ਝੋਨੇ ਦੀ ਖ਼ਰੀਦ ਸਬੰਧੀ ਸਰਕਾਰ ਦੇ ਦਾਅਵੇ ਥੋਥੇ- ਕਾਹਨ ਸਿੰਘ ਵਾਲਾ

Wednesday, October 31, 20120 comments


ਭਦੌੜ  ਅਕਤੂਬਰ (ਸਾਹਿਬ ਸੰਧੂ)- ਝੋਨੇ ਦੀ ਖ਼ਰੀਦ ਬਾਰੇ ਸੂਬਾ ਸਰਕਾਰ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉਸ ਸਮੇਂ ਥੋਥੀ ਸਾਬਤ ਹੋਈ ਜਦੋਂ ਅਨਾਜ ਮੰਡੀਆਂ ਵਿਚ ਅ¤ਠ-ਅ¤ਠ ਦਿਨਾਂ ਤੋਂ ਖ਼ਰੀਦ ਏਜੰਸੀਆਂ ਨੂੰ ਉਡੀਕ ਰਹੇ ਕਿਸਾਨਾਂ ਨੇ ਆਪਣੀ ਦੁ¤ਖਾਂ ਭਰੀ ਦਾਸਤਾਨ ਦਸੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕਤਰ ਅਤੇ ਪਾਰਟੀ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਭਾਈ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਨੇ ਅ¤ਜ ਹਲਕੇ ਦੀਆਂ ਦਰਜਨ ਦੇ ਕਰੀਬ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ ਕਿਹਾ ਕਿ ਉਹ ਪਾਰਟੀ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਹਰ ਹਲਕੇ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੇ ਹਨ। ਹਰ ਥਾਂ ਉਪਰ ਕਿਸਾਨਾਂ ਦੀ ਫ਼ਸਲ ਨੂੰ ਨਮੀ ਜ਼ਿਆਦਾ ਹੋਣ ਦਾ ਬਹਾਨਾਂ ਬਣਾ ਕੇ ਮਿਲੀ ਭੁਗਤ ਨਾਲ ਆੜਤੀਆ ਵਲੋਂ ਵਟਾ ਲਾ ਕੇ ਖ਼ਰੀਦਣ ਅਤੇ ਦਿਨ ਦਿਹਾੜੇ ਲੁਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਿਸਾਨ ਨੇਤਾ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਸੂਬੇ ਦੇ ਕਿਸਾਨਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਸੌ-ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨ। ਇਸ ਮੌਕੇ ਰਣਜੀਤ ਸਿੰਘ ਸੰਘੇੜਾ, ਜੀਤ ਸਿੰਘ ਮਾਂਗੇਵਾਲ, ਭਾਈ ਬਲਦੇਵ ਸਿੰਘ ਗੰਗੋਹਰ, ਮਨਦੀਪ ਸਿੰਘ ਸਿਧੂ, ਮਹਿੰਦਰ ਸਿੰਘ ਸਹਿਜੜ, ਸੁਖਵਿੰਦਰ ਸਿੰਘ ਪਪੂ, ਗੁਰਪ੍ਰੀਤ ਸਿੰਘ ਧਨੇਰ, ਮੋਤਾ ਸਿੰਘ ਨਾਈਵਾਲਾ, ਥਾਣਾ ਸਿੰਘ ਸੋਢੇ ਰਣਜੀਤ ਸਿੰਘ ਰਿੰਕੂ, ਮਹਿੰਦਰ ਸਿੰਘ ਮਹਿਲ ਕਲਾਂ, ਜਗਤਾਰ ਸਿੰਘ ਸਹਿਜੜ, ਜੰਗ ਸਿੰਘ, ਸ਼ੇਰ ਸਿੰਘ ਮਹਿਲ ਕਲਾਂ, ਮੇਜਰ ਸਿੰਘ ਗੰਗੋਹਰ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger