ਬਰਸਾਲ ਮੰਡੀ ਵਿੱਚ ਵਾਰਦਾਨੇ ਦੀ ਘਾਟ ਕਾਰਣ ਹੋ ਰਹੇ ਹਨ ਕਿਸਾਨ ਖੱਜਲ ਖੁਆਰ

Wednesday, October 31, 20120 comments


ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਿੱਥੇ ਸਾਡੇ ਸੂਬੇ ਦਾ ਅੰਨਦਾਤਾ ਕਿਸਾਨ ਸਾਡੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਕਰਵਾਉਦਾ ਹੇੈ ।ਉੱਥੇ ਹੀ ਇਹ ਕਿਸਾਨ ਖੁਦ ਆਪਣੀ ਫਸਲ ਦੇ ਪੱਕਣ ਤੋਂ ਬਾਅਦ ਜਦ ਮੰਡੀਆਂ ਵਿੱਚ ਸੁਟਦਾ ਹੈ ਤਾਂ ਇਸ ਨੂੰ ਕਈ ਮੁਸਕਿਲਾ ਦਾ ਸਾਹਮਣਾ ਕਰਣਾ ਪੈਂਦਾ ਹੈ ।ਕਦੇ ਕੁਦਰਤੀ ਆਫਤ,ਕਦੇ ਫਸਲ ਦਾ ਸਮੇ ਸਿਰ ਭਾਅ ਨਾ ਲੱਗਣਾ,ਕਦੇ ਵਾਰਦਾਨੇ ਦੀ ਘਾਟ,ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਗਰਾਉ ਲਾਗਲੇ ਪਿੰਡ ਬਰਸਾਲ ਦੀ ਦਾਣਾ ਮੰਡੀ ਦੇ ਕਿਸਾਨ,ਹਲਾਂਕੇ ਅੱਖੀ ਵੇਖਣ ਮੁਤਾਬਿਕ ਮੰਡੀ ਵਿੱਚ ਖੁਲ੍ਹੇ ਅਸਮਾਨ ਹੇਠ ਝੋਨੇ ਦੇ ਕਈ ਬੋਹਲ ਪਏ ਹਨ ।ਜਿੰਨਾ ਦੀ ਰਖਵਾਲੀ ਸਾਡਾ ਪੇਟ ਭਰਨ ਵਾਲਾ ਅੰਨਦਾਤਾ ਦਿਨ ਰਾਤ ਇੱਕ ਕਰਕੇ ਕਰ ਰਿਹਾ ਹੈ।ਜਦ ਇਸ ਗੱਲ ਦੀ ਭਿਣਕ ਪੱਤਰਕਾਰਾ ਦੀ ਟੀਮ ਨੂੰ ਪਈ ਤਾਂ ਉਹਨਾਂ ਇਹ ਸਭ ਕੁੱਝ ਜਾਕੇ ਵੇਖਿਆ ਤੇ ਪੀੜਤ ਕਿਸਾਨਾ ਨਾਲ ਗੱਲਬਾਤ ਕੀਤੀ ਸਾਰੀ ਮੰਡੀ ਵਿੱਚ ਬੈਠੇ ਕਿਸਾਨ ਵਾਰਦਾਨੇ ਦੀ ਘਾਟ ਕਾਰਣ ਪ੍ਰੇਸ਼ਾਨ ਸਨ ।ਪੱਤਰਕਾਰਾਂ ਕੋਲ ਸਭ ਨੇ ਆਪਣੇ ਦੁਖੜੇ ਖੁਲ੍ਹ ਕੇ ਰੋਏ, ਤੇ ਸਭ ਨੇਇੰਨਾ ਦੀ ਵਾਰਦਾਨਾ ਪੂਰਾ ਕਰਨ ਦੀ ਪੁਕਾਰ ਨੂੰ ਸਰਕਾਰ ਦੇ ਕੰਨੀ ਪਹੁੰਚਾਉਣ ਲਈ ਕਿਹਾ ਇਹ ਤਾ ਰੱਬ ਹੀ ਜਾਣਦਾ ਹੈ ਕਿ ਦੂਸਰੇ ਲੋਕਾਂ ਦਾ ਪੇਟ ਭਰਨ ਵਾਲਾ ਕਿਸਾਨ ਕਿਹੜੇ ਕਰਮਾ ਦੀ ਸਜਾ ਭੁਗਤ ਰਿਹਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger