ਨੂੰਹ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਸਹਬਰਾ ਪਰਿਵਾਰ ਨੂੰ ਪੁਲਿਸ ਨੇ ਕੀਤਾ ਕਾਬੂ

Sunday, October 28, 20120 comments


ਸ਼ਹਿਣਾ/ਭਦੌੜ 28 ਅਕਤੂਬਰ (ਸਾਹਿਬ ਸੰਧੂ) ਕਰੀਬ ਅੱਜ਼ ਤੋਂ ਪੰਜ ਮਹੀਨੇ ਪਹਿਲਾਂ ਬਰਨਾਲਾ ਜਿਲ ਦੇ ਪਿੰਡ ਬੱਲੋਕੇ ਵਿਖੇ ਮਿਤੀ 20/05/12 ਨੂੰ ਸਹੁਰੇ ਘਰ ਵਿਖੇ ਇੱਕ ਲੜਕੀ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦਾ ਰਾਜ਼ ਉਸ ਵੇਲੇ ਖੁੱਲਗਿਆ ਜਦ ਮ੍ਰਿਤਕ ਲੜਕੀ ਦੀ ਭੈਣ ਵੱਲੋਂ ਪੋਸਟਮਰਟਮ ਦੀ ਰਿਪੋਟ ਹਾਸ਼ਿਲ ਕਰਨ ਮਗਰੋ ਇਹ ਖੁਲਾਸਾ ਕੀਤਾ ਗਿਆ ਕਿ ਉਸ ਦੀ ਭੈਣ ਦੀ ਮੌਤ ਕਿਸੇ ਬਿਮਾਰੀ ਨਾਲ ਸਗੋ ਜ਼ਹਿਰ ਦੇਣ ਨਾਲ ਹੋਈ ਹੈ। ਇਸ ਰਿਪੋਟ ਤੋਂ ਬਆਦ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਅਗਲੀ ਕਾਰਵਾਈ ਤੇਜ਼ ਕਰਦਿਆਂ ਐਸ. ਐਚ. ਸ਼ਹਿਣਾ ਹਰਵਿੰਦਰ ਸਰਮਾਂ ਨੂੰ ਇਸ ਦੀ ਜਾਂਚ ਕਰਨ ਲਈ ਆਦੇਸ਼ ਦਿੱਤਾ ਗਿਆ ਤੇ ਥਾਣਾ ਮੁੱਖੀ ਨੇ ਇਸ ਰਿਪੋਟ ਨੂੰ ਸਹੀ ਕਰਾਰ ਦਿੰਦਿਆਂ ਮ੍ਰਿਤਕ ਲੜਕੀ ਦੇ ਸਹੁਰਿਆਂ ਖਿਲਾਫ ਕਤਲ ਦਾ ਮੁੱਕਦਮਾ ਦਰਜ਼ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।  ਸ਼ਹਿਣਾ ਪੁਲਿਸ ਨੇ ਪਹਿਲਾ ਇਸ ਕੇਸ ਤੇ 174 ਦੀ ਕਾਰਵਾਈ ਕੀਤੀ ਸੀ। ਜਿਸ ਨਾਲ ਸਹੁਰਾ ਪਰਿਵਾਰ ਅਜ਼ਾਦ ਘੁੰਮ ਰਿਹਾ ਸੀ।
                                 ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 20/05/12 ਨੂੰ ਪਿੰਡ ਬੱਲੋਕੇ ਵਿਖੇ ਗੁਰਮੀਤ ਕੌਰ ਪਤਨੀ ਬਲਕਾਰ ਸਿੰਘ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਤੇ ਸਹੁਰਾ ਪਰਿਵਾਰ ਨੇ ਇਸ ਨੂੰ ਬਿਮਾਰੀ ਨਾਲ ਹੋਈ ਮੌਤ ਦੱਸਿਆ ਸੀ। ਜਦਕਿ ਲੜਕੀ ਪਰਿਵਾਰ ਨੇ ਲੜਕੀ ਦੇ ਕਤਲ ਦੀ ਗੱਲ ਆਖੀ ਸੀ। ਕਤਲ ਦਾ ਖੁਲਾਸਾ ਪੋਸਟਮਰਟਮ ਦੀ ਰਿਪੋਟ ਵਿੱਚ ਹੋਇਆ ਤੇ ਲੜਕੀ ਦੀ ਭੈਣ ਬੇਅੰਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਸ਼ਹਿਣਾ ਪਤਨੀ ਅਜੈਬ ਸਿੰਘ ਅਜੈਬ ਸਿੰਘ ਬੀਹਲਾ ਨੇ ਦੁਬਾਰਾ ਇਸ ਕੇਸ ਨੂੰ ਖੁਲਵਾਇਆ। ਥਾਣਾ ਸ਼ਹਿਣਾ ਨੇ ਇਸ ਦੀ ਜਾਂਚ ਕਰਦਿਆਂ ਉਕਤ ਪਰਿਵਾਰ ਦੇ ਮੈਂਬਰਾਂ ਬਲਕਾਰ ਸਿੰਘ ਉਰਫ ਬਾਰਾ (ਪਤੀ), ਬਿੰਦਰ ਸਿੰਘ (ਦਿਓਰ) ਪੁੱਤਰ ਗੁਰਚਰਨ ਸਿੰਘ, ਗੁਰਚਰਨ ਸਿੰਘ (ਸਹੁਰਾ) ਪੁੱਤਰ ਇੰਦਰ ਸਿੰਘ, ਸਰਬਜੀਤ ਕੌਰ (ਦਰਾਣੀ) ਪਤਨੀ ਬਿੰਦਰ ਸਿੰਘ, ਗੁਰਦੇਵ ਸਿੰਘ (ਦਾਦ ਸੱਸ) ਪਤਨੀ ਇੰਦਰ ਸਿੰਘ ਖਿਲਾਫ ਮੁੱਕਦਮਾ ਨੰ 51 ਧਾਰਾ 302, 120-ਬੀ ਆਈ. ਪੀ. ਸੀ ਥਾਣਾ ਸਹਿਣਾ ਅੰਦਰ ਦਰਜ਼ ਕਰ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਰਿਮਾਂਡ ਹਾਸ਼ਿਲ ਕਰ ਲਿਆ। ਐਸ. ਐਚ. ਹਰਵਿੰਦਰ ਸਰਮਾਂ ਨੇ ਦੱਸਿਆ ਕਿ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger