ਕਲਾਂ ਦੇ ਸਰਪੰਚ ਸੰਤੋਖ ਸਿੰਘ ਕੋਹਾੜ ਦੇ ਵੱਡੇ ਭਰਾਂ ਕੁਲਦੀਪ ਸਿੰਘ ਕੋਹਾੜ ਮੈਨੇਜਰ ਹੈੱਡ ਆਫਿਸ ਕੋਅਪ੍ਰੇਟਿਵ ਬੈਂਕ ਜਲੰਧਰ ਵੱਲੋਂ ਆਪਣੀ ਧਰਮਪਤਨੀ ਸਵ. ਮਨਜੀਤ ਕੌਰ ਕੋਹਾੜ ਦੀ ਯਾਦ ਪਿੰਡ ਦੇ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਕੋਹਾੜ ਕਲਾਂ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੂੰ ਹੈਲਥ ਕਲੱਬ ਖੋਲ ਲਈ 1 ਲੱਖ ਰੁਪਏ ਦਾ ਸਮਾਨ ਭੇਟ ਕੀਤਾ ਗਿਆ ਇਸ ਮੌਕੇ ਐਤਵਾਰ ਨੂੰ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਕੋਹਾੜ ਕਲਾਂ ਵਿਖੇ ਹੈਲਥ ਕਲੱਬ ਦਾ ਉਦਘਾਟਨ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਕੀਤਾ ਇਸ ਮੌਕੇ ਜਥੇਦਾਰ ਕੋਹਾੜ ਨੇ ਕਿਹਾ ਕਿ ਸ੍ਰ. ਕੁਲਦੀਪ ਸਿੰਘ ਵੱਲੋਂ ਜਿਥੇ ਆਪਣੀ ਧਰਮਪਤਨੀ ਦੀ ਯਾਦ ਹੈਲਥ ਕਲੱਬ ਖੋਲਿ ਗਿਆ ਹੈ, ਉਥੇ ਉਨਾਂ ਦੇ ਇਸ ਉਪਰਾਲੇ ਨਾਲ ਨੌਜਵਾਨਾਂ ਵੀ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ ਉਨਾਂ ਕਿਹਾ ਪੰਜਾਬ ਸਰਕਾਰ ਦਾ ਉਪਰਾਲਾ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਹੈ ਅਤੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਚੁੱਕਿਆ ਗਿਆ ਬੀੜਾ ਕਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਧ ਚੜਕੇ ਹਿੱਸਾ ਲੈਣਤੇ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਇਸ ਮੌਕੇ ਉਨਾਂ ਹਲਕੇ ਕਰਵਾਏ ਗਏ ਵਿਕਾਸ ਕਾਰਜ਼ਾਤੇ ਵੀ ਚਾਨਣਾ ਪਾਇਆ ਪਿੰਡ ਦੀ ਪੰਚਾਇਤ ਵੱਲੋਂ ਜਥੇਦਾਰ ਕੋਹਾੜ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਕੋਹਾੜ ਮੁਨਸ਼ੀ, ਬਲਕਾਰ ਸਿੰਘ ਚੇਅਰਮੈਨ ਪਸਵਕ ਕਮੇਟੀ ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜ ਕਲਾਂ, ਨਛੱਤਰ ਸਿੰਘ ਮੈਂਬਰ ਪੰਚਾਇਤ, ਜਰਨੈਲ ਸਿੰਘ ਫੌਜੀ, ਪ੍ਰੇਮ ਸਿੰਘ ਬਲਾਕ ਚੇਅਰਮੈਨ ਮਨੁੱਖੀ ਅਧਿਕਾਰ ਮੰਚ, ਜੋਗਿੰਦਰ ਸਿੰਘ ਪਹਿਲਵਾਨ, ਬਲਵੰਤ ਸਿੰਘ ਸਾਬਕਾ ਸਰਪੰਚ, ਪ੍ਰਕਾਸ਼ ਰਾਮ, ਬਲਦੇਵ ਸਿੰਘ (ਦੋਵੇਂ) ਮੈਂਬਰ ਪੰਚਾਇਤ, ਸੁਰਜੀਤ ਸਿੰਘ, ਗੁਰਦੇਵ ਸਿੰਘ (ਦੋਵੇਂ) ਸਾਬਕਾ ਮੈਂਬਰ ਪੰਚਾਇਤ, ਅਮਰਜੀਤ ਸਿੰਘ ਦਿਓਲ, ਰਣਜੋਧ ਸਿੰਘ ਕੋਹਾੜ, ਜਸਕੀਰਤ ਸਿੰਘ ਕੋਹਾੜ, ਗੁਰਬਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਕੁਟੀਆ ਸਾਹਿਬ ਕੋਹਾੜ ਕਲਾਂ, ਅਜੈਬ ਸਿੰਘ ਸਾਬਕਾ ਸਰਪੰਚ, ਗਿਆਨੀ ਸਰਬਨ ਸਿੰਘ ਆਦਿ ਹਾਜ਼ਰ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger