ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ

Wednesday, October 31, 20120 comments


ਨਾਭਾ, 31 ਅਕਤੂਬਰ ( ਜਸਬੀਰ ਸਿੰਘ ਸੇਠੀ )-ਸਥਾਨਕ ਮਹੁੱਲਾ ਗੁਰੂ ਨਾਨਕ ਪੁਰਾ ਸਥਿਤ ਗੁਰੂਦੁਆਰਾ ਖਾਲਸਾ ਸਮਸ਼ੇਰ ਜੱਥਾ ਵਿਖੇ ਨੌਜਵਾਨ ਖਾਲਸਾ ਸਮਸ਼ੇਰ ਜੱਥੇ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਖੁੱਲੇ ਪੰਡਾਲ ਵਿੱਚ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜ ਪਿਆਰਿਆ ਦੀ ਅਗਵਾਈ ਹੇਠ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘਾ ਭਾਈ ਮਨਜੀਤ ਸਿੰਘ ਯੂ.ਕੇ ਵਾਲੇ ਭਾਈ ਕਮਲਜੀਤ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਵਾਲਿਆ ਦੇ ਜੱਥਿਆ ਤੋਂ ਇਲਾਵਾ ਗੁਰੂਦੁਆਰਾ ਖਾਲਸਾ ਸਮਸ਼ੇਰ ਜੱਥਾ ਦੇ ਹਜੂਰੀ ਰਾਗੀ ਭਾਈ ਖਜਾਨ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਨਾਭਾ ਦੇ ਜੱਥਿਆ ਵੱਲੋਂ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ। ਭਾਈ ਜਗਜੀਤ ਸਿੰਘ ਤੁਲੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਭਾਈ ਗੁਰਮੇਲ ਸਿੰਘ ਮੁੱਖ ਗ੍ਰੰਥੀ ਗੁ: ਘੋੜਿਆ ਵਾਲਿਆ, ਮਨਜੀਤ ਸਿੰਘ ਕਾਲੜਾ ਜੇਲ• ਸੁਪਰਡੈਂਟ ਲੁਧਿਆਣਾ, ਤੇਜਿੰਦਰ ਸਿੰਘ ਕਪੂਰ, ਐਸ.ਓ.ਆਈ ਜਿਲ•ਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਅਮਨਦੀਪ ਸਿੰਘ, ਜਸਬੀਰ ਸਿੰਘ ਸੇਠੀ, ਡਾ.ਪ੍ਰਤਾਪ ਸਿੰਘ ਬੱਤਰਾ, ਕੁਲਦੀਪ ਸਿੰਘ ਬਿੰਟਾ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾ ਹਾਜਰ ਸਨ। ਇਸ ਮੌਕੇ ਗੁਰੂ ਕਾ ¦ਗਰ ਅਤੁੱਟ ਵਰਤਿਆ।


ਨਾਭਾ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਪੂਰਬ ਦੇ ਸਬੰਧ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੇ ਵੱਖ ਵੱਖ ਦ੍ਰਿਸ਼। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger